27 ਫਰਵਰੀ ਤੋਂ ਸ਼ੁਰੂ ਹੋਵੇਗੀ Baleno RS ਐੱਸ ਦੀ ਪ੍ਰੀ-ਬੁਕਿੰਗ
Saturday, Feb 25, 2017 - 04:31 PM (IST)

ਜਲੰਧਰ : ਭਾਰਤ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਲਈ ਸਾਲ 2017 ਕਾਫ਼ੀ ਖਾਸ ਮੰਨਿਆ ਜਾ ਰਿਹਾ ਹੈ। ਪਿਛਲੇ ਮਹੀਨਾਂ ਇਗਨਿਸ ਕਾਰ ਲਾਂਚ ਕਰਨ ਤੋਂ ਬਾਅਦ ਮਾਰੂਤੀ ਸੁਜ਼ੂਕੀ ਨਵੀਂ ਬਲੇਨੋ ਆਰ. ਐੱਸ ਨੂੰ3 ਮਾਰਚ ਨੂੰ ਲਾਂਚ ਕਰਨ ਜਾ ਰਹੀ ਹੈ। ਇਸ ਕਾਰ ਦੀ ਪ੍ਰੀ-ਬੁਕਿੰਗ 27 ਫਰਵਰੀ ਤੋਂ ਸ਼ੁਰੂ ਹੋਵੇਗੀ ਅਤੇ ਇਸ ਨੂੰ 11000 ਰੁਪਏ ਕੀਮਤ ''ਚ ਬੁੱਕ ਕੀਤਾ ਜਾ ਸਕੇਗਾ
ਇਸ ਕਾਰ ''ਚ 1.0 ਲਿਟਰ ਦਾ ਬੂਸਟਰਜੈੱਟ ਇੰਜਣ ਦਿੱਤਾ ਜਾਵੇਗਾ ਜੋ 100 ਬੀ. ਐੱਚ. ਪੀ ਦੀ ਪਾਵਰ ਅਤੇ 150 ਐਨ. ਐੱਮ ਦਾ ਟਾਰਕ ਪੈਦਾ ਕਰੇਗਾ। ਬਲੈਨੋ RS ''ਚ ਸਪੋਰਟੀ ਲੁੱਕ ਦੇਣ ਵਾਲੇ ਫ੍ਰੰਟ ਅਤੇ ਰਿਅਰ ਬੰਪਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਇਸ ਕਾਰ ''ਚ ਸਟੈਂਡਰਡ ਪ੍ਰੋਜੈਕਟਰ ਹੈੱਡਲਾਈਟਸ ਮਿਲਣਗੀਆਂ ਜੋ ਰਾਤ ਦੇ ਸਮੇਂ ਸੜਕ ''ਤੇ ਕਾਰ ਚਲਾਉਣ ''ਚ ਮਦਦ ਕਰਣਗੀਆਂ। ਉਮੀਦ ਕੀਤੀ ਜਾ ਰਹੀ ਹੈ ਕਿ ਇਹ ਨਵੀਂ ਕਾਰ ਕੰਪਨੀ ਦੀਆਂ ਉਮੀਦਾਂ ''ਤੇ ਖਰੀ ਉਤਰੇਗੀ।