ਬੰਦ ਹੋਣ ਜਾ ਰਿਹੈ Facebook Messenger ਦਾ ਇਹ ਫੀਚਰ, ਨਹੀਂ ਭੇਜ ਸਕੋਗੇ ਮੈਸੇਜ
Wednesday, Aug 09, 2023 - 07:16 PM (IST)

ਗੈਜੇਟ ਡੈਸਕ- ਜੇਕਰ ਤੁਸੀਂ ਵੀ ਡਿਫਾਲਟ ਮੈਸੇਜਿੰਗ ਲਈ ਫੇਸਬੁੱਕ ਮੈਸੇਂਜਰ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਲਈ ਬੁਰੀ ਖ਼ਬਰ ਹੈ। ਮੈਟਾ ਦੀ ਮਲਕੀਅਤ ਵਾਲੇ ਫੇਸਬੁੱਕ ਮੈਸੇਂਜਰ ਨੂੰ ਹੁਣ ਡਿਫਾਲਟ ਐੱਸ.ਐੱਮ.ਐੱਸ. ਮੈਸੇਜਿੰਗ ਐਪ ਦੇ ਤੌਰ 'ਤੇ ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਕੰਪਨੀ ਅਗਲੇ ਮਹੀਨੇ 28 ਸਤੰਬਰ ਤੋਂ ਐਪ ਤੋਂ ਮੈਸੇਜ ਨੂੰ ਭੇਜਣ ਅਤੇ ਰਿਸੀਵ ਕਰਨ ਦੀ ਸਹੂਲਤ ਨੂੰ ਬੰਦ ਕਰਨ ਵਾਲੀ ਹੈ।
ਡਿਫਾਲਟ ਮੈਸੇਜਿੰਗ ਲਈ ਨਹੀਂ ਕਰ ਸਕੋਗੇ ਇਸਤੇਮਾਲ
ਮੈਟਾ ਮੁਤਬਕ, ਕੰਪਨੀ ਆਪਣੇ ਫੇਸਬੁੱਕ ਮੈਸੇਂਜਰ ਨੂੰ ਡਿਫਾਲਟ ਐੱਸ.ਐੱਮ.ਐੱਸ. ਮੈਸੇਜਿੰਗ ਦੇ ਰੂਪ 'ਚ ਇਸਤੇਮਾਲ ਕਰਨ ਦੀ ਸਹੂਲਤ ਨੂੰ ਬੰਦ ਕਰਨ ਵਾਲੀ ਹੈ। ਯੂਜ਼ਰਜ਼ 28 ਸਤੰਬਰ ਤੋਂ ਬਾਅਦ ਆਪਣੇ ਐਪ ਨੂੰ ਅਪਡੇਟ ਕਰਨ 'ਤੇ ਸੈਲੁਲਰ ਨੈੱਟਵਰਕ ਦੁਆਰਾ ਭੇਜੇ ਗਏ ਐੱਸ.ਐੱਮ.ਐੱਸ. ਦੀ ਸਹੂਲਤ ਦਾ ਲਾਭ ਨਹੀਂ ਲੈ ਸਕਣਗੇ।
ਹਾਲਾਂਕਿ, ਯੂਜ਼ਰਜ਼ ਆਪਣੇ ਸੈਲੁਲਰ ਨੈੱਟਵਰਕ 'ਤੇ ਐੱਸ.ਐੱਮ.ਐੱਸ. ਮੈਸੇਜ ਨੂੰ ਭੇਜ ਅਤੇ ਪ੍ਰਾਪਤ ਕਰ ਸਕਣਗੇ ਪਰ ਇਸ ਲਈ ਉਨ੍ਹਾਂ ਨੂੰ ਨਵੇਂ ਡਿਫਾਲਟ ਐੱਸ.ਐੱਮ.ਐੱਸ. ਮੈਸੇਜਿੰਗ ਐਪ ਦਾ ਇਸਤੇਮਾਲ ਕਰਨਾ ਹੋਵੇਗਾ। ਯਾਨੀ ਯੂਜ਼ਰਜ਼ ਹੋਰ ਐਪ ਦੀ ਮਦਦ ਨਾਲ ਮੈਸੇਜ ਭੇਜ ਅਤੇ ਰਿਸੀਵ ਕਰ ਸਕਣਗੇ।
ਕੀ ਡਿਲੀਟ ਹੋ ਜਾਣਗੇ ਪੁਰਾਣੇ ਮੈਸੇਜ
ਫੇਸਬੁੱਕ ਮੈਸੇਂਜਰ 'ਚੋਂ ਡਿਫਾਲਟ ਐੱਸ.ਐੱਮ.ਐੱਸ. ਮੈਸੇਜਿੰਗ ਦੀ ਸਹੂਲਤ ਬੰਦ ਹੋਣ ਤੋਂ ਬਾਅਦ ਵੀ ਯੂਜ਼ਰਜ਼ ਦੇ ਪੁਰਾਣੇ ਮੈਸੇਜ ਡਿਲੀਟ ਨਹੀਂ ਹੋਣਗੇ। ਯੂਜ਼ਰਜ਼ ਹੋਰ ਡਿਫਾਲਟ ਐੱਸ.ਐੱਮ.ਐੱਸ. ਐਪ ਨੂੰ ਸਿਲੈਕਟ ਕਰ ਸਕਦੇ ਹਨ ਅਤੇ ਉਥੋਂ ਮੈਸੇਜ ਹਿਸਟਰੀ ਨੂੰ ਦੇਖ ਸਕਦੇ ਹਨ। ਕੰਪਨੀ ਦਾ ਕਹਿਣਾ ਹੈ ਕਿ ਪੁਰਾਣੇ ਐੱਸ.ਐੱਮ.ਐੱਸ. ਮੈਸੇਜ ਨੂੰ ਹੋਰ ਐਪ 'ਚ ਵੀ ਦੇਖਿਆ ਜਾ ਸਕੇ।
ਕੰਪਨੀ ਮੁਤਾਬਕ, ਸਹੂਲਤ ਬੰਦ ਹੋਣ ਤੋਂ ਬਾਅਦ ਜੇਕਰ ਯੂਜ਼ਰ ਆਪਣਾ ਨਵਾਂ ਡਿਫਾਲਟ ਮੈਸੇਜਿੰਗ ਐਪ ਨਹੀਂ ਚੁਣਦੇ ਤਾਂ ਉਨ੍ਹਾਂ ਦੇ ਐੱਸ.ਐੱਮ.ਐੱਸ. ਮੈਸੇਜ ਨੂੰ ਆਟੋਮੈਟਿਕ ਐਂਡਰਾਇਡ ਮੈਸੇਜ ਐਪ ਜਾਂ ਹੋਰ ਡਿਫਾਲਟ ਮੈਸੇਜਿੰਗ ਐਪ 'ਚ ਐਡ ਕਰ ਦਿੱਤਾ ਜਾਵੇਗਾ।
ਦੱਸ ਦੇਈਏ ਕਿ ਮੈਸੇਂਜਰ ਦਾ ਐੱਸ.ਐੱਮ.ਐੱਸ. ਇੰਟੀਗ੍ਰੇਸ਼ਨ ਫੇਸਬੁੱਕ ਦੁਆਰਾ 2016 'ਚ ਮੋਬਾਇਲ ਫੋਨ 'ਤੇ ਐਪਲ ਦੇ ਆਈਮੈਸੇਜ ਅਤੇ ਗੂਗਲ ਐਂਡਰਾਇਡ ਮੈਸੇਜ ਨੂੰ ਟੱਕਰ ਦੇਣ ਲਈ ਪੇਸ਼ ਕੀਤਾ ਗਿਆ ਸੀ। ਜਿਨ੍ਹਾਂ ਯੂਜ਼ਰਜ਼ ਨੇ ਫੇਸਬੁੱਕ ਮੈਸੇਂਜਰ ਨੂੰ ਆਪਣੇ ਡਿਫਾਲਟ ਐਪ ਦੇ ਰੂਪ 'ਚ ਸੈੱਟ ਕੀਤਾ ਸੀ, ਉਹ ਐਪ 'ਚ ਆਪਣੇ ਫੇਸਬੁੱਕ ਫ੍ਰੈਂਡਸ ਦੁਆਰਾ ਭੇਜੇ ਗਏ ਮੈਸੇਜ ਦੇ ਨਾਲ-ਨਾਲ ਐੱਸ.ਐੱਮ.ਐੱਸ. ਵੀ ਦੇਖ ਸਕਣਗੇ।