TikTok ਯੂਜ਼ਰਸ ਨੂੰ Reels ਜੁਆਇਨ ਕਰਨ ਲਈ ਪੈਸੇ ਦੇ ਰਿਹਾ ਫੇਸਬੁੱਕ : ਰਿਪੋਰਟ
Wednesday, Jul 29, 2020 - 09:23 PM (IST)

ਗੈਜੇਟ ਡੈਸਕ—ਟਿਕਟਾਕ ਭਾਰਤ 'ਚ ਬੈਨ ਹੋਣ ਤੋਂ ਬਾਅਦ ਫੇਸਬੁੱਕ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਇਸ ਗੈਪ ਨੂੰ ਫਿਲ ਕੀਤਾ ਜਾਵੇ। ਟਿਕਟਾਕ ਬੈਨ ਹੋਣ ਦੇ ਕੁਝ ਸਮੇਂ ਬਾਅਦ ਹੀ ਟਿਕਟਾਕ ਵਰਗਾ ਹੀ ਵੀਡੀਓ ਫੀਚਰ ਕੰਪਨੀ ਨੇ ਇੰਸਟਾਗ੍ਰਾਮ 'ਤੇ ਰੀਲਜ਼ (Reels) ਦੇ ਨਾਂ ਨਾਲ ਲਾਂਚ ਕਰ ਦਿੱਤਾ। ਵਾਲ ਸਟ੍ਰੀਟ ਜਰਨਲ ਦੀ ਇਕ ਰਿਪੋਰਟ ਮੁਤਾਬਕ ਫੇਸਬੁੱਕ ਉਨ੍ਹਾਂ ਟਿਕਟਾਕ ਯੂਜ਼ਰਸ ਨੂੰ ਰੀਲਜ਼ 'ਤੇ ਆਉਣ ਲਈ ਪੈਸੇ ਆਫਰ ਕਰ ਰਿਹਾ ਹੈ ਜਿਨ੍ਹਾਂ ਦੇ ਟਿਕਟਾਕ ਫਾਲੋਅਰਸ ਕਾਫੀ ਜ਼ਿਆਦਾ ਸਨ।
ਰਿਪੋਰਟ ਮੁਤਾਬਕ ਫੇਸਬੁੱਕ ਨੇ ਵੱਡੇ ਟਿਕਟਾਕ ਕ੍ਰਿਏਟਰਸ ਤੋਂ ਇੰਸਟਾਗ੍ਰਾਮ ਰੀਲਜ਼ 'ਤੇ ਐਕਸਕਲੂਸੀਵ ਕਾਨਟੈਂਟ ਕ੍ਰਿਏਟ ਕਰਕੇ ਪੋਸਟ ਕਰਨ ਦਾ ਆਫਰ ਦਿੱਤਾ ਹੈ। ਦੱਸਿਆ ਜਾ ਰਿਹਾ ਹੈ ਕਿ ਫੇਸਬੁੱਕ ਨੇ ਇਨ੍ਹਾਂ ਕ੍ਰਿਏਟਰਸ ਨੂੰ ਲੱਖਾਂ ਰੁਪਏ ਦੇਣ ਦਾ ਆਫਰ ਕੀਤਾ ਹੈ। ਫੇਸਬੁੱਕ ਦੇ ਬੁਲਾਰੇ ਨੇ ਫੋਬਰਸ ਨੇ ਦੱਸਿਆ ਹੈ, 'ਇਮਰਜਿੰਗ ਕ੍ਰਿਏਟਰਸ ਨੂੰ ਰੀਚ ਆਊਟ ਕਰਨ ਦਾ ਸਾਡਾ ਲੰਬਾ ਇਤਿਹਾਸ ਰਿਹਾ ਅਤੇ ਇਨ੍ਹਾਂ ਨਾਲ ਅਸੀਂ ਮਿਲ ਕੇ ਕੰਮ ਕਰਦੇ ਹਾਂ।'
ਭਾਰਤ 'ਚ ਟਿਕਟਾਕ ਤਾਂ ਬੈਨ ਹੋ ਚੁੱਕਿਆ ਹੈ ਪਰ ਹੁਣ ਅਮਰੀਕਾ 'ਚ ਵੀ ਇਹ ਐਪਸ ਬੈਨ ਕੀਤਾ ਜਾ ਸਕਦਾ ਹੈ। ਇਨਾਂ ਹੀ ਨਹੀਂ ਟਿਕਟਾਕ ਪੇਰੈਂਟ ਕੰਪਨੀ ਬਾਈਟਡਾਂਸ 'ਚ ਅਮਰੀਕੀ ਇਨਵੈਸਟਰਸ ਦੇ ਕਾਫੀ ਸਟੇਕਸ ਹਨ। ਰਿਪੋਰਟ ਮੁਤਾਬਕ ਅਮਰੀਕੀ ਸ਼ੇਅਰਹੋਲਡਰਸ ਬਾਈਟਡਾਂਸ ਤੋਂ ਇਹ ਐਪ ਖਰੀਦਣ ਦੀ ਵੀ ਤਿਆਰੀ ਕਰ ਰਹੇ ਹਨ। ਬਾਈਟਡਾਂਸ ਨੇ ਕੁਝ ਸਮੇਂ ਪਹਿਲਾਂ ਇਹ ਸਾਫ ਕੀਤਾ ਹੈ ਕਿ ਐਪ ਦੇ ਬਿਹਤਰ ਭਵਿੱਖ ਲਈ ਇਸ ਨੂੰ ਵੇਚਣ ਦੇ ਬਾਰੇ 'ਚ ਕੰਪਨੀ ਸੋਚ ਸਕਦੀ ਹੈ।