2017 ''ਚ ਵੀ ਜਾਰੀ ਰਹੇਗੀ ਸੋਸ਼ਲ ਮੀਡੀਆ ''ਤੇ ਵਜੂਦ ਦੀ ਜੰਗ
Sunday, Jan 01, 2017 - 12:44 PM (IST)

ਨਵੇਂ ਸਾਲ ''ਚ ਵੀ ਸੋਸ਼ਲ ਮੀਡੀਆ ਦੁਨੀਆ ਭਰ ਨੂੰ ਆਪਣੀਆਂ ਗਤੀਵਿਧੀਆਂ ਨਾਲ ਚਲਾਉਣ ਦੀ ਮੁਹਿੰਮ ''ਚ ਸਰਗਰਮ ਰਹੇਗਾ। ਫੇਸਬੁੱਕ, ਟਵਿਟਰ ਤੇ ਇੰਸਟਾਗ੍ਰਾਮ ਵਰਗੇ ਮਸ਼ਹੂਰ ਪਲੇਟਫਾਰਮ ਤਾਂ ਮੈਦਾਨ ''ਚ ਰਹਿਣਗੇ ਹੀ ਪਰ ਇਨ੍ਹਾਂ ਦੇ ਸਾਹਮਣੇ ਕੁਝ ਨਵੀਂਆਂ ਹੋਰ ਚੁਣੌਤੀਆਂ ਵੀ ਪੇਸ਼ ਆਉਣ ਜਾ ਰਹੀਆਂ ਹਨ। ਛਾ ਜਾਣ ਦੀ ਇਸ ਜੰਗ ''ਚ ਸਾਰਿਆਂ ਨੂੰ ਆਪਣੀ ਭਰੋਸੇਯੋਗਤਾ ''ਤੇ ਫੋਕਸ ਕਰਨਾ ਹੋਵੇਗਾ ਤੇ ਦੂਸਰਿਆਂ ਦੇ ਮੁਕਾਬਲੇ ਖੁਦ ਨੂੰ ਯੂਜ਼ਰਜ਼ ਫ੍ਰੈਂਡਲੀ ਬਣਾਉਣਾ ਹੋਵੇਗਾ। ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਸਾਲ ''ਚ ਫੇਸਬੁੱਕ ਵੀਡੀਓ ਆਧਾਰਿਤ ਪਲੇਟਫਾਰਮ ਦੇ ਰੂਪ ''ਚ ਆਪਣੀ ਜਗ੍ਹਾ ਮਜ਼ਬੂਤ ਕਰੇਗਾ। 2016 ''ਚ ਅਸੀਂ ਇਸ ਦੇ ਵੀਡੀਓ ਸਟ੍ਰੀਮਿੰਗ ਵਰਗ ''ਚ ਕਈ ਵੱਡੇ ਬਦਲਾਅ ਦੇਖੇ। ਫੇਸਬੁੱਕ ਲਾਈਵ ਨੇ ਤਾਂ ਕਈ ਵੱਡੇ ਮੌਕਿਆਂ ''ਤੇ ਆਪਣੀ ਅਹਿਮੀਅਤ ਸਾਬਤ ਕੀਤੀ। ਤਮਾਮ ਵੱਡੀਆਂ ਹਸਤੀਆਂ ਆਪਣੇ ਪ੍ਰਸ਼ੰਸਕਾਂ ਤੇ ਸਮਰਥਕਾਂ ਨਾਲ ਫੇਸਬੁੱਕ ਲਾਈਵ ਜ਼ਰੀਏ ਸੰਪਰਕ ਸਾਧਣ ਨੂੰ ਕਾਹਲੇ ਦਿਖੇ।
ਇਕ ਰਿਪੋਰਟ :
ਫੇਸਬੁਕ
ਫੇਸਬੁੱਕ ਨੂੰ ਆਪਣੀ ਵਾਇਰਲ ਹੋ ਜਾਣ ਵਾਲੀਆਂ ਝੂਠੀਆਂ ਖਬਰਾਂ ਨਾਲ ਜੂਝਣਾ ਹੋਵੇਗਾ। ਇਸ ਨੂੰ ਟੱਕਰ ਦੇਣ ਲਈ ਗੂਗਲ ਪਲੱਸ ਤਾਂ ਪਹਿਲਾਂ ਹੀ ਮੈਦਾਨ ''ਚ ਹੈ। ਸੋਸ਼ਲ ਮੀਡੀਆ ਦੇ ਮਾਹਰਾਂ ਦਾ ਮੰਨਣਾ ਹੈ ਕਿ ਇਹ ਦੁਨੀਆ ਹੁਣ ਹੋਰ ਜ਼ਿਆਦਾ ਵਿਜ਼ੂਅਲ ਆਧਾਰਿਤ ਹੋਣ ਜਾ ਰਹੀ ਹੈ। ਫੇਸਬੁੱਕ ਦੇ ਲਾਈਵ ਵੀਡੀਓ ਫੀਚਰ ਇਸੇ ਕੜੀ ''ਚ ਇਕ ਮਹੱਤਵਪੂਰਨ ਕਦਮ ਹੈ। ਭਾਰਤ ''ਚ ਅਮਿਤਾਭ ਬੱਚਨ ਨੇ ਵੀ ਫੇਸਬੁੱਕ ''ਤੇ ਲਾਈਵ ਚੈਟ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਲੋਕ ਹੁਣ ਫੋਟੋ ਤੇ ਵੀਡੀਓ ਜ਼ਰੀਏ ਦੁਨੀਆ ਨਾਲ ਸੰਪਰਕ ਕਰਨਾ ਚਾਹ ਰਹੇ ਹਨ। ਫੇਸਬੁੱਕ ਦੇ ਵਰਟੀਕਲ ਵੀਡੀਓ ਇਸ਼ਤਿਹਾਰ ਬਹੁਤ ਵੱਡੀ ਕ੍ਰਾਂਤੀ ਹੈ। ਇਹ ਟੀ. ਵੀ. ਲਈ ਵੀ ਚੁਣੌਤੀ ਬਣ ਸਕਦਾ ਹੈ।
1. ਵੀਡੀਓ ਦੀ ਵਧਦੀ ਡਿਮਾਂਡ ਦੇ ਹਿਸਾਬ ਨਾਲ ਖੁਦ ਨੂੰ ਬਦਲਣਾ।
2. ਏ. ਆਰ. (ਐਗਿਊਮੈਂਟੇਡ ਰਿਐਲਿਟੀ), ਲੈੱਸ ਤੇ ਫਿਲਟਰਜ਼ ''ਤੇ ਫੋਕਸ ਕਰਨਾ।
3. 2 ਕਰੋੜ ਤੋਂ ਵਧਾ ਕੇ 3.5 ਕਰੋੜ ਸਰਚ ਪ੍ਰਤੀਦਿਨ ਦਾ ਟਾਰਗਿਟ ਪੂਰਾ ਕਰਨਾ।
ਵੀਡੀਓ ਦੀ ਦੁਨੀਆ
ਯੂ ਟਿਊਬ ਤੇ ਫੇਸਬੁੱਕ ਨੇ 360 ਡਿਗਰੀ ਵੀਡੀਓ ਨੂੰ ਮੈਦਾਨ ''ਚ ਉਤਾਰ ਕੇ ਵੀਡੀਓ ਸਟ੍ਰੀਮਿੰਗ ਦੀ ਦੁਨੀਆ ''ਚ ਬਹੁਤ ਵੱਡਾ ਪ੍ਰਯੋਗ ਕੀਤਾ ਹੈ। ਇਹ 2017 ''ਚ ਹੋਰ ਵੀ ਵੱਡੇ ਪੈਮਾਨੇ ''ਤੇ ਇਸਤੇਮਾਲ ਕੀਤਾ ਜਾਵੇਗਾ। ਵੀ. ਆਰ./ਏ. ਆਰ. ਤਕਨੀਕ ਜ਼ਰੀਏ ਵੱਡੇ-ਵੱਡੇ ਬ੍ਰਾਂਡ ਸੋਸ਼ਲ ਮੀਡੀਆ ਦੇ ਇਨ੍ਹਾਂ ਮਾਧਿਅਮਾਂ ਵੱਲ ਆਕਰਸ਼ਿਤ ਹੋਣਗੇ। ਯੂ ਟਿਊਬ ਨੇ ਆਪਣੇ ਬਿਹਤਰੀਨ ਕੁਆਲਿਟੀ ਦੇ ਵੀਡੀਓ ਜ਼ਰੀਏ ਯੂਜਰਜ਼ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ ਹੈ। ਵੀਡੀਓ ਦੀ ਦੁਨੀਆ ''ਚ ਯੂ ਟਿਊਬ ਦਾ ਦਬਦਬਾ ਕਾਇਮ ਹੈ।
ਇੰਸਟਾਗ੍ਰਾਮ
ਆਪਣੀ ਫੋਟੋ ਪੋਸਟਿੰਗ ਦੇ ਆਕਰਸ਼ਕ ਫੀਚਰ ਦੇ ਕਾਰਨ ਇੰਸਟਾਗ੍ਰਾਮ ਸੈਲੀਬ੍ਰਿਟੀ ਦਾ ਫੇਵਰੇਟ ਹੈ ਅਤੇ ਇਸੇ ਕਾਰਨ ਵੱਡੇ-ਵੱਡੇ ਬ੍ਰਾਂਡ ਇਸਨੂੰ ਆਪਣੇ ਵਿਗਿਆਪਨ ਦਾ ਮਾਧਿਅਮ ਬਣਾ ਰਹੇ ਹਨ। ਤੁਸੀਂ ਇੰਸਟਾਗ੍ਰਾਮ ਦੀ ਹੈਸੀਅਤ ਦਾ ਅਨੁਮਾਨ ਇਸੇ ਤੋਂ ਲਗਾ ਸਕਦੇ ਹੋ ਕਿ ਇਸਦੇ ਯੂਜ਼ਰ ਸਰਗਰਮੀ ਦੇ ਮਾਮਲੇ ਵਿਚ ਫੇਸਬੁੱਕ ਅਤੇ ਟਵੀਟਰ ਤੋਂ 54 ਫੀਸਦੀ ਤੱਕ ਵੱਧ ਹਨ। ਇਸ ਦਾ ਸਭ ਤੋਂ ਮਜ਼ਬੂਤ ਪੱਖ ਇਹ ਹੈ ਕਿ ਇਸਦੇ ਅੱਧੇ ਤੋਂ ਵੱਧ ਯੂਜ਼ਰ ਇਸਦੇ ਬ੍ਰਾਂਡਜ਼ ਨੂੰ ਵੀ ਫਾਲੋ ਕਰਦੇ ਹਨ। ਵੱਡੇ-ਵੱਡੇ ਬ੍ਰਾਂਡ ਇੰਸਟਾਗ੍ਰਾਮ ਨੂੰ ਆਪਣਾ ਮੁੱਖ ਪਲੇਟਫਾਰਮ ਬਣਾਉਣਾ ਚਾਹੁੰਦੇ ਹਨ। ਵਿਜ਼ੂਅਲ ਸਟੋਰੀ ਟੈਲਿੰਗ ਦੇ ਕਾਰਨ ਇਹ ਆਪਣੇ ਗਾਹਕਾਂ ਨਾਲ ਆਸਾਨੀ ਨਾਲ ਕਨੈਕਟ ਹੁੰਦਾ ਜਾ ਰਿਹਾ ਹੈ।
1. ਬਿਜ਼ਨੈੱਸ ਟੂਲਜ਼ ਨੂੰ ਹੋਰ ਜ਼ਿਆਦਾ ਵਿਵਹਾਰਿਕ ਢੰਗ ਨਾਲ ਪੇਸ਼ ਕਰਨਾ।
2. ਲਾਈਵ ਵੀਡੀਓ ਦੇ ਟੈਸਟਿੰਗ ਦੇ ਬਾਅਦ ਪ੍ਰਯੋਗ ਵਿਚ ਲਿਆਉਣ ਦਾ ਯਤਨ।
3. ਇੰਸਟਾਗ੍ਰਾਮ ਸਟੋਰੀਜ਼ ਨੂੰ ਹੋਰ ਜ਼ਿਆਦਾ ਵੱਡੇ ਪੈਮਾਨੇ ''ਤੇ ਵਧਾਉਣਾ।
ਸਨੈਪਚੈਟ”
2017 ਵਿਚ ਸਨੈਪਚੈਟ ਆਪਣੀ ਸਥਿਤੀ ਨੂੰ ਹੋਰ ਜ਼ਿਆਦਾ ਮਜ਼ਬੂਤ ਕਰੇਗੀ। ਇਸਦੇ ਇਸ ਦੇ ਇਸ ਫੀਚਰ ਦਾ ਜਵਾਬ ਨਹੀਂ ਕਿ ਤੁਸੀਂ ਆਪਣੀ ਫੋਟੋ ਸ਼ੇਅਰ ਕਰੋ ਅਤੇ ਤੁਹਾਡੇ ਫ੍ਰੈਂਡ ਜਿਵੇਂ ਹੀ ਇਸਨੂੰ ੰਦੇਖਣ ਕਿ ਇਹ ਗਾਇਬ ਹੋ ਜਾਏ। ਸੋਸ਼ਲ ਮੀਡੀਆ ਦੇ ਜ਼ਰੀਏ ਸੈਕਸਟਿੰਗ ਕਰਨ ਵਾਲਿਆਂ ਲਈ ਇਹ ਚਮਤਕਾਰੀ ਹੈ। ਸਨੈਪਚੈਟ ''ਤੇ ਰੋਜ਼ਾਨਾ 1.5 ਕਰੋੜ ਤੋਂ ਵੱਧ ਯੂਜ਼ਰ ਸਰਗਰਮ ਰਹਿੰਦੇ ਹਨ ਅਤੇ ਹੁਣ ਇਹ ਟਵਿੱਟਰ ਤੋਂ ਵੀ ਜ਼ਿਆਦਾ ਪ੍ਰਸਿੱਧ ਐਪ ਬਣ ਰਹੀ ਹੈ। ਇੰਸਟਾਗ੍ਰਾਮ ਦੇ ਲਈ ਵੀ ਇਹ ਖਤਰਾ ਹੈ।
1.ਤਕਨੀਕ ਵਾਲੇ ਸਪੈਕਟੀਕਲਜ਼ (ਜਿਸ ਵਿਚ ਸ਼ਕਲ ਆਡੀ ਤਿਰਛੀ ਕੀਤੀ ਜਾ ਸਕਦੀ ਹੈ) ਦਾ ਹੋਰ ਜ਼ਿਆਦਾ ਪ੍ਰਯੋਗ ਕਰਨਾ।
2. ਵਿਗਿਆਪਨਾਂ ਦੀ ਕੁਆਲਿਟੀ ਵਿਚ ਹੋਰ ਜ਼ਿਆਦਾ ਇਜ਼ਾਫਾ ਕਰਨਾ ਹੋਵੇਗਾ।
3. ਨਵੇਂ ਤਰ੍ਹਾਂ ਦੇ ਸਰਕੂਲਰ ਵੀਡੀਓ ਪ੍ਰਮੋਟ ਦਾ ਜ਼ਿਆਦਾ ਪ੍ਰਯੋਗ ਹੋਵੇਗਾ