ਫਿਰ ਵਾਇਰਸ ਦੀ ਲਪੇਟ ''ਚ ਆਈ ਫੇਸਬੁਕ; ਨਾ ਕਰੋ ਇਸ ਵੀਡੀਓ ਲਿੰਕ ''ਤੇ ਕਲਿਕ !

Wednesday, Apr 20, 2016 - 04:24 PM (IST)

ਫਿਰ ਵਾਇਰਸ ਦੀ ਲਪੇਟ ''ਚ ਆਈ ਫੇਸਬੁਕ; ਨਾ ਕਰੋ ਇਸ ਵੀਡੀਓ ਲਿੰਕ ''ਤੇ ਕਲਿਕ !

ਜਲੰਧਰ : ਸੋਸ਼ਲ ਨੈੱਟਵਰਕਿੰਗ ਸਾਈਟ ਫੇਸਬੁਕ ਉੱਤੇ ਜੇਕਰ ਤੁਹਾਨੂੰ ਕਿਸੇ ਵੀ ਫ੍ਰੈਂਡ ਵੱਲੋਂ ਮੈਸੇਜ ਆਵੇ, ਜਿਸ ਵਿਚ V1450-xxxx.html ਲਿਖਿਆ ਆ ਰਿਹਾ ਹੈ ਤਾਂ ਸਾਵਧਾਨ ਹੋ ਜਾਓ ਕਿਉਂਕਿ ਇਹ ਕੋਈ ਮਲਟੀਮੀਡੀਆ ਅਟੈਚਮੈਂਟ ਨਹੀਂ ਬਲਕਿ ਇਕ ਵਾਇਰਸ ਹੈ ਜੋ ਕਿ ਤੁਹਾਡੇ ਫੋਸਬੁਕ ਆਕਾਊਂਟ  ਦੇ ਨਾਲ-ਨਾਲ ਤੁਹਾਡੇ ਕੰੰਪਿਊਟਰ ਉੱਤੇ ਵੀ ਹਮਲਾ ਕਰ ਸਕਦਾ ਹੈ।


ਤੁਹਾਨੂੰ ਦਸ ਦਈਏ ਕਿ ਜਿਵੇਂ ਹੀ ਤੁਸੀਂ ਇਸ ਵੀਡੀਓ ਉੱਤੇ ਕਲਿੱਕ ਕਰੋਗੇ ਤਾਂ ਤੁਹਾਡੀ ਫਰੇਂਡਲਿਸਟ ਵਿੱਚ ਸ਼ਾਮਿਲ ਹੋਰ ਲੋਕਾਂ  ਦੇ ਕੋਲ ਵੀ ਇਹ ਵਾਇਰਸ ਆਪਣੇ -ਆਪ ਪਹੁੰਚ ਜਾਵੇਗਾ । ਇਸ ਤੋਂ ਪਹਿਲਾਂ ਵੀ ਫੇਸਬੁਕ ਫੀਡ ਵਿਚ ਵੀਡੀਓ ਲਿੰਕ  ਦੇ ਰੂਪ ਵਿਚ ਇਸ ਤਰ੍ਹਾਂ ਦੇ ਵਾਇਰਸ ਵਿਖਾਈ ਦੇ ਚੁੱਕੇ ਹਨ । ਇਸ ਨੂੰ ਲੈ ਕੇ ਫੇਸਬੁਕ ਯੂਜ਼ਰਜ਼ ਨੂੰ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਅਜਿਹੇ ਕਿਸੇ ਵੀ ਲਿੰਕ ਉੱਤੇ ਕਲਿਕ ਨਾ ਕਰਨ, ਲੇਕਿਨ ਹੁਣ ਵੀ ਇੰਝ ਹੀ ਵੀਡੀਓ ਲਿੰਕ ਦੇ ਰੂਪ ਵਿਚ ਫੇਸਬੁਕ ਉੱਤੇ ਮਾਲਵੇਇਰ ਪ੍ਰਸਾਰਿਤ ‌ਕੀਤਾ ਗਿਆ ਹੈ।

ਇਸ ਤੋਂ ਇਵਾਲਾ ਬਗਜ਼ ਨੇ ਵੀ ਫੇਸਬੁਕ ਨੂੰ ਘੇਰ ਰੱਖਿਆ ਹੈ। ਜੀ ਹਾਂ, ਲੋਕਾਂ ਨੂੰ ਆਪਣੇ-ਆਪ ਇਕ ਨੋਟੀਫਿਕੇਸ਼ਨ ਆਉਂਦੀ ਹੈ ਜਿਸ ''ਚ ਯੂਜ਼ਰ ਨੂੰ ਉਸ ਦੇ ਕਿਸੇ ਦੋਸਤ ਵੱਲੋਂ ਕਿਸੇ ਪੋਸਟ ''ਚ ਟੈਗ ਕਰਨ ਬਾਰੇ ਦੱਸਿਆ ਹੁੰਦਾ ਹੈ। ਐਕਸਪਰਟ ਅਜੇ ਦੇਖ ਰਹੇ ਹਨ ਕਿ ਇਹ ਕੋਈ ਬਗ ਹੈ ਜਾਂ ਫੇਸਬੁਕ ''ਤੇ ਕੋਈ ਸਾਈਬਰ ਅਟੈਕ ਹੈ। ਹਾਲਾਂਕਿ ਫੇਸਬੁਕ ਵੱਲੋਂ ਇਸ ਬਾਰੇ ਅਜੇ ਤੱਕ ਕੁਝ ਨਹੀਂ ਕਿਹਾ ਗਿਆ ਹੈ ਪਰ ਲੋਕਾਂ ਨੂੰ ਅਵੇਅਰ ਕੀਤਾ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੇ ਸਾਈਬਰ ਅਟੈਕਸ ਤੋਂ ਬਚਣ ਲਈ ਰੈਂਡਮ ਪੋਸਟਾਂ ਤੇ ਮੈਸੇਜਿਜ਼ ਨੂੰ ਜਿੰਨਾ ਹੋ ਸਕੇ ਅਵੋਇਡ ਕੀਤਾ ਜਾਵੇ।


Related News