ਫੇਸਬੁੱਕ ਦੇ ਲੀਕ ਪੇਪਰਸ ਤੋਂ ਵੱਡਾ ਖੁਲਾਸਾ, ਆਪਣੇ ਫਾਇਦੇ ਲਈ ਕੰਪਨੀ ਨੇ 6 ਸਾਲ ਤੱਕ ਦੇ ਬੱਚਿਆਂ ਨੂੰ ਕੀਤਾ ਟਾਰਗੇਟ
Sunday, Oct 31, 2021 - 12:55 AM (IST)
ਗੈਜੇਟ ਡੈਸਕ-ਫੇਸਬੁੱਕ ਦੇ ਲੀਕ ਹੋਏ ਦਸਤਾਵੇਜ਼ਾਂ ਤੋਂ ਹੈਰਾਨ ਕਰ ਦੇਣ ਵਾਲੀ ਜਾਣਕਾਰੀ ਸਾਹਮਣੇ ਆਈ ਹੈ। ਇਨ੍ਹਾਂ 'ਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ਕੰਪਨੀ ਆਪਣੇ ਯੂਜ਼ਰਸ ਦਾ ਵਿਸਤਾਰ ਕਰਨ ਅਤੇ ਜ਼ਿਆਦਾ ਲਾਭ ਲਈ 6 ਸਾਲ ਤੱਕ ਦੇ ਬੱਚਿਆਂ ਨੂੰ ਟਾਰਗੇਟ ਕਰਨ ਲਈ ਕੰਮ ਕਰ ਰਹੀ ਸੀ। 9 ਅਪ੍ਰੈਲ ਨੂੰ ਪ੍ਰਕਾਸ਼ਿਤ ਇਕ ਇੰਟਰਨਲ ਬਲਾਗ ਪੋਸਟ 'ਚ ਦੱਸਿਆ ਗਿਆ ਹੈ ਕਿ ਕੰਪਨੀ 6-9 ਸਾਲ ਦੇ ਬੱਚਿਆਂ ਅਤੇ 10-12 ਸਾਲ ਦੇ ਬੱਚਿਆਂ ਲਈ ਆਪਣੇ ਪ੍ਰੋਡਕਟ ਦੀ ਪੂਰੀ ਸੀਰੀਜ਼ 'ਤੇ ਕੰਮ ਕਰਨ ਲਈ ਕਰਮਚਾਰੀਆਂ ਨੂੰ ਭਰਤੀ ਕਰਨ ਦੀ ਪ੍ਰਕਿਰਿਆ 'ਚ ਸੀ।
ਇਹ ਵੀ ਪੜ੍ਹੋ : ਅਮਰੀਕਾ : FDA ਨੇ 5-11 ਸਾਲ ਦੇ ਬੱਚਿਆਂ ਲਈ ਕੋਵਿਡ-19 ਵੈਕਸੀਨ ਨੂੰ ਦਿੱਤੀ ਮਨਜ਼ੂਰੀ
ਮੌਜੂਦਾ ਸਮੇਂ 'ਚ ਫੇਸਬੁੱਕ 13 ਸਾਲ ਦੇ ਬੱਚਿਆਂ ਨੂੰ ਪਹਿਲਾਂ ਤੋਂ ਹੀ ਟਾਰਗੇਟ ਕਰ ਰਹੀ ਹੈ। ਕਿਉਂਕਿ 13 ਅਤੇ ਇਸ ਤੋਂ ਜ਼ਿਆਦਾ ਉਮਰ ਦੇ ਲੋਕ ਹੀ ਇਸ ਪਲੇਟਫਾਰਮ 'ਤੇ ਅਕਾਊਂਟ ਬਣਾ ਸਕਦੇ ਹਨ। ਇਕ ਰਿਪੋਰਟ ਮੁਤਾਬਕ, ਬਲਾਗ ਪੋਸਟ ਦਾ ਸਿਰਲੇਖ ਹੈ, 'ਇੰਟਰਨੈੱਟ ਨੌਜਵਾਨਾਂ ਨੂੰ ਧਿਆਨ 'ਚ ਰੱਖ ਕੇ ਨਹੀਂ ਬਣਾਇਆ ਗਿਆ ਹੈ ਪਰ ਅਸੀਂ ਹੀ ਇਸ ਨੂੰ ਬਦਲਣ ਵਾਲੇ ਹਾਂ। ਇਹ ਪੋਸਟ ਉਨ੍ਹਾਂ ਦਸਤਾਵੇਜ਼ਾਂ ਦੇ ਆਧਾਰ 'ਤੇ ਲਿਖਿਆ ਗਿਆ ਹੈ ਜਿਸ ਨੂੰ ਵਹਿਸਬਲੋਰ ਅਤੇ ਫੇਸਬੁੱਕ ਦੀ ਸਾਬਕਾ ਕਰਮਚਾਰੀ ਫ੍ਰਾਂਸਿਸ ਹਾਰਗੇਨ ਦੀ ਲੀਗਲ ਟੀਮ ਨੇ ਜਾਰੀ ਕੀਤਾ ਹੈ। ਇਹ ਦਸਤਾਵੇਜ਼ ਅਮਰੀਕੀ ਕਾਂਗਰਸ ਅਤੇ ਸਕਿਓਰਟੀ ਐਂਡ ਐਕਸਚੇਂਜ ਕਮਿਸ਼ਨ ਨੂੰ ਸੌਂਪੇ ਗਏ ਹਨ।
ਇਹ ਵੀ ਪੜ੍ਹੋ : ਅਮਰੀਕਾ: ਇੱਕ ਦਰਜਨ ਤੋਂ ਜ਼ਿਆਦਾ ਸੂਬਿਆਂ ਨੇ ਕੋਰੋਨਾ ਵੈਕਸੀਨ ਨਿਯਮਾਂ ਨੂੰ ਲੈ ਕੇ ਬਾਈਡੇਨ ਪ੍ਰਸ਼ਾਸਨ 'ਤੇ ਕੀਤਾ ਮੁਕੱਦਮਾ
ਨੌਜਵਾਨਾਂ 'ਚ ਨਿਵੇਸ਼ ਕਰ ਰਹੀ ਕੰਪਨੀ
ਇਕ ਨਿਊਜ਼ ਚੈਨਲ ਮੁਤਾਬਕ, ਬਲਾਗ ਪੋਸਟ 'ਚ ਦਸਤਾਵੇਜ਼ਾਂ ਦੇ ਹਵਾਲੇ ਤੋਂ ਦੱਸਿਆ ਗਿਆ ਹੈ ਕਿ ਸਾਡੀ ਕੰਪਨੀ ਨੌਜਵਾਨਾਂ 'ਚ ਇਕ ਵੱਡਾ ਨਿਵੇਸ਼ ਕਰ ਰਹੀ ਹੈ ਅਤੇ ਨੌਜਵਾਨਾਂ ਲਈ ਸੁਰੱਖਿਅਤ, ਜ਼ਿਆਦਾ ਨਿੱਜੀ ਅਤੇ ਅਨੁਭਵ ਦੇਣ ਲਈ ਇਕ ਕ੍ਰਾਸ-ਕੰਪਨੀ ਵਰਚੁਅਲ ਟੀਮ ਬਣਾਈ ਗਈ ਹੈ, ਜੋ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਪਰਿਵਾਰ ਦੀ ਭਲਾਈ ਲਈ ਹੈ। ਅਸੀਂ ਆਪਣੇ ਕਈ ਪ੍ਰੋਡਕਟ ਇਤਿਹਾਸਕ ਰੂਪ ਨਾਲ 13 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਡਿਜ਼ਾਈਨ ਨਹੀਂ ਕੀਤੇ ਹਨ। ਲੀਕ ਹੋਈ ਪੋਸਟ 'ਚ ਪੰਜ ਵੱਖ-ਵੱਖ ਗਰੁੱਪਸ ਦੇ ਬਾਰੇ 'ਚ ਚਰਚਾ ਕੀਤੀ ਗਈ ਹੈ ਜਿਨ੍ਹਾਂ ਨੂੰ ਫੇਸਬੁੱਕ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ, ਜਿਨ੍ਹਾਂ 'ਚ 6 ਤੋਂ 9 ਸਾਲ ਦੇ ਬੱਚੇ, 10 ਤੋਂ 12 ਸਾਲ ਦੇ ਬੱਚੇ, 13 ਤੋਂ 15 ਸਾਲ ਦੇ ਬੱਚੇ, 16 ਤੋਂ 17 ਸਾਲ ਦੇ ਬੱਚੇ ਅਤੇ 18 ਸਾਲ ਅਤੇ ਉਸ ਤੋਂ ਜ਼ਿਆਦਾ ਉਮਰ ਦੇ ਬਾਗਲ ਸ਼ਾਮਲ ਹਨ।
ਇਹ ਵੀ ਪੜ੍ਹੋ : ਮਿਆਂਮਾਰ 'ਚ ਫੌਜ ਦੀ ਗੋਲੀਬਾਰੀ ਕਾਰਨ 160 ਘਰਾਂ ਨੂੰ ਲੱਗੀ ਅੱਗ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।