ਰੋਜ਼ਾਨਾ 10 ਲੱਖ ਅਕਾਊਂਟ ਡਿਲੀਟ ਕਰ ਰਿਹੈ ਫੇਸਬੁੱਕ, ਭੁੱਲ ਕੇ ਵੀ ਨਾ ਕਰੋ ਇਹ ਗਲਤੀ

Wednesday, Apr 10, 2019 - 11:56 AM (IST)

ਗੈਜੇਟ ਡੈਸਕ– ਫੇਸਬੁੱਕ ਇਨ੍ਹੀ ਦਿਨੀਂ ਰੋਜ਼ਾਨਾ 10 ਲੱਖ ਅਕਾਊਂਟ ਡਿਲੀਟ ਜਾਂ ਬਲਾਕ ਕਰ ਰਿਹਾ ਹੈ। ਚੋਣਾਂ ਨੂੰ ਦੇਖਦੇ ਹੋਏ ਫੇਕ ਨਿਊਜ਼ ਨੂੰ ਰੋਕਣ ਲਈ ਕੰਪਨੀ ਇਹ ਕਦਮ ਚੁੱਕ ਰਹੀ ਹੈ। ਜੇਕਰ ਤੁਸੀਂ ਵੀ ਕਿਸੇ ਗਲਤ ਜਾਣਕਾਰੀ ਨੂੰ ਸ਼ੇਅਰ ਕੀਤਾ ਹੈ ਤਾਂ ਤੁਹਾਡਾ ਵੀ ਅਕਾਊਂਟ ਡਿਲੀਟ ਜਾਂ ਬਲਾਕ ਹੋ ਸਕਦਾ ਹੈ। ਫੇਸਬੁੱਕ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਅਜੀਤ ਮੋਹਨ ਨੇ ਇਸ ਸੰਬੰਧ ’ਚ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਫੇਸਬੁੱਕ ਫਰਜ਼ੀ ਅਕਾਊਂਟ ਦੀ ਪਛਾਣ ਕਰਕੇ ਆਰਟੀਫਿਸ਼ੀਅਲ ਇੰਟੈਲੀਜੈਂਸ (ਏ.ਆਈ.) ਅਤੇ ਮਸ਼ੀਨ ਲਰਨਿੰਗ ਦੀ ਮਦਦ ਨਾਲ ਅਕਾਊਂਟ ਡਿਲੀਟ ਜਾਂ ਬਲਾਕ ਕਰ ਰਿਹਾ ਹੈ। ਫੇਸਬੁੱਕ ਵਲੋਂ ਚੋਣਾਂ ਨੂੰ ਦੇਖਦੇ ਹੋਏ ਫੇਕ ਨਿਊਜ਼ ਨੂੰ ਰੋਕਣ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ। 

PunjabKesari

40 ਲੋਕਾਂ ਦੀ ਹੋਵੇਗੀ ਟੀਮ
ਅਜੀਤ ਮੋਹਨ ਨੇ ਕਿਹਾ ਕਿ ਭਾਰਤ ’ਚ ਹੋਣ ਵਾਲੀਆਂ ਲੋਕ ਸਭ ਚੋਣਾਂ ਨੂੰ ਨਿਰਪੱਖ ਅਤੇ ਪਾਰਦਰਸ਼ਿਤਾ ਦੇ ਨਾਲ ਹੋਣ, ਇਸ ਲਈ ਅਸੀਂ ਪਿਛਲੇ 18 ਮਹੀਨਿਆਂ ਤੋਂ ਇਸ ’ਤੇ ਕੰਮ ਕਰ ਰਹੇ ਹਾਂ ਅਤੇ ਇਸ ਲਈ ਦਰਜਨਾਂ ਲੋਕਾਂ ਦੀ ਟੀਮ ਲਗਾਈ ਗਈ ਹੈ। ਇਹ 40 ਲੋਕਾਂ ਦੀ ਇਕ ਟੀਮ ਹੈ ਜਿਸ ਵਿਚ ਡਾਟਾ ਸਾਇੰਸ ਐਕਸਪਰਟ, ਧਮਕੀਆਂ ਨੂੰ ਸਮਝਣ ਵਾਲੇ ਲੋਕ, ਅਨੁਵਾਦਕ, ਲੀਗਲ ਐਕਸਪਰਟਸ ਅਤੇ ਰਿਸਰਚ ਨਾਲ ਜੁੜੇ ਲੋਕ ਸ਼ਾਮਲ ਹੁੰਦੇ ਹਨ। ਇਹ ਸੈਂਟਰਸ ਕੰਪਨੀ ’ਚ ਕਰੀਬ 30,000 ਤੋਂ ਜ਼ਿਆਦਾ ਕੰਟੈਂਟ ਮਾਡਰੇਟਸ ਦੀ ਮਦਦ ਨਾਲ ਚਲਾਏ ਜਾ ਰਹੇ ਹਨ। ਆਪਰੇਸ਼ਨ ਸੈਂਟਰਸ ਦੁਆਰਾ ਗਲਤ ਜਾਣਕਾਰੀ, ਹੇਟ ਸਪੀਚ, ਵੋਟਰ ਨੂੰ ਲੁਭਾਉਣ ਦੇ ਤਰੀਕੇ, ਡਾਕਟਰਡ ਵੀਡੀਓ ਅਤੇ ਸਭ ਤੋਂ ਜ਼ਰੂਰੀ ਵਿਦੇਸ਼ੀ ਦਖਲ ’ਤੇ ਨਜ਼ਰ ਰੱਖੀ ਜਾ ਰਹੀ ਹੈ। 

ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਫੇਸਬੁੱਕ ਨੇ ਕਾਂਗਰਸ ਦੀ ਆਈ.ਟੀ. ਸੇਲ ਨਾਲ ਜੁੜੇ 687 ਪੇਜ ਅਤੇ ਅਕਾਊਂਟ ਹਟਾ ਦਿੱਤੇ ਸਨ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਮੋ ਐਪ ਨਾਲ ਜੁੜੀ ਕੰਪਨੀ ਸਿਲਵਰ ਟੱਚ ਦੇ 15 ਪੇਜਾਂ ਨੂੰ ਵੀ ਹਟਾ ਦਿੱਤਾ ਗਿਆ ਸੀ। ਇਨ੍ਹਾਂ ਅਕਾਊਂਟਸ ਅਤੇ ਪੇਜਾਂ ’ਤੇ ਫੇਕ ਨਿਊਜ਼ ਜਾਂ ਕੰਟੈਂਟ ਦੇ ਚੱਲਦੇ ਨਹੀਂ ਸਗੋਂ ਬੇਈਮਾਨ ਵਿਵਹਾਰ ਦੇ ਚੱਲਦੇ ਕਾਰਵਾਈ ਕੀਤੀ ਗਈ ਸੀ।


Related News