ਵਟਸਐਪ ਦੀ ਤਰ੍ਹਾਂ ਫੇਸਬੁੱਕ ਮੈਸੇਂਜਰ 'ਚ ਵੀ ਜਲਦ ਸ਼ਾਮਲ ਹੋਵੇਗਾ ਇਹ ਫੀਚਰ

03/21/2019 10:42:34 PM

ਗੈਜੇਟ ਡੈਸਕ—ਸੋਸ਼ਲ ਮੀਡੀਆ ਕੰਪਨੀਆਂ ਆਪਣੇ ਪਲੇਟਫਾਰਮ ਨੂੰ ਐਕਸਾਈਟਿੰਗ ਬਣਾਏ ਰੱਖਣ ਲਈ ਨਵੇਂ-ਨਵੇਂ ਫੀਚਰਸ ਲਿਆਉਂਦੀ ਰਹਿੰਦੀ ਹੈ। ਹਾਲ ਹੀ 'ਚ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਬੀਟਾ ਯੂਜ਼ਰਸ ਲਈ ਇਨ-ਐਪ ਬ੍ਰਾਊਜਰ ਅਤੇ ਸਰਚ ਇਮੇਜ ਵਰਗੇ ਕੁਝ ਨਵੇਂ ਫੀਚਰ ਜਾਰੀ ਕੀਤੇ ਹਨ। ਏਸੇ ਤਰਜ਼ 'ਤੇ ਸੋਸ਼ਲ ਮੀਡੀਆ ਦੀ ਸਭ ਤੋਂ ਵੱਡੀ ਕੰਪਨੀ ਫੇਸਬੁੱਕ ਵੀ ਆਪਣੇ ਮੈਸੇਂਜਰ ਐਪ ਨੂੰ ਇਕ ਨਵਾਂ ਅਪਡੇਟ ਦੇਣ ਵਾਲੀ ਹੈ। ਦੱਸ ਦੇਈਏ ਕਿ ਵਟਸਐਪ ਵੀ ਫੇਸਬੁੱਕ ਦੀ ਹੀ ਕੰਪਨੀ ਹੈ ਅਤੇ ਐਪ 'ਤੇ ਕੀ ਅਪਡੇਟ ਰੋਲਆਊਟ ਹੋਵੇਗੀ ਇਸ ਦਾ ਫੈਸਲਾ ਫੇਸਬੁੱਕ ਹੀ ਕਰਦੀ ਹੈ।

ਫੇਸਬੁੱਕ ਜਿਥੇ ਵਟਸਐਪ ਨੂੰ ਨਵੇਂ-ਨਵੇਂ ਅਪਡੇਟ ਦੇ ਰਹੀ ਹੈ ਉੱਥੇ ਇਸ ਨੇ ਆਪਣੇ ਮੈਸੇਂਜਰ ਐਪ ਲਈ ਕਈ ਨਵੇਂ ਅਪਡੇਟ ਪਲਾਨ ਕਰਕੇ ਰੱਖੇ ਹਨ, ਜੋ ਆਉਣ ਵਾਲੇ ਦਿਨਾਂ 'ਚ ਰੋਲਆਊਟ ਕੀਤੇ ਜਾਣਗੇ। ਹਾਲ ਦੀ ਹੀ ਹੁਣ ਗੱਲ ਕਰੀਏ ਤਾਂ ਫੇਸਬੁੱਕ ਆਪਣੇ ਮੈਸੇਂਜਰ ਐਪ 'ਤੇ ਵਟਸਐਪ ਵਰਗੇ ਕਿਸੇ ਖਾਸ ਮੈਸੇਜ ਨੂੰ ਮਾਰਕ ਕਰਕੇ ਰਿਪਲਾਈ ਕਰਨ ਦਾ ਆਪਸ਼ਨ ਦੇਣ ਵਾਲੀ ਹੈ। ਇਸ ਫੀਚਰ ਦੇ ਆਉਣ ਤੋਂ ਬਾਅਦ ਤੁਸੀਂ ਚੈਟ ਦੌਰਾਨ ਕਿਸੇ ਇਕ ਮੈਸੇਜ ਦਾ ਰਿਪਲਾਈ ਕਰ ਉਸ ਨੂੰ 'ਕੋਟ' ਕਰਕੇ ਦੇ ਸਕੇਗਾ। ਹਾਲਾਂਕਿ ਜ਼ਿਆਦਾਤਰ ਯੂਜ਼ਰਸ ਨੂੰ ਅਜੇ ਵੀ ਇਹ ਅਪਡੇਟ ਨਹੀਂ ਮਿਲੀ ਹੈ। ਕੁਝ ਯੂਜ਼ਰਸ ਨੇ ਗੂਗਲ ਪਲੇਅ ਸਟੋਰ ਤੋਂ ਮੈਸੇਂਜਰ ਐਪ ਨੂੰ ਅਪਡੇਟ ਵੀ ਕੀਤਾ ਹੈ, ਪਰ ਫੇਸਬੁੱਕ ਮੈਸੇਂਜਰ ਦਾ ਇਹ ਨਵਾਂ ਫੀਚਰ ਅਜੇ ਉਨ੍ਹਾਂ ਦੇ ਡਿਵਾਈਸੇਜ 'ਤੇ ਨਹੀਂ ਪਹੁੰਚਾਇਆ ਹੈ। ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਆਪਣੇ ਮੈਸੇਂਜਰ ਐਪ ਦੇ ਇਸ ਨਵੇਂ ਫੀਚਰ ਨੂੰ ਬੈਚੇਜ 'ਚ ਰਿਲੀਜ਼ ਕਰੇਗਾ ਅਤੇ ਕੁਝ ਸਮੇਂ 'ਚ ਇਹ ਗਲੋਬਲ ਯੂਜ਼ਰਸ ਤੱਕ ਪਹੁੰਚਾਇਆ ਜਾਵੇਗਾ।

ਇਸ ਫੀਚਰ ਦੇ ਆਉਣ ਤੋਂ ਬਾਅਦ ਯੂਜ਼ਰਸ ਦੇ ਚੈੱਟ ਕਰਨ ਦਾ ਤਰੀਕਾ ਕਾਫੀ ਬਦਲ ਜਾਵੇਗਾ ਅਤੇ ਮੈਸੇਂਜਰ ਐਪ ਵੀ ਉਨ੍ਹਾਂ ਨੂੰ ਕੁਝ-ਕੁਝ ਵਟਸਐਪ ਵਰਗਾ ਹੀ ਮਹਿਸੂਸ ਹੋਵੇਗਾ। ਇਸ ਦੀ ਸਭ ਤੋਂ ਵੱਡੀ ਖਾਸ ਗੱਲ ਹੋਵੇਗੀ ਕਿ ਤੇਜ਼ੀ ਨਾਲ ਚੈੱਟ ਕਰਨ ਦੌਰਾਨ ਯੂਜ਼ਰਸ ਉਸ ਮੈਸੇਜ ਦਾ ਰਿਪਲਾਈ ਨਹੀਂ ਕਰ ਪਾਉਂਦੇ ਜਿਸ ਦਾ ਉਹ ਕਰਨਾ ਚਾਹੁੰਦੇ ਸਨ ਅਤੇ ਇਸ ਨਾਲ ਕਦੇ-ਕਦੇ ਚੈੱਟ 'ਚ ਕਨਫਿਊਜ਼ਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਕੋਟ ਮੈਸੇਜ ਰਿਪਲਾਈ ਫੀਚਰ ਦੇ ਆਉਣ ਤੋਂ ਬਾਅਦ ਅਜਿਹਾ ਨਹੀਂ ਹੋਵੇਗਾ ਅਤੇ ਯੂਜ਼ਰਸ ਜਿਸ ਮੈਸੇਜ ਦਾ ਰਿਪਲਾਈ ਕਰਨਾ ਚਾਹੁੰਦੇ ਹਨ ਉਸ ਨੂੰ ਮਾਰਕ ਕਰ ਰਿਪਲਾਈ ਭੇਜ ਸਕਣਗੇ। ਜੇਕਰ ਤੁਸੀਂ ਵਟਸਪ ਦੀ ਵਰਤੋਂ ਕਰਦੇ ਹੋ ਤਾਂ ਤੁਸੀਂ ਜ਼ਰੂਰ ਇਸ ਫੀਚਰ ਤੋਂ ਜਾਣੂ ਹੋਵੋਗੇ। ਭਾਰਤ ਨੂੰ ਛੱਡ ਜੇਕਰ ਦੁਨੀਆ ਦੇ ਬਾਕੀ ਕਈ ਦੇਸ਼ਾਂ 'ਚ ਫੇਸਬੁੱਕ ਮੈਸੇਂਜਰ ਐਪ ਕਾਫੀ ਮਸ਼ਹੂਰ ਹੈ ਅਤੇ ਯੂਜ਼ਰਸ ਇਸ ਦਾ ਕਾਫੀ ਇਸਤੇਮਾਲ ਕਰਦੇ ਹਨ। ਇਸ ਦੀ ਖਾਸੀਅਤ ਹੈ ਕਿ ਯੂਜ਼ਰਸ ਆਪਣੇ ਫੇਸਬੁੱਕ ਫ੍ਰੈਂਡਲਿਸਟ 'ਚ ਜੁੜੇ ਮੈਂਬਰਸ ਨਾਲ ਚੈੱਟ ਕਰ ਸਕਦੇ ਹਨ। ਇਸ ਦੇ ਨਾਲ ਹੀ ਮੈਸੇਂਜਰ 'ਚ ਟੈੱਟ ਦੌਰਾਨ ਰਿਪਲਾਈ ਕਰਨ ਲਈ ਕਈ ਐਨਿਮੇਟੇਡ ਰਿਏਕਸ਼ਨ ਇਮੋਜੀ, ਫਲੋਟਿੰਗ ਬਬਲ ਆਇਕਨ ਮੌਜੂਦ ਹਨ ਜੋ ਇਸ ਨੂੰ ਕਾਫੀ ਐਂਟਰਟੇਨਿੰਗ ਬਣਾਉਂਦੇ ਹਨ।


Karan Kumar

Content Editor

Related News