Facebook Messenger ’ਚ ਆਇਆ ਡਾਰਕ ਮੋਡ ਫੀਚਰ, ਇੰਝ ਕਰੋ ਐਕਟਿਵ

Monday, Mar 04, 2019 - 01:51 PM (IST)

Facebook Messenger ’ਚ ਆਇਆ ਡਾਰਕ ਮੋਡ ਫੀਚਰ, ਇੰਝ ਕਰੋ ਐਕਟਿਵ

ਗੈਜੇਟ ਡੈਸਕ– ਫੇਸਬੁੱਕ ਆਪਣੇ ਮੈਸੇਂਜਰ ਯੂਜ਼ਰਜ਼ ਲਈ ਇਕ ਨਵਾਂ ਫੀਚਰ ਲਿਆਈ ਹੈ। ਇਹ ਨਵਾਂ ਫੀਚਰ ਡਾਰਕ ਮੋਡ ਹੈ। ਫੇਸਬੁੱਕ ਨੇ ਐਂਡਰਾਇਡ ਅਤੇ ਆਈ.ਓ.ਐੱਸ. ਦੋਵਾਂ ਪਲੇਟਪਾਰਮਜ਼ ’ਤੇ ਮੈਸੇਂਜਰ ਯੂਜ਼ਰਜ਼ ਲਈ ਡਾਰਕ ਮੋਡ ਰੋਲ ਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ। ਫੇਸਬੁੱਕ ਨੇ ਪਿਛਲੇ ਸਾਲ ਅਕਤੂਬਰ ’ਚ ਹੋਈ F8 ਕਾਨਫਰੰਸ ’ਚ ਮੈਸੇਂਜਰ ਲਈ ਡਾਰਕ ਮੋਡ ਦਾ ਐਲਾਨ ਕੀਤਾ ਸੀ। ਆਖਰਕਾਰ, ਫੇਸਬੁੱਕ ਹੁਣ ਇਸ ਨੂੰ ਯੂਜ਼ਰਜ਼ ਲਈ ਲੈ ਆਈ ਹੈ। ਫੇਸਬੁੱਕ ਮੈਸੇਂਜਰ ’ਚ ਆਇਆ ਡਾਰਕ ਮੋਡ ਫੀਚਰ ਯੂਜ਼ਰਜ਼ ਨੂੰ ਇਕਦਮ ਅਲੱਗ ਐਕਸਪੀਰੀਅੰਸ ਦੇਵੇਗਾ। 

PunjabKesari

ਇੰਝ ਐਕਟਿਵੇਟ ਕਰੋ ਡਾਰਕ ਮੋਡ
ਫੇਸਬੁੱਕ ਮੈਸੇਂਜਰ ’ਚ ਡਾਰਕ ਮੋਡ ਫੀਚਰ ਐਕਟਿਵੇਟ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਚੈਟ ’ਚ ਕਿਸੇ ਨੂੰ crescent moon ਇਮੋਜੀ ਸੈਂਡ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ crescent moon (ਅੱਧੇ ਚੰਦਰਮਾ ਵਾਲੀ ਇਮੋਜੀ) ਸੈਂਡ ਕਰੋਗੇ, ਤੁਹਾਡੀ ਚੈਟ ’ਚ ਬਹੁਤ ਸਾਰੇ crescent moon ਇਮੋਜੀ ਦਿਸਣਗੇ। ਹੁਣ ਤੁਹਾਡੇ ਮੈਸੇਂਜਰ ’ਚ ਲਿਖ ਕੇ ਆਏਗਾ ਕਿ ‘ਡਾਰਕ ਮੋਡ’ ਫੀਚਰ ਉਪਲੱਬਧ ਹੈ। ਤੁਹਾਨੂੰ ਸੈਟਿੰਗਸ ’ਚ ਜਾ ਕੇ ਡਾਰਕ ਮੋਡ ਨੂੰ ਆਨ ਕਰਨਾ ਹੋਵੇਗਾ। ਜਿਵੇਂ ਹੀ ਤੁਸੀਂ ਇਸ ਨੂੰ ਆਨ ਕਰੋਗੇ, ਫੇਸਬੁੱਕ ਮੈਸੇਂਜਰ ਦਾ ਬੈਕਗ੍ਰਾਊਂਡ ਡਾਰਕ ਹੋ ਜਾਵੇਗਾ। 

PunjabKesari

PunjabKesari

ਫੇਸਬੁੱਕ ਨੇ ਕੀਤੇ ਕਈ ਵੱਡੇ ਬਦਲਾਅ
ਪਿਛਲੇ ਕੁਝ ਸਮੇਂ ’ਚ ਫੇਸਬੁੱਕ ਨੇ ਆਪਣੇ ਮੈਸੇਂਜਰ ’ਚ ਕਈ ਵੱਡੇ ਬਦਲਾਅ ਕੀਤੇ ਹਨ। ਫੇਸਬੁੱਕ ਨੇ ਮੈਸੇਂਜਰ ਯੂਜ਼ਰਜ਼ ਇੰਟਰਫੇਸ ਨੂੰ ਅਪਡੇਟ ਅਤੇ ਰੀਡਿਜ਼ਾਈਨ ਕੀਤਾ ਹੈ। ਇਸ ਤੋਂ ਇਲਾਵਾ ਅਨਸੈਂਡ ਮੈਸੇਜ ਫੀਚਰ ਵੀ ਜੋੜਿਆ ਹੈ। ਨਾਲ ਹੀ, ਸੋਸ਼ਲ ਨੈੱਟਵਰਕਿੰਗ ਪਲੇਟਫਾਰਮ ਵਟਸਐਪ, ਮੈਸੇਂਜਰ ਅਤੇ ਇੰਸਟਾਗ੍ਰਾਮ ਦੇ ਇੰਟੀਗ੍ਰੇਸ਼ਨ ’ਤੇ ਕੰਮ ਕਰ ਰਹੀ ਹੈ। ਇਨ੍ਹਾਂ ਅਪਡੇਟ ਰਾਹੀਂ ਫੇਸਬੁੱਕ ਆਪਣੇ ਯੂਜ਼ਰਜ਼ ਦੀ ਪ੍ਰਾਈਵੇਸੀ ਨਾਲ ਜੁੜੀਆਂ ਚਿੰਤਾਵਾਂ ਨੂੰ ਖਤਮ ਕਰਨਾ ਚਾਹੁੰਦੀ ਹੈ। ਹਾਲਾਂਕਿ, ਫੇਸਬੁੱਕ ਮੈਸੇਂਜਰ ਦੇ ਡਾਰਕ ਮੋਡ ਫੀਚਰ ਨੂੰ ਲੈ ਕੇ ਅਜੇ ਇਹ ਸਪੱਸ਼ਟ ਨਹੀਂ ਹੋਇਆ ਕਿ ਇਹ ਦੁਨੀਆ ਭਰ ’ਚ ਅਪਡੇਸ਼ਨ ਲਈ ਉਪਲੱਬਧ ਹੋ ਗਿਆ ਹੈ ਜਾਂ ਨਹੀਂ। 


Related News