ਭਾਰਤ ’ਚ 75 ਫੀਸਦੀ ਸਮਾਰਟਫੋਨ ਬਾਜ਼ਾਰ ’ਚ ਸੈਮਸੰਗ ਦੀ ਨਜ਼ਰ, 20 ਫੀਸਦੀ ਵਧਿਆ ਕੰਪਨੀ ਦਾ ਮੋਬਾਇਲ ਕਾਰੋਬਾਰ
Saturday, Jan 21, 2023 - 06:17 PM (IST)
ਗੈਜੇਟ ਡੈਸਕ– ਸੈਮਸੰਗ ਇੰਡੀਆ ਨੇ ਹਾਲ ਹੀ ’ਚ ਗਲੈਕਸੀ ਏ-ਸੀਰੀਜ਼ ਦੇ ਦੋ ਫੋਨ ਲਾਂਚ ਕੀਤੇ ਹਨ ਜਿਨ੍ਹਾਂ ’ਚ ਗਲੈਕਸੀ ਏ14 5ਜੀ ਅਤੇ ਗਲੈਕਸੀ ਏ23 5ਜੀ ਸ਼ਾਮਲ ਹਨ। ਇਨ੍ਹਾਂ ਦੋਵਾਂ ਫੋਨ ਨੂੰ ਬਜਟ ਰੇਂਜ ’ਚ ਬੈਸਟ ਪਰਫਾਰਮੈਂਸ ਦੀ ਭਾਲ ਕਰਨ ਵਾਲਿਆਂ ਲਈ ਪੇਸ਼ ਕੀਤਾ ਗਿਆ ਹੈ। ਇਸਦੀ ਲਾਂਚਿੰਗ ਦੇ ਨਾਲ ਹੀ ਸੈਮਸੰਗ ਨੇ ਕਿਹਾ ਹੈ ਕਿ ਉਹ ਇਸ ਸਾਲ ਆਪਣੇ 5ਜੀ ਡਿਵਾਈਸ ਪੋਰਟਫੋਲੀਓ ਨਾਲ ਭਾਰਤੀ ਸਮਾਰਟਫੋਨ ਬਾਜ਼ਾਰ ’ਤੇ 75 ਫੀਸਦੀ ਕਬਜ਼ਾ ਕਰੇਗੀ। ਕੰਪਨੀ ਨੇ ਕਿਹਾ ਕਿ 5ਜੀ ਲਈ ਭਾਰਤ ਉਸਦੇ ਪਹਿਲੇ ਸਥਾਨ ’ਤੇ ਹੋਵੇਗਾ।
ਸੈਮਸੰਗ ਇੰਡੀਆ ਦੇ ਮੋਬਾਇਲ ਬਿਜ਼ਨੈੱਸ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਰਾਜੂ ਪੁੱਲਨ ਨੇ ਆਪਣੇ ਇਕ ਬਿਆਨ ’ਚ ਕਿਹਾ ਕਿ ਇਸ ਸਾਲ ਸੈਮਸੰਗ ਸਿਰਫ 5ਜੀ ਫੋਨ ਦੀ ਲਾਂਚਿੰਗ ਦੇ ਨਾਲ ਹੀ ਹੋਰ 5ਜੀ ਡਿਵਾਈ ਰਾਹੀਂ 75 ਫੀਸਦੀ ਵਿਕਰੀ ਹਾਸਿਲ ਕਰਨ ਦੇ ਉਦੇਸ਼ ਨਾਲ ਦੇਸ਼ ’ਚ ਆਪਣੀ 5ਜੀ ਸਮਾਰਟਫੋਨ ਦੀ ਵਿਆਪਕ ਸਪਲਾਈ ਯਕੀਨੀ ਕਰਨਗੇ। ਉਨ੍ਹਾਂ ਕਿਹਾ ਕਿ ਪਿਛਲੇ ਸਾਲ ਸੈਮਸੰਗ ਦੇ ਮੋਬਾਇਲ ਕਾਰੋਬਾਰ ’ਚ 20 ਫੀਸਦੀ ਦਾ ਵਾਧਾ ਹੋਇਆ ਹੈ। ਕੰਪਨੀ ਨੇ ਸਸਤੇ 5ਜੀ ਫੋਨ ਦੀ ਲਾਂਚਿੰਗ ਦੇ ਵੀ ਸੰਕੇਤ ਦਿੱਤੇ ਹਨ।