ਫੇਸਬੁੱਕ ਮੈਸੇਂਜਰ ’ਚ ਆ ਰਿਹੈ ਵਟਸਐਪ ਦਾ ਇਹ ਜ਼ਬਰਦਸਤ ਫੀਚਰ

Tuesday, Jun 16, 2020 - 12:17 PM (IST)

ਫੇਸਬੁੱਕ ਮੈਸੇਂਜਰ ’ਚ ਆ ਰਿਹੈ ਵਟਸਐਪ ਦਾ ਇਹ ਜ਼ਬਰਦਸਤ ਫੀਚਰ

ਗੈਜੇਟ ਡੈਸਕ– ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੀ ਮੈਸੇਂਜਰ ਐਪ ਲਈ ਨਵੇਂ ਫੀਚਰ ਦੀ ਜਾਂਚ ਕਰ ਰਹੀ ਹੈ। ਇਸ ਫੀਚਰ ਨਾਲ ਮੈਸੇਂਜਰ ਐਪ ਨੂੰ ਵਾਧੂ ਸੁਰੱਖਿਆ ਮਿਲੇਗੀ। Engadget ਦੀ ਰਿਪੋਰਟ ਮੁਤਾਬਕ, ਇਸ ਫੀਚਰ ਨਾਲ ਮੈਸੇਂਜਰ ਐਪ ਨੂੰ ਬਾਇਓਮੈਟ੍ਰਿਕ ਪ੍ਰਮਾਣੀਕਰਨ ਟੂਲ ਮਿਲੇਗਾ ਜਿਸ ਦੀ ਵਰਤੋਂ ਉਪਭੋਗਤਾ ਫੇਸ ਆਈ.ਡੀ. ਜਾਂ ਫਿੰਗਰਪ੍ਰਿੰਟ ਜ਼ਰੀਏ ਕਰ ਸਕਣਗੇ। ਇਹ ਫੀਚਰ ਵਟਸਐਪ ’ਚ ਪਹਿਲਾਂ ਹੀ ਮੌਜੂਦ ਹੈ। ਇਸ ਫੀਚਰ ਜ਼ਰੀਏ ਉਪਭੋਗਤਾ ਐਪ ’ਚ ਲਾਕ ਦੀ ਟਾਈਮਿੰਗ ਵੀ ਸੈੱਟ ਕਰ ਸਕਣਗੇ, ਜਿਵੇਂ ਕਿ ਵਟਸਐਪ ’ਚ ਹੁੰਦਾ ਹੈ। 

ਮਿਲਣਗੇ 4 ਟਾਈਮਿੰਗ ਆਪਸ਼ੰਸ
ਇਸ ਫੀਚਰ ਦੀ ਮਦਦ ਨਾਲ ਉਪਭੋਗਤਾਵਾਂ ਨੂੰ ਐਪ ਨੂੰ ਲਾਕ ਕਰਨ ਲਈ 4 ਆਪਸ਼ਨ ਮਿਲਦੇ ਹਨ। ਇਸ ਵਿਚ ਇਕ ਆਪਸ਼ਨ ‘ਆਫਟਰ ਆਈ ਲੀਵ ਮੈਸੇਂਜਰ’ ਦਾ ਹੈ। ਯਾਨੀ ਜਿਵੇਂ ਹੀ ਤੁਸੀਂ ਐਪ ’ਚੋਂ ਬਾਹਰ ਨਿਕਲੋਗੇ, ਐਪ ਲਾਕ ਹੋ ਜਾਵੇਗੀ। ਇਸ ਤੋਂ ਇਲਾਵਾ ਤੁਸੀਂ 1 ਮਿੰਟ, 15 ਮਿੰਟ ਜਾਂ 1 ਘੰਟੇ ਦਾ ਆਪਸ਼ਨ ਵੀ ਚੁਣ ਸਕਦੇ ਹੋ। 

ਹੋਰ ਰਹੀ ਹੈ ਫੀਚਰ ਦੀ ਜਾਂਚ
ਫੇਸਬੁੱਕ ਦੇ ਇਕ ਬੁਲਾਰੇ ਮੁਤਾਬਕ, ਅਜੇ ਇਸ ਫੀਚਰ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਕੁਝ ਆਈ.ਓ.ਐੱਸ. ਉਪਭੋਗਤਾ ਇਸ ਦੀ ਵਰਤੋਂ ਕਰ ਰਹੇ ਹਨ। ਜਲਦੀ ਹੀ ਇਹ ਫੀਚਰ ਐਂਡਰਾਇਡ ਉਪਭੋਗਤਾਵਾਂ ਲਈ ਵੀ ਮੁਹੱਈਆ ਹੋਵੇਗਾ। 

ਇੰਝ ਕੰਮ ਕਰੇਗਾ ਫੀਚਰ
ਮੈਸੇਂਜਰ ’ਤੇ ਇਹ ਫੀਚਰ ਠੀਕ ਉਸੇ ਤਰ੍ਹਾਂ ਹੀ ਕੰਮ ਕਰੇਗਾ ਜਿਵੇਂ ਵਟਸਐਪ ’ਤੇ ਕਰਦਾ ਹੈ। ਹਾਲਾਂਕਿ, ਵਟਸਐਪ ’ਤੇ ਉਪਭੋਗਤਾਵਾਂ ਨੂੰ ਐਪ ਲਾਕ ਕਰਨ ਲਈ 3 ਆਪਸ਼ਨ ਮਿਲਦੇ ਹਨ ਪਰ ਮੈਸੇਂਜਰ ਲਈ ਤੁਹਾਨੂੰ 4 ਆਪਸ਼ਨ ਮਿਲਣਗੇ। 


author

Rakesh

Content Editor

Related News