ਫੇਸਬੁੱਕ ਨੇ ਡੇਢ ਮਹੀਨੇ ’ਚ 3.33 ਕਰੋੜ ਕੰਟੈਂਟ ’ਤੇ ਕੀਤੀ ਕਾਰਵਾਈ

09/01/2021 5:52:47 PM

ਗੈਜੇਟ ਡੈਸਕ– ਦਿੱਗਜ ਇੰਟਰਨੈੱਟ ਕੰਪਨੀਆਂ ਨੇ ਦੇਸ਼ ’ਚ ਇਸ ਸਾਲ 26 ਮਈ ਤੋਂ ਲਾਗੂ ਹੋਏ ਨਵੇਂ ਆਈ.ਟੀ. ਨਿਯਮਾਂ ਦਾ ਅਨੁਪਾਲਨ ਸ਼ੁਰੂ ਕਰ ਦਿੱਤਾ ਹੈ। ਫੇਸਬੁੱਕ ਨੇ ਭਾਰਤ ’ਚ 16 ਜੂਨ ਤੋਂ 31 ਜੁਲਾਈ ਦਰਮਿਆਨ ਉਲੰਘਣ ਦੀਆਂ 10 ਸ਼ੇਣੀਆਂ ’ਚ 3.33 ਕਰੋੜ ਤੋਂ ਜ਼ਿਆਦਾ ਸਾਮੱਗਰੀਆਂ ’ਤੇ ਕਾਰਵਾਈ ਕੀਤੀ। ਸੋਸ਼ਲ ਮੀਡੀਆ ਮੰਚ ਨੇ ਮੰਗਲਵਾਰ ਨੂੰ ਆਪਣੀ ਅਨੁਪਾਲਨ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ। 

ਫੇਸਬੁੱਕ ਦੇ ਫੋਟੋ ਸ਼ੇਅਰਿੰਗ ਮੰਚ, ਇੰਸਟਾਗ੍ਰਾਮ ਨੇ ਇਸੇ ਸਮੇਂ ਦੌਰਾਨ 9 ਸ਼੍ਰੇਣੀਆਂ ’ਚ 28 ਲੱਖ ਸਾਮੱਗਰੀਆਂ ਖਿਲਾਫ ਕਾਰਵਾਈ ਕੀਤੀ। ਕੰਪਨੀ ਨੇ ਕਿਹਾ ਕਿ ਉਸ ਨੂੰ 16 ਜੂਨ ਤੋਂ 31 ਜੁਲਾਈ ਦਰਮਿਆਨ ਆਪਣੇ ਭਾਰਤੀ ਸ਼ਿਕਾਇਤ ਵਿਵਸਥਾ ਰਾਹੀਂ ਫੇਸਬੁੱਕ ’ਤੇ 1,504 ਉਪਭੋਗਤਾਵਾਂ ਅਤੇ ਇੰਸਟਾਗ੍ਰਾਮ ’ਤੇ 265 ਦੀਆਂ ਸ਼ਿਕਾਇਤਾਂ ਮਿਲੀਆਂ ਅਤੇ ਉਸ ਨੇ ਉਨ੍ਹਾਂ ਸਾਰਿਆਂ ’ਤੇ ਕਾਰਵਾਈ ਕੀਤੀ। 

ਫੇਸਬੁੱਕ ਨੇ ਇਕ ਬੁਲਾਰੇ ਨੇ ਕਿਹਾ ਕਿ ਪਿਛਲੇ ਕੁਝ ਸਾਲਾਂ ’ਚ ਕੰਪਨੀ ਨੇ ਉਪਭੋਗਤਾਵਾਂ ਨੂੰ ਆਨਲਾਈਨ ਸੁਰੱਖਿਅਤ ਰੱਖਣ ਲਈ ਤਕਨੀਕੀ, ਲੋਕਾਂ ਅਤੇ ਪ੍ਰਕਿਰਿਆਵਾਂ ’ਚ ਲਗਾਤਾਰ ਨਿਵੇਸ਼ ਕੀਤਾ ਹੈ ਅਤੇ ਉਨ੍ਹਾਂ ਨੂੰ ਆਪਣੇ ਮੰਚ ’ਤੇ ਖੁੱਲ੍ਹ ਕੇ ਆਪਣੇ ਵਿਚਾਰ ਰੱਖਣ ’ਚ ਸਮਰੱਥਣ ਬਣਾਇਆ ਹੈ। 


Rakesh

Content Editor

Related News