‘ਮੇਟਾ’ ਦੀ ਵੱਡੀ ਕਾਰਵਾਈ, ਭਾਰਤ ’ਚ ਫੇਸਬੁੱਕ, ਇੰਸਟਾਗ੍ਰਾਮ ਦੀਆਂ 2.7 ਕਰੋੜ ਪੋਸਟਾਂ ਕੀਤੀਆਂ ਡਿਲੀਟ

Thursday, Sep 01, 2022 - 03:18 PM (IST)

‘ਮੇਟਾ’ ਦੀ ਵੱਡੀ ਕਾਰਵਾਈ, ਭਾਰਤ ’ਚ ਫੇਸਬੁੱਕ, ਇੰਸਟਾਗ੍ਰਾਮ ਦੀਆਂ 2.7 ਕਰੋੜ ਪੋਸਟਾਂ ਕੀਤੀਆਂ ਡਿਲੀਟ

ਗੈਜੇਟ ਡੈਸਕ– ਮੇਟਾ ਦੀ ਮਲਕੀਅਤ ਵਾਲੇ ਸੋਸ਼ਲ ਮੀਡੀਆ ਐਪਸ ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਭਾਰਤ ’ਚ ਜੁਲਾਈ 2022 ’ਚ ਕੁੱਲ 2.7 ਕਰੋੜ ਪੋਸਟਾਂ ਡਿਲੀਟ ਕੀਤੀਆਂ ਹਨ। ਫੇਸਬੁੱਕ ਅਤੇ ਇੰਸਟਾਗ੍ਰਾਮ ਨੇ ਇਹ ਕਾਰਵਾਈ ਆਈ.ਟੀ. ਐਕਟ 2021 ਤਹਿਤ ਕੀਤੀ ਹੈ। ਮੇਟਾ ਨੇ ਕੁੱਲ 1.73 ਕਰੋੜ ਸਪੈਮ ਪੋਸਟਾਂ, 23 ਲੱਖ ਹਿੰਸਕ ਅਤੇ ਗ੍ਰਾਫਿਕਸ ਵਾਲੇ ਕੰਟੈਂਟ ਡਿਲੀਟ ਕੀਤੇ ਹਨ। 

ਇਹ ਵੀ ਪੜ੍ਹੋ– Snapchat ’ਚ ਆਇਆ ਕਮਾਲ ਦਾ ਫੀਚਰ, ਦੋਵੇਂ ਕੈਮਰੇ ਇਕੱਠੇ ਕਰ ਸਕੋਗੇ ਇਸਤੇਮਾਲ, ਜਾਣੋ ਕਿਵੇਂ

ਮੇਟਾ ਦੇ ਬਿਆਨ ਮੁਤਾਬਕ, ਜੁਲਾਈ ਮਹੀਨੇ ’ਚ 2.5 ਕਰੋੜ ਫੇਸਬੁੱਕ ਪੋਸਟਾਂ ਅਤੇ 20 ਲੱਖ ਇੰਸਟਾਗ੍ਰਾਮ ਪੋਸਟਾਂ ਹਟਾਈਆਂ ਗਈਆਂ ਹਨ। ਫੇਸਬੁੱਕ ’ਤੇ 1.1 ਲੱਖ ਅਜਿਹੀਆਂ ਪੋਸਟਾਂ ਨੂੰ ਹਟਾਇਆ ਗਿਆ ਹੈ ਜੋ ਕਿ ਨਫਰਤ ਫੈਲਾਉਣ ਵਾਲੀਆਂ ਸਨ। ਇਸਤੋਂ ਇਲਾਵਾ 27 ਲੱਖ ਪੋਸਟਾਂ ਨਿਊਡ ਅਤੇ ਸੈਕਸੁਅਲ ਕੰਟੈਂਟ ਸਨ।

ਇਹ ਵੀ ਪੜ੍ਹੋ– WhatsApp ’ਚ ਆ ਰਹੀ ਇਕ ਹੋਰ ਨਵੀਂ ਅਪਡੇਟ, ਕੈਮਰੇ ਲਈ ਮਿਲੇਗਾ ਸ਼ਾਰਟਕਟ ਬਟਨ

ਮੇਟਾ ਨੇ ਕਿਹਾ ਹੈ ਕਿ ਖ਼ੁਦ ਨੂੰ ਨੁਕਸਾਨ ਪਹੁੰਚਾਉਣ ਵਾਲੀਆਂ ਅਤੇ ਖ਼ੁਦਕੁਸ਼ੀ ਨਾਲ ਜੁੜੀਆਂ 9 ਲੱਖ ਪੋਸਟਾਂ ਨੂੰ ਡਿਲੀਟ ਕੀਤਾ ਗਿਆ ਹੈ। ਇੰਸਟਾਗ੍ਰਾਮ ’ਤੇ 22,000 ਹੇਟ ਸਪੀਚ ਅਤੇ 3.7 ਲੱਖ ਨਿਊਡ ਅਤੇ ਸੈਕਸੁਅਲ ਕੰਟੈਂਟ ਨੂੰ ਰਿਮੂਵ ਕੀਤਾ ਗਿਆ ਹੈ। ਦੱਸ ਦੇਈਏ ਕਿ ਆਈ.ਟੀ. ਨਿਯਮ 2021 ਤਹਿਤ ਸਾਰੀ ਸੋਸ਼ਲ ਮੀਡੀਆ ਕੰਪਨੀਆਂ ਹਰ ਮਹੀਨੇ ਇਸ ਤਰ੍ਹਾਂ ਦੀ ਰਿਪੋਰਟ ਸਰਕਾਰ ਨੂੰ ਸੌਂਪਦੀਆਂ ਹਨ। 

ਇਹ ਵੀ ਪੜ੍ਹੋ– ਵਾਰ-ਵਾਰ ਫੋਨ ਚਾਰਜ ਕਰਨ ਤੋਂ ਮਿਲੇਗਾ ਛੁਟਕਾਰਾ, ਇੰਝ ਵਧੇਗੀ ਫੋਨ ਦੀ ਬੈਟਰੀ ਲਾਈਫ

ਜੁਲਾਈ ਮਹੀਨੇ ’ਚ ਮੇਟਾ ਨੂੰ ਫੇਸਬੁੱਕ ਤੋਂ 626 ਅਤੇ ਇੰਸਟਾਗ੍ਰਾਮ ਤੋਂ 1,033 ਸ਼ਿਕਾਇਤਾਂ ਮਿਲੀਆਂ ਸਨ। 626 ’ਚੋਂ ਫੇਸਬੁੱਕ ਨੇ 603 ਰਿਪੋਰਟਾਂ ’ਤੇ ਕਾਰਵਾਈ ਕੀਤੀ ਹੈ। ਉੱਥੇ ਹੀ ਇੰਸਟਾਗ੍ਰਾਮ ਨੇ ਕਿਹਾ ਹੈ ਕਿ ਉਸਨੇ 945 ਸ਼ਿਕਾਇਤਾਂ ਦਾ ਨਿਪਟਾਰਾ ਕੀਤਾ ਹੈ।

ਇਹ ਵੀ ਪੜ੍ਹੋ– ਰਿਲਾਇੰਸ ਜੀਓ ਨੇ ਲਾਂਚ ਕੀਤਾ JioAirFiber, ਫੀਚਰਜ਼ ਜਾਣ ਹੋ ਜਾਓਗੇ ਹੈਰਾਨ!


author

Rakesh

Content Editor

Related News