ਫੇਸਬੁੱਕ ਦੇ ਇਸ ਫੀਚਰ ਨੇ ਫਿਰ ਕੀਤੀ ਵਾਪਸੀ

Thursday, May 16, 2019 - 12:54 AM (IST)

ਫੇਸਬੁੱਕ ਦੇ ਇਸ ਫੀਚਰ ਨੇ ਫਿਰ ਕੀਤੀ ਵਾਪਸੀ

ਗੈਜੇਟ ਡੈਸਕ—ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ ਨੇ ਪਿਛਲੇ ਸਾਲ ਸਤੰਬਰ 'ਚ ਸੁਰੱਖਿਆ ਸਬੰਧੀ ਖਾਮਿਆਂ ਦੇ ਚੱਲਦੇ ਆਪਣਾ 'ਵਿਊ ਐੱਜ ਪਬਲਿਕ' ਫੀਚਰ ਹਟਾ ਲਿਆ ਸੀ ਪਰ ਹੁਣ ਇਸ ਨੂੰ ਦੋਬਾਰਾ ਲਿਆਇਆ ਜਾ ਰਿਹਾ ਹੈ। ਜੋ ਲੋਕ ਇਸ ਫੀਚਰ ਤੋਂ ਅਣਜਾਣ ਹਨ ਉਨ੍ਹਾਂ ਨੂੰ ਦੱਸ ਦੇਈਏ ਕਿ ਇਹ ਇਕ ਪ੍ਰਾਈਵੇਟ ਫੀਚਰ ਹੁੰਦਾ ਹੈ ਜਿਸ ਦੇ ਰਾਹੀਂ ਯੂਜ਼ਰਸ ਇਹ ਦੇਖ ਸਕਦੇ ਹਨ ਕਿ ਉਨ੍ਹਾਂ ਦੀ ਪ੍ਰੋਫਾਈਲ ਕਿਸੇ ਦੂਜੇ ਯੂਜ਼ਰਸ ਦੀ ਪ੍ਰੋਫਾਈਲ ਤੋਂ ਕਿਵੇਂ ਦਿਖਾਈ ਦਿੰਦੀ ਹੈ।

ਯੂਜ਼ਰ ਇਸ ਫੀਚਰ ਦੀ ਮਦਦ ਨਾਲ ਆਪਣੀ ਪ੍ਰੋਫਾਈਲ ਨੂੰ ਅਜਿਹੇ ਯੂਜ਼ਰਸ ਦੀ ਨਜ਼ਰ ਨਾਲ ਦੇਖ ਸਕਦੇ ਹਨ ਜੋ ਪਲੇਟਫਾਰਮ 'ਤੇ ਉਨ੍ਹਾਂ ਦੇ ਫਰੈਂਡ ਨਹੀਂ ਹਨ। ਦਿ ਵਰਜ ਦੀ ਰਿਪੋਰਟ ਮੁਤਾਬਕ ਇਸ ਦੇ ਰਾਹੀਂ ਯੂਜ਼ਰਸ ਨੂੰ ਇਹ ਤੈਅ ਕਰਨ 'ਚ ਵੀ ਮਦਦ ਮਿਲੇਗੀ ਕਿ ਉਨ੍ਹਾਂ ਦੀ ਪ੍ਰੋਫਾਈਲ 'ਚ ਉਨ੍ਹਾਂ ਕਿਹੜੀਆਂ ਜਾਣਕਾਰੀਆਂ ਜਨਤਕ ਰੱਖਣੀਆਂ ਚਾਹੀਦੀਆਂ ਅਤੇ ਕਿਹੜੀਆਂ ਪਰਸਨਲ। ਫੇਸਬੁੱਕ ਨੇ ਪਿਛਲੇ ਸਾਲ ਸਤੰਬਰ 'ਚ ਇਕ ਸੁਰੱਖਿਆ ਖਾਮੀ ਦੇ ਕਾਰਨ ਇਹ ਫੀਚਰ ਹਟਾ ਦਿੱਤਾ ਸੀ ਜਿਸ ਦੇ ਰਾਹੀਂ ਇਕ ਹੈਕਰ ਨੇ ਇਸ ਫੀਚਰ ਦੀ ਮਦਦ ਨਾਲ ਲਗਭਗ ਪੰਜ ਕਰੋੜ ਅਕਾਊਂਟਸ ਦੇ ਟੋਕਨ ਚੋਰੀ ਕਰ ਲਏ ਸਨ। ਚੋਰੀ ਕੀਤੇ ਗਏ ਟੋਕਨਾਂ ਦੀ ਸਹਾਇਤਾ ਨਾਲ ਹੈਕਰਸ ਅਕਾਊਂਟਸ 'ਚ ਜਾ ਸਕਦੇ ਹਨ। ਇਸ ਖਾਮੀ ਦੇ ਕਾਰਨ ਫੇਸਬੁੱਕ ਨੂੰ ਲਗਭਗ ਨੌ ਕਰੋੜ ਯੂਜ਼ਰਸ ਨੂੰ ਉਨ੍ਹਾਂ ਦੇ ਅਕਾਊਂਟਸ 'ਚ ਲਾਗ ਬੈਕ ਕਰਨਾ ਪਿਆ ਸੀ ਜਿਸ ਨਾਲ ਉਹ ਇਹ ਯਕੀਨਨ ਕਰ ਸਕਣ ਕਿ ਉਹ ਸੁਰੱਖਿਅਤ ਹਨ। ਕੰਪਨੀ ਨੇ ਕਿਹਾ ਕਿ ਅਸੀਂ ਸੁਰੱਖਿਆ ਦੀ ਸਮੀਖਿਆ ਕਰ ਲਈ ਹੈ ਅਤੇ 'ਵਿਊ ਐੱਜ' ਫੀਚਰ ਦੇ ਨਵੇਂ ਵਰਜ਼ਨ ਨੂੰ ਲਾਗੂ ਕਰ ਰਹੇ ਹਨ ਜੋ ਲੋਕਾਂ ਨੂੰ ਇਹ ਦਿਖਾਵੇਗਾ ਕਿ ਉਨ੍ਹਾਂ ਦੀ ਪ੍ਰੋਫਾਈਲ ਉਨ੍ਹਾਂ ਲੋਕਾਂ ਨੂੰ ਕਿਵੇਂ ਦੀ ਦਿਖਦੀ ਹੈ ਜੋ ਫੇਸਬੁੱਕ 'ਤੇ ਉਨ੍ਹਾਂ ਦੇ ਫ੍ਰੈਂਡਸ ਨਹੀਂ ਹਨ।


author

Karan Kumar

Content Editor

Related News