Facebook Live 'ਚ ਜੁੜਿਆ ਇਹ ਖਾਸ ਫੀਚਰ

Wednesday, Oct 18, 2017 - 11:49 AM (IST)

Facebook Live 'ਚ ਜੁੜਿਆ ਇਹ ਖਾਸ ਫੀਚਰ

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ 'ਤੇ ਫੇਸਬੁੱਕ 'ਤੇ ਲਾਈਵ ਦਾ ਚਲਨ ਜੋਰਾਂ 'ਤੇ ਹੈ। ਫੇਸਬੁੱਕ ਲਾਈਵ ਦਾ ਇਸਤੇਮਾਲ ਆਮ ਲੋਕਾਂ ਤੋਂ ਲੈ ਕੇ ਐਕਟਰ ਅਤੇ ਨੇਤਾ ਤੱਕ ਸਭ ਕਰ ਰਹੇ ਹਨ। ਉਥੇ ਹੀ ਕੰਪਨੀ ਅਜਿਹੇ 'ਚ ਆਪਣੇ ਯੂਜ਼ਰਸ ਲਈ ਇਸ ਸਰਵਿਸ 'ਚ ਨਵੇਂ-ਨਵੇਂ ਫੀਚਰ ਸ਼ਾਮਿਲ ਕਰ ਰਹੀ ਹੈ। ਕਾਫ਼ੀ ਸਮੇਂ ਤੋਂ ਕੰਪਨੀ ਇਕ ਤੋਂ ਬਾਅਦ ਇਕ ਫੀਚਰਸ ਨੂੰ ਸ਼ਾਮਿਲ ਕਰ ਕੇ ਆਪਣੇ ਯੂਜ਼ਰਸ ਲਈ ਲਾਈਵ ਨੂੰ ਅਤੇ ਮਜ਼ੇਦਾਰ ਬਣਾਉਣ 'ਚ ਲਗੀ ਹੋਈ ਹੈ। ਹੁਣ ਫੇਸਬੁੱਕ ਲਾਈਵ ਵੀਡੀਓ ਦੇ ਦੌਰਾਨ ਕੰਪਨੀ ਸਕ੍ਰੀਨ ਸ਼ੇਅਰਿੰਗ ਸਪੋਰਟ ਫੀਚਰ ਨੂੰ ਪੇਸ਼ ਕੀਤਾ ਹੈ।PunjabKesari 
ਇਸ ਫੀਚਰ ਦੇ ਬਾਰੇ 'ਚ ਸਭ ਤੋਂ ਪਹਿਲਾਂ Next Web 'ਤੇ ਜਾਣਕਾਰੀ ਦਿੱਤੀ ਗਈ ਸੀ। ਜਾਣਕਾਰੀ ਮੁਤਾਬਕ ਫੇਸਬੁੱਕ ਲਾਈਵ ਦੇ ਦੌਰਾਨ ਕੰਪਿਊਟਰ 'ਤੇ ਇਕ ਬਟਨ ਦਿੱਤਾ ਗਿਆ ਹੈ, ਜਿਸ ਦੇ ਨਾਲ ਯੂਜ਼ਰਸ ਆਪਣੇ ਕੰਪਿਊਟਰ ਦੀ ਸਕ੍ਰੀਨ ਨੂੰ ਸ਼ੇਅਰ ਕਰ ਸਕਦੇ ਹਨ। ਹਾਲਾਂਕਿ, ਸਕ੍ਰੀਨ ਸ਼ੇਅਰਿੰਗ ਫੀਚਰ ਲਈ ਯੂਜ਼ਰਸ ਨੂੰ ਫੇਸਬੁੱਕ ਸਕ੍ਰੀਨ ਸ਼ੇਅਰਿੰਗ ਬ੍ਰਾਊਜ਼ਰ ਐਕਸਟੇਂਸ਼ਨ ਨੂੰ ਆਪਣੇ ਕ੍ਰੋਮ ਬਰਾਉਜ਼ਰ 'ਚ ਇੰਸਟਾਲ ਕਰਣ ਦੀ ਲੋੜ ਪਵੇਗੀ।

 

ਸਕ੍ਰੀਨ ਸ਼ੇਅਰਿੰਗ ਪਹਿਲਾਂ ਫੇਸਬੁੱਕ ਲਾਈਵ 'ਚ ਸੀ। ਪਰ ਇਸ ਦੇ ਲਈ ਯੂਜ਼ਰਸ ਨੂੰ ਥਰਡ-ਪਾਰਟੀ ਓਪਨ ਬਰੋਡਕਾਸਟਰ ਸਾਫਟਵੇਅਰ ਦੀ ਲੋੜ ਪੈਂਦੀ ਸੀ। ਇਹ ਪ੍ਰਕਿਰੀਆ ਕਾਫ਼ੀ ਮੁਸ਼ਕਲ ਅਤੇ ਪਰੇਸ਼ਾਨੀ ਖੜੀ ਕਰਣ ਵਾਲੀ ਸੀ, ਜਿਸ ਨੂੰ ਵੇਖਦੇ ਹੋਏ ਇਸ ਪਰੇਸ਼ਾਨੀ ਦਾ ਹੱਲ ਕੱਢਿਆ ਗਿਆ ਹੈ।

ਨਾਲ ਹੀ ਤੁਹਾਨੂੰ ਦੱਸ ਦਈਏ ਕੀ ਫੇਸਬੁੱਕ ਨੇ ਲਾਈਵ 'ਚ ਵੀਡੀਓ ਦੇ ਨਾਲ-ਨਾਲ ਕੁਝ ਸਮੇਂ ਪਹਿਲਾਂ ਆਡੀਓ ਦਾ ਵੀ ਫੀਚਰ ਐਡ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਜੇਕਰ ਤੁਸੀ ਆਡੀਓ ਦੇ ਨਾਲ ਵੀ ਲਾਈਵ ਜਾਣਾ ਚਾਹੁੰਦੇ ਹੋ ਤਾਂ ਜਾ ਸਕਦਾ ਹੋ, ਬਿਲਕੁਲ ਰੇਡੀਓ ਦੀ ਤਰ੍ਹਾਂ। ਇਹ ਫੇਸਬੁੱਕ ਐਪ 'ਚ ਗੋ-ਲਾਈਵ ਫੀਚਰ ਦੇ ਅੰਦਰ ਹੀ ਵੀਡੀਓ ਦੇ ਆਪਸ਼ਨ ਦੇ ਕੋਲ ਹੀ ਦਿੱਤੀ ਗਈ ਹੈ।


Related News