Facebook ਨੇ ਸਮਾਰਟ ਟੀ. ਵੀ ਲਈ ਪੇਸ਼ ਕੀਤੀ ਨਵੀਂ ਵੀਡੀਓ ਐਪ

Thursday, Feb 16, 2017 - 12:17 PM (IST)

ਜਲੰਧਰ : ਸੋਸ਼ਲ ਨੈੱਟਵਰਕਿੰਗ ਜਾਇੰਟ ਫੇਸਬੁੱਕ ਨੇ ਸਮਾਰਟ ਟੀ. ਵੀ ਲਈ ਨਵੀਂ ਵੀਡੀਓ ਐਪ ਪੇਸ਼ ਕੀਤੀ ਹੈ ਜੋ ਟੀ. ਵੀ ''ਤੇ ਫੇਸਬੁੱਕ ਵੀਡੀਓਜ਼ ਨੂੰ ਪਲੇ ਕਰਨ ''ਚ ਮਦਦ ਕਰੇਗੀ। ਕੁੱਝ ਸਮਾਂ ਪਹਿਲਾਂ ਫੇਸਬੁੱਕ ਨੇ ਜਾਣਕਾਰੀ ਦਿੱਤੀ ਸੀ ਕਿ ਹੁਣ ਕੰਪਨੀ ਇਕ ਐਪ ਦੇ ਰਾਹੀਂ ਟੀ. ਵੀ ਇੰਡਸਟਰੀ ''ਚ ਵੀ ਕਦਮ ਰੱਖਣ ਵਾਲੀ ਹੈ। ਆਖ਼ਿਰਕਾਰ ਕੰਪਨੀ ਨੇ ਇਸ ਐਪ ਨੂੰ ਪੇਸ਼ ਕਰ ਆਪਣੇ ਵਾਅਦੇ ਨੂੰ ਠੀਕ ਸਾਬਤ ਕੀਤਾ ਹੈ।

 

ਇਸ ਐਪ ਨੂੰ ਤੁਸੀਂ ਐਪਲ ਟੀ. ਵੀ, ਐਮਾਜ਼ਨ ਫਾਇਰ ਟੀ. ਵੀ ਅਤੇ ਸੈਮਸੰਗ ਸਮਾਰਟ ਟੀ. ਵੀ ''ਤੇ ਇਸਤੇਮਾਲ ''ਚ ਲਿਆ ਸਕਦੇ ਹੋ। ਐਪ ਵਲੋਂ ਯੂਯੂਜ਼ਰ ਫਾਲੋ ਕੀਤੇ ਗਏ ਪੇਜ਼ਸ ਦੀ ਵੀਡੀਓ ਅਤੇ ਆਪਣੇ ਦੋਸਤਾਂ ਦੁਆਰਾ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ ਨੂੰ ਵੱਡੀ ਸਕ੍ਰੀਨ ''ਤੇ ਵੇਖ ਸਕਦੇ ਹੋ। ਇਸ ਤੋਂ ਇਲਾਵਾ ਯੂਜ਼ਰ ਨੂੰ ਇਸ ਐਪ ''ਚ ਲਾਈਵ ਵੀਡੀਓ ਅਤੇ ਰਿਕਮੇਂਡ ਵੀਡੀਓਜ਼ ਦੀ ਆਪਸ਼ਨ ਵੀ ਮਿਲੇਗੀ।

ਫੇਸਬੁੱਕ ਦੀ ਇੰਜੀਨਿਅਰਿੰਗ ਅਤੇ ਪ੍ਰੋਡਕਟ ਮੈਨੇਜਰ ਡਾਨਾ ਸਿਟਲਰ (4ana Sittler) ਨੇ ਕਿਹਾ ਹੈ ਕਿ ਸਾਡੀ ਨਵੀਂ ਐਪ ਫੇਅਬੁੱਕ ਵੀਡੀਓਜ਼ ਨੂੰ ਟੀ. ਵੀ ''ਤੇ ਪਲੇ ਕਰਨ ਦਾ ਨਵਾਂ ਜ਼ਰੀਆ ਹੈ। ਨਾਲ ਹੀ ਕਿਹਾ ਗਿਆ ਕਿ ਅਸੀਂ ਆਪਣੇ ਵਾਅਦੇ ਨੂੰ ਪੂਰਾ ਕਰਦੇ ਹੋਏ ਇਸ ਸਮਾਰਟ ਟੀ. ਵੀ ਐਪ ਨੂੰ ਪੇਸ਼ ਕੀਤਾ ਹੈ ਜੋ ਤੂਹਾਨੂੰ ਲਾਈਵ ਵੀਡੀਓ ਨੂੰ ਸਿੱਧੇ ਟੀ. ਵੀ ''ਤੇ ਹੀ ਪਲੇ ਕਰਨ ''ਚ ਮਦਦ ਕਰੇਗੀ। ਇਸ ਲੇਟੈਸਟ ਐਪ ਤੋਂ ਫੇਸਬੁੱਕ ਨੈੱਟਫਲਿਕਸ, ਹਾਟਸਟਾਰ ਅਤੇ ਯੂਟਿਊਬ ਨੂੰ ਕੜੀ ਟੱਕਰ ਦੇਵੇਗੀ।


Related News