WhatsApp ’ਚ ਆਇਆ ਫੇਸਬੁੱਕ-ਇੰਸਟਾਗ੍ਰਾਮ ਵਾਲਾ ਇਹ ਸ਼ਾਨਦਾਰ ਫੀਚਰ, ਹੋਰ ਵੀ ਮਜ਼ੇਦਾਰ ਹੋਵੇਗੀ ਐਪ
Thursday, Dec 08, 2022 - 04:06 PM (IST)
ਗੈਜੇਟ ਡੈਸਕ– ਵਟਸਐਪ ਨੇ ਇਕ ਵਾਰ ਫਿਰ ਨਵਾਂ ਫੀਚਰ ਜਾਰੀ ਕੀਤਾ ਹੈ। ਇਸ ਬਾਰੇ ਕੰਪਨੀ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਨੇ ਜਾਣਕਾਰੀ ਦਿੱਤੀ ਹੈ। ਵਟਸਐਪ ਦੇ ਇਸ ਫੀਚਰ ਨਾਲ ਯੂਜ਼ਰਜ਼ ਆਪਣੇ ਕਸਟਮਾਈਜ਼ਡ ਡਿਜੀਟਲ ਅਵਤਾਰ ਨੂੰ ਕ੍ਰਿਏਟ ਕਰ ਸਕਦੇ ਹਨ। ਵਟਸਐਪ ਦਾ ਇਹ ਫੀਚਰ ਫੇਸਬੁੱਕ ਅਤੇ ਇੰਸਟਾਗ੍ਰਾਮ ਐਪ ਯੂਜ਼ਰਜ਼ ਲਈ ਪਹਿਲਾਂ ਤੋਂ ਮੌਜੂਦ ਹੈ।
ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ
ਵਟਸਐਪ ਯੂਜ਼ਰ ਆਪਣੇ ਕਸਟਮਾਈਜ਼ਡ ਡਿਜੀਟਲ ਅਵਤਾਰ ਨੂੰ ਕਸਟਮਾਈਜ਼ ਕਰ ਸਕਦੇ ਹਨ। ਇਸ ਤੋਂ ਇਲਾਵਾ ਉਹ ਆਊਟਫਿਟ, ਹੇਅਰਸਟਾਈਲ ਅਤੇ ਫੇਸ਼ੀਅਲ ਫੀਚਰਜ਼ ਦੇ ਕੰਬੀਨੇਸ਼ਨ ਨੂੰ ਚੁਣ ਸਕਦੇ ਹੋ। ਰਿਪੋਰਟ ਮੁਤਾਬਕ, ਨਵੇਂ ਵਟਸਐਪ ਅਵਤਾਰ ਨੂੰ ਪ੍ਰੋਫਾਈਲ ਫੋਟੋ ਦੀ ਤਰ੍ਹਾਂ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਵਟਸਐਪ ਯੂਜ਼ਰਜ਼ ਕੋਲ ਅਵਤਾਰ ਐਕਸ਼ਨ ਅਤੇ ਇਮੋਸ਼ਨ ’ਚੋਂ 36 ਕਸਟਮ ਸਟਿੱਕਰਾਂ ’ਚੋਂ ਇਕ ਚੁਣਨ ਦਾ ਆਪਸ਼ਨ ਰਹੇਗਾ। ਅਵਤਾਰ ਕ੍ਰਿਏਟ ਹੋਣ ਤੋਂ ਬਾਅਦ ਵਟਸਐਪ ਯੂਜ਼ਰਜ਼ ਇਸਨੂੰ ਆਪਣੇ ਦੋਸਤਾਂ ਅਤੇ ਫੈਮਲੀ ਦੇ ਨਾਲ ਵੀ ਸ਼ੇਅਰ ਕਰ ਸਕਦੇ ਹਨ।
ਇਹ ਵੀ ਪੜ੍ਹੋ– ਵੱਡਾ ਝਟਕਾ: ਭਾਰਤ 'ਚ WhatsApp ਦੇ 23 ਲੱਖ ਤੋਂ ਵੱਧ ਅਕਾਊਂਟ ਬੈਨ, ਜਾਣੋ ਵਜ੍ਹਾ
ਕੰਪਨੀ ਨੇ ਕਿਹਾ ਹੈ ਕਿ ਆਉਣ ਵਾਲੇ ਸਮੇਂ ’ਚ ਇਸ ਵਿਚ ਨਵੀਂ ਫੰਕਸ਼ਨਲਿਟੀ ਵਰਗੀ ਲਾਈਟਿੰਗ, ਹੇਅਰਸਟਾਈਲ ਟੈਕਸਚਰ, ਸ਼ੇਡਿੰਗ ਅਤੇ ਦੂਜੇ ਕਸਟਮਾਈਜੇਸ਼ਨ ਆਪਸ਼ੰਸ ਨੂੰ ਐਡ ਕੀਤਾ ਜਾਵੇਗਾ। ਇਸ ਨਾਲ ਯੂਜ਼ਰਜ਼ ਦਾ ਓਵਰਆਲ ਅਨੁਭਵ ਵਧੇਗਾ। ਵਟਸਐਪ ਅਵਤਾਰਸ ਫੀਚਰ ਨੂੰ ਯੂਜ਼ਰਜ਼ ਲਈ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਕੰਪਨੀ ਇਸਨੂੰ ਲੜੀਵਾਰ ਤਰੀਕੇ ਨਾਲ ਜਾਰੀ ਕਰਦੀ ਹੈ। ਇਸ ਕਾਰਨ ਸਾਰੇ ਡਿਵਾਈਸਿਜ਼ ’ਤੇ ਇਕੱਠੇ ਇਹ ਫੀਚਰ ਉਪਲੱਬਧ ਨਹੀਂ ਹੁੰਦਾ।
ਇਹ ਵੀ ਪੜ੍ਹੋ– ATM ’ਚੋਂ ਪੈਸੇ ਕੱਢਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ, ਨਹੀਂ ਤਾਂ ਖਾਲੀ ਹੋ ਜਾਵੇਗਾ ਖ਼ਾਤਾ
ਇਹ ਵੀ ਪੜ੍ਹੋ– ਵਿਸ਼ਵ ਬੈਂਕ ਦੀ ਡਰਾਉਣੀ ਰਿਪੋਰਟ, ਭਾਰਤ ਸਿਰ ਮੰਡਰਾ ਰਿਹੈ ਇਹ ਵੱਡਾ ਖ਼ਤਰਾ
ਇੰਝ ਕਰੋ ਇਸਤੇਮਾਲ
ਇਸਨੂੰ ਇਸਤੇਮਾਲ ਕਰਨਾ ਕਾਫੀ ਆਸਾਨ ਹੈ। ਇਸ ਲਈ ਤੁਹਾਨੂੰ ਵਟਸਐਪ ਖੋਲ ਕੇ ਸਟਿੱਕਰ ਆਪਸ਼ਨ ’ਚ ਜਾਣਾ ਹੋਵੇਗਾ। ਐਂਡਰਾਇਡ ’ਚ ਇਸ ਲਈ ਤੁਹਾਨੂੰ ਚੈਟਬਾਕਸ ’ਚ ਇਮੋਜੀ ਦੇ ਸਿੰਬਲ ’ਤੇ ਟੈਪ ਕਰਨਾ ਹੋਵੇਗਾ। ਜਦਕਿ ਆਈ.ਓ.ਐੱਸ. ’ਚ ਸਟਿੱਕਰ ਆਪਸ਼ਨ ਚੈਟ ਬਾਕਸ ’ਚ ਹੁੰਦਾ ਹੈ। ਇਸ ਤੋਂ ਬਾਅਦ ਤੁਹਾਨੂੰ ਅਵਤਾਰਸ ਦੇ ਆਪਸ਼ਨ ’ਤੇ ਜਾਣਾ ਹੋਵੇਗਾ ਅਤੇ ਨਵਾਂ ਅਵਤਾਰ ਕ੍ਰਿਏਟ ਕਰਨਾ ਹੋਵੇਗਾ। ਇਸ ਵਿਚ ਤੁਸੀਂ ਹੇਅਰ ਸਟਾਈਲ, ਫੇਸ਼ੀਅਲ ਅਤੇ ਦੂਜੇ ਆਪਸ਼ਨ ਨੂੰ ਕਸਟਮਾਈਜ਼ ਕਰਕੇ ਅਵਤਾਰ ਕ੍ਰਿਏਟ ਕਰ ਸਕਦੇ ਹਨ। ਐਪ ਫਰੰਟ ਕੈਮਰਾ ਦਾ ਵੀ ਇਸਤੇਮਾਲ ਜ਼ਿਆਦਾ ਰੀਅਲਸਟਿਕ ਅਵਤਾਰ ਲਈ ਕਰੇਗਾ। ਅਵਤਾਰ ਬਣਨ ਤੋਂ ਬਾਅਦ ਇਸਨੂੰ ਸੇਵ ਕਰ ਲਓ।
ਇਹ ਵੀ ਪੜ੍ਹੋ– ਮੁੰਡੇ ਨੇ ਸਾਥੀਆਂ ਨਾਲ ਮਿਲ ਕੇ ਬਣਾਈ ਅਨੋਖੀ ਇਲੈਕਟ੍ਰਿਕ ਸਾਈਕਲ, ਵੇਖ ਕੇ ਆਨੰਦ ਮਹਿੰਦਰਾ ਵੀ ਹੋਏ ਹੈਰਾਨ