''ਘੱਟ ਰਹੀ ਹੈ ਫੇਸਬੁੱਕ ਮੈਸੇਂਜਰ ਤੇ ਸਨੈਪਚੈਟ ਦੀ ਲੋਕਪ੍ਰਿਅਤਾ''
Saturday, Dec 26, 2015 - 06:19 PM (IST)
ਜਲੰਧਰ— ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਅਤੇ ਇੰਸਟਾਗ੍ਰਾਮ ਦੀ ਲੋਕਪ੍ਰਿਅਤਾ ਜਿਥੇ ਅਜੇ ਬਰਕਰਾਰ ਹੈ ਉਥੇ ਹੀ ਫੇਸਬੁੱਕ ਮੈਸੇਂਜਰ ਅਤੇ ਸਨੈਪਚੈਟ ਯੂਜ਼ਰਸ ਤੋਂ ਦੂਰ ਹੁੰਦੇ ਜਾ ਰਹੇ ਹਨ। ਹਾਲਿਆ ਅਧਿਐਨ ''ਚ ਇਹ ਖੁਲਾਸਾ ਹੋਇਆ ਹੈ।
ਵੇਂਚਰਬੀਟ ਦੀ ਇਕ ਰਿਪੋਰਟ ਮੁਤਾਬਕ, ਕਾਲਜ ਦੇ ਵਿਦਿਆਰਥੀਆਂ ਨੂੰ ਸਥਾਨਕ ਰੋਜ਼ਗਾਰ ਦੇ ਮੌਕਿਆਂ ਨਾਲ ਰੂਬਰੂ ਕਰਾਉਣ ਵਾਲੀ ਸਾਈਟ ਵੇਅਪ ਨੇ ਅਮਰੀਕਾ ਦੇ ਇਕ ਹਜ਼ਾਰ ਕਾਲਜਾਂ ''ਚ ਵਿਦਿਆਰਥੀਆਂ ਤੋਂ ਉਨ੍ਹਾਂ ਦੇ ਪਸੰਦੀਦਾ ਐਪ ਬਾਰੇ ਜਾਣਕਾਰੀ ਲਈ। ਇਸ ਦੌਰਾਨ ਪਾਇਆ ਗਿਆ ਕਿ ਫੇਸਬੁੱਕ ਮੈਸੇਂਜਰ, ਸਨੈਪਚੈਟ ਅਤੇ ਫ੍ਰੀ ਡਿਜਟਿਲ ਵਾਲੇਟ ਵੇਨਮੋ ਦੀ ਲੋਕਪ੍ਰਿਅਤਾ ਤੇਜ਼ੀ ਨਾਲ ਘੱਟ ਰਹੀ ਹੈ।
ਅਧਿਐਨ ''ਚ ਇਹ ਪਾਇਆ ਗਿਆ ਕਿ ਫੇਸਬੁੱਕ ਮੈਸੇਂਜਰ, ਸਨੈਪਚੈਟ ਅਤੇ ਵੇਨਮੋ ਦੀ ਵਰਤੋਂ ਕਰਨ ਵਾਲੇ ਯੂਜ਼ਰਸ ਦੀ ਗਿਣਤੀ ''ਚ ਹਰ ਸਾਲ ਕਮੀ ਆ ਰਹੀ ਹੈ। ਫੇਸਬੁੱਕ ਮੈਸੇਂਜਰ ਦੀ ਲੋਕਪ੍ਰਿਅਤਾ ''ਚ ਫਰਵਰੀ ਤੋਂ ਸਤੰਬਰ ਦੌਰਾਨ ਥੋੜ੍ਹਾ ਬਹੁਤ ਵਾਧਾ ਦੇਖਿਆ ਗਿਆ ਪਰ ਸਤੰਬਰ ਤੋਂ ਦਸੰਬਰ ਦੌਰਾਨ ਇਸ ਦੀ ਲੋਕਪ੍ਰਿਅਤਾ ਦੁਗਣੀ ਤੇਜ਼ੀ ਨਾਲ ਘਟੀ ਹੈ।
