ਫੇਸਬੁੱਕ ਆਪਣੇ ਇਸ ਫੀਚਰ ਰਾਹੀਂ ਸਨੈਪਚੈਟ ਨੂੰ ਦੇਵੇਗਾ ਟੱਕਰ

12/04/2016 11:10:42 AM

ਜਲੰਧਰ- ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁੱਕ ਆਪਣੇ ਯੂਜ਼ਰਸ ਲਈ ਹਮੇਸ਼ਾ ਕੁਝ ਨਵਾਂ ਕਰਦੀ ਰਹਿੰਦੀ ਹੈ। ਇਸ ਵਾਰ ਫੇਸਬੁੱਕ ਫੋਟੋ ਸ਼ੇਅਰਿੰਗ ਸਰਵਿਸ ਸਨੈਪਚੈਟ ਨੂੰ ਟੱਕਰ ਦੇਣ ਲਈ ਨਵੇਂ ਫੀਚਰ ''ਤੇ ਕੰਮ ਕਰ ਰਹੀ ਹੈ ਜੋ ਨਿਊਜ਼ ਫੀਡ ''ਚ ਡਾਇਰੈੱਕਟਲੀ ਪਬਲਿਸ਼ਰਜ਼ ਵਲੋਂ ਚੁਣੀ ਗਈ ਸਾਮੱਗਰੀ ਦਾ ਪ੍ਰਕਾਸ਼ਨ ਕਰੇਗੀ। 
ਰਿਪੋਰਟ ਮੁਤਾਬਕ ਇਸ ਫੀਚਰ ਦਾ ਨਾਂ ''Collections'' ਰੱਖਿਆ ਗਿਆ ਹੈ ਜੋ ਬਿਲਕੁਲ ਸਨੈਪਚੈਟ ਦੇ ਡਿਸਕਵਰ ਸੈਕਸ਼ਨ ਵਰਗਾ ਹੈ। ਇਸ ਫੀਚਰ ''ਚ ਤੁਹਾਨੂੰ ਨਿਊਜ਼, ਵੀਡੀਓ ਆਦਿ ਸਾਮੱਗਰੀ ਪਰੋਸੀ ਜਾਵੇਗੀ। ਕੰਪਨੀ ਨੇ ਪਬਲਿਸ਼ਰਜ਼ ਨੂੰ ਇਸ ਲਈ ਹੋਰ ਜ਼ਿਆਦਾ ਸਾਮੱਗਰੀ ਤਿਆਰ ਕਰਨ ਲਈ ਕਿਹਾ ਹੈ। ਫੇਸਬੁੱਕ ਦਾ ਇਹ ਨਵਾਂ ਪਬਲਿਸ਼ਰ ਅਜਿਹੇ ਸਮੇਂ ਆ ਰਿਹਾ ਹੈ ਜਦੋਂ ਫੇਸਬੁੱਕ ''ਤੇ ਸਥਾਪਿਤ ਮੀਡੀਆ ਦੇ ਨਾਲ ਫੇਕ ਨਿਊਜ਼ ਸਰਵ ਕਰਨ ਵਾਲਿਆਂ ਦੀ ਵੀ ਭਰਮਾਰ ਹੋ ਗਈ ਹੈ ਅਤੇ ਯੂਜ਼ਰ ਭਰਮ ''ਚ ਪੈ ਰਹੇ ਹਨ। ਫੇਸਬੁੱਕ ਦੇ 1.8 ਅਰਬ ਯੂਜ਼ਰ ਹਨ ਜੋ ਇਸ ਦੀ ਵਰਤੋਂ ਕਰਦੇ ਹਨ। ਤੁਹਾਨੂੰ ਦੱਸ ਦਈਏ ਕਿ ਇਸ ਸਾਲ ਦੀ ਸ਼ੁਰੂਆਤ ''ਚ ਫੇਸਬੁੱਕ 30 ਇੰਟਰਨੈੱਸ਼ਨ ਮੀਡੀਆ ਕੰਪਨੀਆਂ ਦੇ ਨੈੱਟਵਰਕ ''ਚ ਸ਼ਾਮਲ ਹੋਈ ਸਨ ਤਾਂ ਜੋ ਉਹ ਆਪਣੀ ਵੈੱਬਸਾਈਟ ਤੋਂ ਫਰਜ਼ੀ ਨਿਊਜ਼ ਨੂੰ ਹਟਾ ਕੇ ਸਹੀ ਨਿਊਜ਼ ਸਰਵ ਕਰ ਸਕੇ। 

Related News