ਹੁਣ ਬੇਸਿਕ ਇੰਟਰਨੈੱਟ ਦੀ ਵਰਤੋਂ ਕਰੋ ਬਿਲਕੁਲ ਫ੍ਰੀ

11/26/2015 1:38:08 PM

ਜਲੰਧਰ— ਭਾਰਤ ''ਚ ਇੰਟਰਨੈੱਟ ਤੋਂ ਦੂਰ ਰਹਿਣ ਵਾਲੇ ਲੋਕਾਂ ਨੂੰ ਇੰਟਰਨੈੱਟ ਦੀ ਸੁਵਿਧਾ ਮੁਫਤ ''ਚ ਉਪਲੱਬਧ ਕਰਾਉਂਦੇ ਹੋਏ ਫੇਸਬੁੱਕ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ। ਸੋਸ਼ਲ ਨੈੱਟਵਰਕਿੰਗ ਵੈੱਬਸਾਈਟ ਨੇ ਰਿਲਾਇੰਸ ਸੰਚਾਰ ਦੇ ਨਾਲ ਮਿਲ ਕੇ ਫ੍ਰੀ ਬੇਸਿਕ ਆਫਰ ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਅਰਥ ਹੈ ਫ੍ਰੀ ਇੰਟਰਨੈੱਟ ਸ਼ੇਅਰਿੰਗ ਪਲੇਟਫਾਰਮ। 
ਫੇਸਬੁੱਕ ਦੇ ਸੀ.ਈ.ਓ. ਮਾਰਕ ਜੁਕਰਬਰਗ ਨੇ ਆਪਣੀ ਇਕ ਪੋਸਟ ''ਚ ਕਿਹਾ ਕਿ ਕਨੈੱਕਟਿੰਗ ਇੰਡੀਆ ਵੱਲੋਂ ਅਸੀਂ ਇਕ ਕਦਮ ਅੱਗੇ ਵਧਾਇਆ ਹੈ। ਹੁਣ ਭਾਰਤ ''ਚ ਸਿਹਤ, ਸਿੱਖਿਆ, ਨੌਕਰੀ ਅਤੇ ਇੰਟਰਨੈੱਟ ਡਾਟ ਓ.ਆਰ. ਦੇ ਫ੍ਰੀ ਬੇਸਿਕ ਐਪ ਰਾਹੀਂ ਕਮਿਊਨੀਕੇਸ਼ਨ ਬਣਾਇਆ ਜਾ ਸਕਦਾ ਹੈ। 
ਫਰਵਰੀ ''ਚ ਇਸ ਐਪ ਨੂੰ ਭਾਰਤ ਦੇ 6 ਰਾਜਾਂ ਤਾਮਿਲਨਾਡੂ, ਮਹਾਰਾਸ਼ਟਰ, ਆਂਧਰ ਪ੍ਰਦੇਸ਼, ਗੁਜਰਾਤ, ਕੇਰਲ ਅਤੇ ਤੇਲੰਗਾਨਾ ''ਚ ਰਿਲਾਇੰਸ ਕਸਟਮਰਜ਼ ਲਈ ਪੇਸ਼ ਕੀਤਾ ਗਿਆ ਸੀ, ਹਾਲਾਂਕਿ ਫੇਸਬੁੱਕ ਦੇ ਐਲਾਨ ਮੁਤਾਬਕ ਫ੍ਰੀ ਬੇਸਿਕ ਇੰਟਰਨੈੱਟ ਅਜੇ ਭਾਰਤ ''ਚ ਪੂਰੀ ਤਰ੍ਹਾਂ ਉਪਲੱਬਧ ਨਹੀਂ ਹੈ। ਫੇਸਬੁੱਕ ਦਾ ਫ੍ਰੀ ਬੇਸਿਕ ਐਪ ਐਂਡ੍ਰਾਇਡ ਫੋਨਜ਼ ਲਈ ਉਪਲੱਬਧ ਹੈ। 


Related News