ਫੇਸਬੁੱਕ 'ਚ ਆਇਆ ਬਗ! ਯੂਜ਼ਰਜ਼ ਨੂੰ ਆ ਰਹੀ ਪਰੇਸ਼ਾਨੀ, ਨਹੀਂ ਕਰ ਪਾ ਰਹੇ ਲਾਗਇਨ

Friday, Dec 16, 2022 - 06:47 PM (IST)

ਫੇਸਬੁੱਕ 'ਚ ਆਇਆ ਬਗ! ਯੂਜ਼ਰਜ਼ ਨੂੰ ਆ ਰਹੀ ਪਰੇਸ਼ਾਨੀ, ਨਹੀਂ ਕਰ ਪਾ ਰਹੇ ਲਾਗਇਨ

ਗੈਜੇਟ ਡੈਸਕ- ਸੋਸ਼ਲ ਮੀਡੀਆ ਪਲੇਟਫਾਰਮ ਫੇਸਬੁੱਕ 'ਤੇ ਸ਼ੁੱਕਰਵਾਰ (16 ਦਸੰਬਰ) ਨੂੰ ਸਵੇਰ ਤੋਂ ਹੀ ਇਕ ਅਜੀਬ ਤਰ੍ਹਾਂ ਦਾ ਬਗ ਦੇਖਣ ਨੂੰ ਮਿਲ ਰਿਹਾ ਹੈ। ਯੂਜ਼ਰਜ਼ ਨੇ ਸ਼ਿਕਾਇਤ ਕੀਤੀ ਹੈ ਕਿ ਉਹ ਫੇਸਬੁੱਕ 'ਚ ਲਾਗਇਨ ਨਹੀਂ ਕਰ ਪਾ ਰਹੇ। ਨਾਲ ਹੀ ਐਪ ਖੋਲ੍ਹਣ 'ਤੇ ਯੂਜ਼ਰਜ਼ ਨੂੰ ਕਮਿਊਨਿਟੀ ਗਾਈਡਲਾਈਨ ਦਾ ਉਲੰਘਣ ਕਰਨ ਦਾ ਮੈਸੇਜ ਦਿਸ ਰਿਹਾ ਹੈ ਅਤੇ ਦੁਬਾਰਾ ਲਾਗਇਨ ਕਰਨ ਲਈ ਕਿਹਾ ਜਾ ਰਿਹਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਫੇਸਬੁੱਕ 'ਚ ਇਕ ਬਗ ਕਾਰਨ ਰਾਤੋਂ-ਰਾਤ ਲੋਕਾਂ ਦੇ ਲੱਖਾਂ-ਕਰੋੜਾਂ ਫਾਲੋਅਰਜ਼ ਗਾਇਬ ਹੋ ਗਏ ਸਨ। ਬਗ ਦੀ ਇਸ ਹਨ੍ਹੇਰੀ 'ਚ ਮੇਟਾ ਦੇ ਸੀ.ਈ.ਓ. ਮਾਰਕ ਜ਼ੁਕਰਬਰਗ ਵੀ ਨਹੀਂ ਬਚ ਸਕੇ ਸਨ। ਬਗ ਕਾਰਨ ਜ਼ੁਕਰਬਰਗ ਦੇ ਫਾਲੋਅਰਜ਼ ਸਿਰਫ 9,993 ਹੀ ਬਚੇ ਸਨ। 

ਇਹ ਵੀ ਪੜ੍ਹੋ– ਵਾਇਰਲ ਹੋ ਰਹੀ ਅਨੋਖੀ ਜੋੜੀ, 21 ਸਾਲ ਦੇ ਮੁੰਡੇ ਨੇ ਮਾਂ ਦੀ ਉਮਰ ਦੀ ਜਨਾਨੀ ਨਾਲ ਕਰਵਾਇਆ ਵਿਆਹ

ਐਪ ਦਾ ਇਸਤੇਮਾਲ ਕਰਨ 'ਚ ਆ ਰਹੀਆਂ ਸਮੱਸਿਆਵਾਂ

ਅਜੇ ਤਕ ਇਹ ਸਾਫ ਨਹੀਂ ਹੋ ਸਕਿਆ ਕਿ ਫੇਸਬੁੱਕ 'ਚ ਇਹ ਗਲਿੱਚ ਕਿਸੇ ਬਗ ਕਾਰਨ ਆ ਰਿਹਾ ਹੈ ਜਾਂ ਕੰਪਨੀ ਨੇ ਆਪਣੀ ਸਕਿਓਰਿਟੀ 'ਚ ਕੋਈ ਨਵੀਂ ਅਪਡੇਟ ਕੀਤੀ ਹੈ। ਉੱਥੇ ਹੀ ਫੇਸਬੁੱਕ ਵੱਲੋਂ ਵੀ ਇਸ ਗਲਿੱਚ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਆਈ। ਇਹ ਗਲਿੱਚ ਫੇਸਬੁੱਕ ਐਪ ਦੇ ਨਾਲ-ਨਾਲ ਫੇਸਬੁੱਕ ਵੈੱਬਸਾਈਚ 'ਤੇ ਵੀ ਵੇਖਣ ਨੂੰ ਮਿਲ ਰਿਹਾ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਸਵੇਰ ਤਕ ਸਿਰਫ ਮੋਬਾਇਲ 'ਤੇ ਹੀ ਇਸ ਤਰ੍ਹਾਂ ਦੀ ਸਮੱਸਿਆ ਦੇਖਣ ਨੂੰ ਮਿਲ ਰਹੀ ਸੀ। 

ਇਹ ਵੀ ਪੜ੍ਹੋ– ਪਹਾੜ ਤੋਂ 300 ਫੁੱਟ ਹੇਠਾਂ ਡਿੱਗੀ ਕਾਰ, iPhone ਦੇ ਇਸ ਫੀਚਰ ਨੇ ਬਚਾਈ ਔਰਤ ਦੀ ਜਾਨ, ਜਾਣੋ ਕਿਵੇਂ

ਲਾਗਇਨ ਤੋਂ ਬਾਅਦ ਵੀ ਆ ਰਿਹਾ ਗਲਿੱਚ

ਯੂਜ਼ਰਜ਼ ਨੂੰ ਫੇਸਬੁੱਕ ਐਪ 'ਤੇ ਲਾਗਇਨ ਸੰਬੰਧੀ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਯੂਜ਼ਰਜ਼ ਮੁਤਾਬਕ, ਉਨ੍ਹਾਂ ਨੂੰ ਫੇਸਬੁੱਕ ਐਪ ਖੋਲ੍ਹਦੇ ਹੀ ਅਜਿਹਾ ਲਗਦਾ ਹੈ ਕਿ ਤੁਸੀਂ ਜੋ ਪੋਸਟ ਕੀਤੀ ਹੈ ਉਹ ਸਾਡੇ ਪਲੇਟਫਾਰਮ ਦੇ ਸਟੈਂਡਰਡ ਦਾ ਪਾਲਣ ਨਹੀਂ ਕਰਦੀ। ਦਾ ਮੈਸੇਜ ਦਿਖਾਈ ਦੇ ਰਿਹ ਹੈ। ਨਾਲ ਹੀ ਯੂਜ਼ਰਜ਼ ਨੂੰ ਮੁੜ ਲਾਗਇਨ ਕਰਨ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਮੁੜ ਲਾਗਇਨ ਕਰਨ 'ਤੇ ਵੀ ਕਈ ਤਰ੍ਹਾਂ ਦੇ ਗਲਿੱਚ ਦੇਖਣ ਨੂੰ ਮਿਲ ਰਹੇ ਹਨ, ਜਿਸ ਵਿਚ ਪੇਜ ਲੋਡ ਨਾ ਹੋਣ ਵਰਗੀ ਸਮੱਸਿਆ ਸ਼ਾਮਲ ਹੈ।

ਇਹ ਵੀ ਪੜ੍ਹੋ– WhatsApp ਯੂਜ਼ਰਜ਼ ਸਾਵਧਾਨ! ਭੁੱਲ ਕੇ ਵੀ ਨਾ ਡਾਇਲ ਕਰੋ ਇਹ ਨੰਬਰ, ਅਕਾਊਂਟ ਹੋ ਸਕਦੈ ਹੈਕ

ਵਾਰ-ਵਾਰ ਹੋ ਰਿਹਾ ਲਾਗ-ਆਊਟ

ਯੂਜ਼ਰਜ਼ ਦਾ ਕਹਿਣਾ ਹੈ ਕਿ ਫੇਸਬੁੱਕ 'ਤੇ ਇਸ ਬਗ ਕਾਰਨ ਲਾਗਇਨ ਕਰਨ 'ਤੇ ਅਕਾਊਂਟ ਵਾਰ-ਵਾਰ ਓ.ਟੀ.ਪੀ. ਮੰਗ ਰਿਹਾ ਹੈ, ਨਾਲ ਹੀ ਅਕਾਊਂਟ ਲਾਗ-ਆਊਟ ਵੀ ਹੋ ਰਿਹਾ ਹੈ। ਉੱਥ ਹੀ ਲਾਗਇਨ ਕਰਨ ਤੋਂ ਬਾਅਦ ਵੀ ਯੂਜ਼ਰਜ਼ ਨੂੰ ਰਿਫ੍ਰੈਸ਼ ਪੇਜ ਅਤੇ ਆਪਣੇ-ਆਪ ਲਾਗ-ਆਊਟ ਵਰਗੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਹ ਵੀ ਪੜ੍ਹੋ– ਰੰਗ 'ਚ ਪਿਆ ਭੰਗ, ਪੋਤੀ ਦੇ ਵਿਆਹ 'ਚ ਨੱਚਦੀ ਦਾਦੀ ਪਰਮਾਤਮਾ ਨੂੰ ਹੋਈ ਪਿਆਰੀ, ਕੈਮਰੇ 'ਚ ਕੈਦ ਹੋਈ ਘਟਨਾ


author

Rakesh

Content Editor

Related News