ਫੇਕ ਨਿਊਜ਼ ਨਾਲ ਨਿੱਬੜਨ ਲਈ ਫੇਸਬੁੱਕ ਦਾ ਅਹਿਮ ਕਦਮ, ਹੁਣ ਚੈੱਕ ਹੋਣਗੀਆਂ ਫੋਟੋਜ਼ ਤੇ ਵੀਡੀਓਜ਼

Friday, Sep 14, 2018 - 02:48 PM (IST)

ਗੈਜੇਟ ਡੈਸਕ : ਫੇਸਬੁੱਕ ਨੇ ਫੇਕ ਨਿਊਜ਼ ਨੂੰ ਆਪਣੀ ਸਾਈਟ 'ਤੇ ਫੈਲਣ ਤੋਂ ਰੋਕਣ ਲਈ ਅਹਿਮ ਕਦਮ ਚੁੱਕਿਆ ਹੈ। ਫੇਸਬੁੱਕ ਹੁਣ ਯੂਜ਼ਰਸ ਰਾਹੀਂ ਪੋਸਟ ਕੀਤੀਆਂ ਗਈਆਂ ਫੋਟੋਜ਼ ਤੇ ਵੀਡੀਓਜ਼ ਨੂੰ ਚੈੱਕ ਕਰੇਗੀ ਤੇ ਗਲਤ ਜਾਣਕਾਰੀ ਜਾਂ ਫੋਟੋ ਦੇ ਠੀਕ ਨਾ ਹੋਣ 'ਤੇ ਉਸ ਨੂੰ ਸੋਸ਼ਲ ਮੀਡੀਆ ਤੋਂ ਹਟਾਏਗੀ। ਫੇਸਬੁੱਕ ਨੇ ਐਲਾਨ ਕਰਦਿਆਂ ਦੱਸਿਆ ਹੈ ਕਿ ਪੂਰੀ ਦੁਨੀਆ 'ਚ ਮੌਜੂਦ 27 ਫੈਕਟ ਚੈਕਿੰਗ ਪਾਰਟਨਰਸ ਨੂੰ ਹੁਣ ਇਕ ਟੂਲ ਮਿਲੇਗਾ ਜਿਸ ਦੇ ਰਾਹੀਂ ਉਹ ਫੋਟੋਜ਼ ਤੇ ਵੀਡੀਓਜ਼ ਨੂੰ ਐਨਲਾਇਜ਼ ਕਰ ਸਕਣਗੇ। ਫੇਸਬੁੱਕ ਦੇ ਮੁਤਾਬਕ ਇਸ ਫੀਚਰ ਨੂੰ ਮਸ਼ੀਨ ਲਰਨਿੰਗ ਤਕਨੀਕ ਨਾਲ ਬਣਾਇਆ ਗਿਆ ਹੈ ਜੋ ਫੇਕ ਫੋਟੋ ਤੇ ਵੀਡੀਓ ਦੀ ਪਹਿਚਾਣ ਕਰਨ ਤੇ ਝੂੱਠੇ ਕੰਟੈਟ ਨੂੰ ਲੈ ਕੇ ਤੇਜੀ ਨਾਲ ਐਕਸ਼ਨ ਲੈਣ ਲਈ ਕੰਪਨੀ ਦੀ ਕਾਫ਼ੀ ਮਦਦ ਕਰੇਗਾ।


ਨਵਾਂ ਟੂਲ ਪਤਾ ਲਗਾਵੇਗਾ ਕੀ ਕੰਟੈਂਟ ਸੱਚ ਹੈ ਜਾਂ ਨਹੀਂ
ਫੇਸਬੁੱਕ ਨੇ ਕਿਹਾ ਹੈ ਕਿ ਹੁਣ ਇਹ ਨਵਾਂ ਸਿਸਟਮ ਐਡਿਟ ਕਰ ਕੇ ਬਣਾਈ ਗਈ ਈਮੇਜ ਤੇ ਵੀਡੀਓ ਨੂੰ ਟ੍ਰੈਕ ਕਰੇਗਾ। ਇਸ ਤੋਂ ਬਾਅਦ ਥਰਡ ਪਾਰਟੀ ਪੈਕਟ ਚੈਕਰਸ ਇਸ ਗੱਲ ਦਾ ਪਤਾ ਕਰਨਗੇ ਕਿ ਇਸ ਪੋਸਟ 'ਚ ਦਿੱਤਾ ਗਿਆ ਕੰਟੈਂਟ ਸੱਚ ਹੈ ਜਾਂ ਨਹੀਂ। ਉਦਾਹਰਣ ਦੇ ਤੌਰ 'ਤੇ ਮੈਕਸੀਕੋ 'ਚ ਹੋਏ 2018 ਪ੍ਰੇਸੀਡੇਂਸ਼ੀਅਲ ਇਲੈਕਸ਼ਨ 'ਚ ਮੈਕਸਿਕਨ ਵਕੀਲ ਤੇ ਰਾਜਨੇਤਾ ਰਿਕਾਰਡਾਂ ਅਨਾਇਆ (Ricardo Anaya) ਦੀ ਇਕ ਫੋਟੋਸ਼ੋਪਡ ਈਮੇਜ਼ ਵਾਇਰਲ ਹੋ ਰਹੀ ਸੀ ਜਿਸ 'ਚ ਕਿਹਾ ਜਾ ਰਿਹਾ ਸੀ ਕਿ ਉਨ੍ਹਾਂ ਦੇ ਕੋਲ ਅਮਰੀਕਾ ਦਾ ਗਰੀਨ ਕਾਰਡ ਹੈ। ਇਸ ਤਸਵੀਰ ਨੂੰ ਐਡਿਟ ਕਰ ਕੇ ਬਣਾਇਆ ਗਿਆ ਸੀ। ਫੇਸਬੁੱਕ ਦਾ ਕਹਿਣਾ ਹੈ ਕਿ ਹੁਣ ਇਸ ਤਰ੍ਹਾਂ ਦੇ ਕਾਂਟੈਂਟ ਨੂੰ ਫੇਸਬੁੱਕ ਨਵੇਂ ਟੂਲ ਦੇ ਰਾਹੀਂ ਪਹਿਚਾਣ ਲਵੇਗਾ।

PunjabKesariਠੀਕ ਦਿੱਸ਼ਾ ਦੇ ਵੱਲ ਇਕ ਮਹੱਤਵਪੂਰਨ ਕਦਮ
ਫੇਸਬੁੱਕ ਦੀ ਪ੍ਰੋਡਕਟ ਮੈਨੇਜਰ ਐਂਟੋਨੀਆ ਵੁੱਡਫੋਰਡ ਨੇ ਇਕ ਬਲਾਗ ਪੋਸਟ 'ਚ ਕਿਹਾ ਹੈ ਕਿ ਸਾਨੂੰ ਪਤਾ ਹੈ ਕਿ ਫੇਕ ਨਿਊਜ਼ ਦੇ ਨਾਲ ਲੜਨਾ ਇਕ ਲੰਬੇ ਸਮੇਂ ਲਈ ਕਮਿਟਮੈਂਟ ਹੈ। ਕਿਉਂਕਿ ਸਮੇਂ-ਸਮੇਂ 'ਤੇ ਲੋਕ ਗੜਬੜੀ ਕਰਨ ਦੇ ਤਰੀਕੇ ਨੂੰ ਬਦਲਦੇ ਰਹਿੰਦੇ ਹਨ। ਇਸ ਫੇਸਬੁੱਕ ਐਕਸ਼ਨ 'ਚ ਇੰਵੈਸਟੀਗੇਸ਼ਨ ਨੂੰ ਜੋੜਿਆ ਗਿਆ ਹੈ ਤਾਂ ਕਿ ਫੇਸਬੁੱਕ ਦੇ ਯੂਜ਼ਰਸ ਫੇਕ ਨਿਊਜ਼ ਨਾਲ ਗੁੰਮਰਾਹ ਨਾ ਹੋਣ।  

ਇਸ ਨੂੰ ਕੰਪਨੀ ਲਈ ਇਕ ਚੈਲੇਂਜ ਦੇ ਰੂਪ 'ਚ ਵੇਖਿਆ ਜਾ ਰਿਹਾ ਹੈ ਪਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਠੀਕ ਦਿਸ਼ਾ ਦੇ ਵੱਲ ਇਕ ਮਹੱਤਵਪੂਰਨ ਕਦਮ ਹੈ।


Related News