ਫੇਸਬੁੱਕ ਨੇ ਐਂਡਰਾਇਡ ਯੂਜ਼ਰਸ ਲਈ ਪੇਸ਼ ਕੀਤਾ SMS ਵੈਰੀਫਿਕੇਸ਼ਨ

Thursday, Dec 22, 2016 - 11:21 AM (IST)

ਜਲੰਧਰ- ਲਾਈਵ ਆਡੀਓ ਫੀਚਰ ਤੋਂ ਬਾਅਦ ਹੁਣ ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਨੇ ਆਪਣੇ ਅਕਾਊਂਟ ਕਿੱਟ ਹੱਲ ਦਾ ਅਪਡੇਟ ਪੇਸ਼ ਕੀਤਾ ਹੈ ਜਿਸ ਤੋਂ ਬਾਅਦ ਐਂਡਰਾਇਡ ਯੂਜ਼ਰਸ ਆਪਣੇ ਫੋਨ ਨੰਬਰ ਦੇ ਨਾਲ ਫੇਸਬੁੱਕ ਐਪ ਨੂੰ ਲਾਗ-ਇੰਨ ਕਰ ਸਕਦੇ ਹਨ। ਫੇਸਬੁੱਕ ਵੱਲੋਂ ਇਸੇ ਸਾਲ ਅਪ੍ਰੈਲ ''ਚ ਫੋਨ ਨੰਬਰ ਅਤੇ ਈ-ਮੇਲ ਨਾਲ ਲਾਗ-ਇੰਨ ਹੱਲ ਲਈ ਅਕਾਊਂਟ ਕਿੱਟ ਨੂੰ ਪੇਸ਼ ਕੀਤਾ ਗਿਆ ਸੀ। ਉਥੇ ਹੁਣ ਕੰਪਨੀ ਨੇ ਇਸ ਨੂੰ ਅਪਡੇਟ ਕਰਕੇ ਇਸ ਵਿਚ ਅਕਾਊਂਟ ਕਿੱਟ ਡਿਵੈੱਲਪਰ ਟੂਲ ਨੂੰ ਸ਼ਾਮਲ ਕੀਤਾ ਹੈ ਜਿਸ ਤੋਂ ਬਾਅਦ ਯੂਜ਼ਰਸ ਸਿਰਫ ਆਪਣਾ ਮੋਬਾਇਲ ਟਾਪ ਕਰਕੇ ਐਪ ਦੀ ਆਸਾਨੀ ਨਾਲ ਵਰਤੋਂ ਕਰ ਸਕਦੇ ਹਨ। 
ਅਕਾਊਂਟ ਕਿੱਟ ਨੂੰ ਫੇਸਬੁੱਕ ਲਾਗ-ਇੰਨ ਪ੍ਰੋਸੈਸਰ ਲਈ ਇਕ ਵਿਕਲਪ ਦੇ ਰੂਪ ''ਚ ਲਾਂਚ ਕੀਤਾ ਗਿਆ ਸੀ। ਇਸ ਵਿਚ ਇਕ ਵੈਰੀਫਿਕੇਸ਼ਨ ਪਾਸਵਰਡ ਦੀ ਮਦਦ ਨਾਲ ਫੇਸਬੁੱਕ ਨੂੰ ਲਾਗ-ਇੰਨ ਕੀਤਾ ਜਾ ਸਕਦਾ ਹੈ। ਇਸ ਲਈ ਫੇਸਬੁੱਕ ਅਕਾਊਂਟ ਦੀ ਲੋੜ ਨਹੀਂ ਹੈ। ਉਥੇ ਹੀ ਨਵੇਂ ਇੰਸਟੈਂਟ ਵੈਰੀਫਿਕੇਸ਼ਨ ''ਚ ਯੂਜ਼ਰਸ ਬਿਨਾਂ ਕਿਸੇ ਐੱਸ.ਐੱਮ.ਐੱਸ. ਕੋਡ ਦੇ ਸਿਰਫ ਮੋਬਾਇਲ ਨੰਬਰ ਪਾ ਕੇ ਇਸ ਨੂੰ ਲਾਗ-ਇੰਨ ਕਰ ਸਕਦੇ ਹਨ। ਜੇਕਰ ਤੁਹਾਡਾ ਫੋਨ ਨੰਬਰ ਮੈਚ ਨਹੀਂ ਹੁੰਦਾ ਤਾਂ ਲਾਗ-ਇੰਨ ਦੀ ਪ੍ਰਕਿਰਿਆ ਐੱਸ.ਐੱਮ.ਐੱਸ. ''ਚ ਬਦਲ ਜਾਵੇਗੀ। 
ਫੇਸਬੁੱਕ ਇੰਜੀਨੀਅਰ ਈਥਨ ਗੋਲਡਮੈਨ ਕ੍ਰਿਸਟ ਵੱਲੋਂ ਬਲਾਗ ''ਤੇ ਲਿਖਿਆ ਕਿ ਜਦੋਂ ਕੋਈ ਵਿਅਕਤੀ ਅਕਾਊਂਟ ਕਿੱਟ ਦੀ ਵਰਤੋਂ ਕਰਕੇ ਐਂਡਰਾਇਡ ਐਪ ''ਚ ਫੋਨ ਨੰਬਰ ਪਾਉਂਦਾ ਹੈ ਤਾਂ ਅਸੀਂ ਉਸ ਵਿਅਕਤੀ ਦੇ ਫੇਸਬੁੱਕ ਪ੍ਰੋਫਾਇਲ ਨਾਲ ਉਸ ਫੋਨ ਨੰਬਰ ਨੂੰ ਮੈਚ ਕਰਦੇ ਹਾਂ। ਇਹ ਸੁਵਿਧਾ ਸਿਰਫ ਉਸੇ ਡਿਵਾਈਸ ''ਤੇ ਉਪਯੋਗ ਕੀਤੀ ਜਾ ਸਕਦੀ ਹੈ ਜਿਥੇ ਪਹਿਲਾਂ ਫੇਸਬੁੱਕ ਐਪ ਨੂੰ ਲਾਗ-ਇੰਨ ਕੀਤਾ ਹੋਵੇ। ਜੇਕਰ ਨੰਬਰ ਮੈਚ ਹੋ ਜਾਂਦਾ ਹੈ ਤਾਂ ਅਸੀਂ ਬਿਨਾਂ ਓ.ਟੀ.ਪੀ. ਭੇਜੇ ਵੈਰੀਫਿਕੇਸ਼ਨ ਪੂਰੀ ਕਰਕੇ ਫੇਸਬੁੱਕ ਲਾਗ-ਇੰਨ ਕਰ ਦਿੰਦੇ ਹਾਂ। ਪਰ ਜੇਕਰ ਫੋਨ ਨੰਬਰ ਸਫਲਤਾਪੂਰਨ ਮੈਚ ਨਹੀਂ ਹੁੰਦਾ ਤਾਂ ਵੈਰੀਫਿਕੇਸ਼ਨ ਕੋਡ ਲਈ ਐੱਸ.ਐੱਮ.ਐੱਸ. ਭੇਜਿਆ ਜਾਵੇਗਾ। 

Related News