ਇਸ ਕੰਪਨੀ ਨੇ ਲਾਂਚ ਕੀਤਾ ਸਭ ਤੋਂ ਸਸਤਾ 300Mbps ਵਾਲਾ ਪਲਾਨ, ਜਾਣੋ ਆਫਰ
Friday, Aug 04, 2023 - 02:47 PM (IST)

ਗੈਜੇਟ ਡੈਸਕ- Excitel ਦੇਸ਼ ਦੀਆਂ ਤੇਜ਼ੀ ਨਾਲ ਉਭਰਦੀਆਂ ਹੋਈਆਂ ਬ੍ਰਾਡਬੈਂਡ ਕੰਪਨੀਆਂ 'ਚੋਂ ਇਕ ਹੈ। Excitel ਦੇ ਪਲਾਨ ਆਮਤੌਰ 'ਤੇ ਏਅਰਟੈੱਲ, ਜੀਓ, ਟਾਟਾ ਅਤੇ ਬੀ.ਐੱਸ.ਐੱਨ.ਐੱਲ. ਦੇ ਮੁਕਾਬਲੇ ਸਸਤੇ ਹੁੰਦੇ ਹਨ। ਹੁਣ Excitel ਨੇ ਇਕ ਹੋਰ ਸਸਤਾ ਪਲਾਨ ਪੇਸ਼ ਕੀਤਾ ਹੈ ਜਿਸ ਵਿਚ ਸਭ ਤੋਂ ਘੱਟ ਕੀਮਤ 'ਚ ਗਾਹਕਾਂ ਨੂੰ 300Mbps ਦੀ ਸਪੀਡ ਮਿਲੇਗੀ।
Excitel ਦੇ ਇਸ ਹਾਈ-ਸਪੀਡ ਪਲਾਨ ਦੀ ਕੀਮਤ 474 ਰੁਪਏ ਪ੍ਰਤੀ ਮਹੀਨਾ ਹੈ। ਇਹ ਪਲਾਨ ਕੰਪਨੀ ਦੀ ਸਾਈਟ 'ਤੇ The Best ਦੇ ਨਾਂ ਨਾਲ ਲਿਸਟਿਡ ਹੈ। ਉਂਝ ਤਾਂ ਇਸ ਪਲਾਨ ਦੀ ਸ਼ੁਰੂਆਤੀ ਕੀਮਤ 717 ਰੁਪਏ ਹੈ ਯਾਨੀ ਜੇਕਰ ਤੁਸੀਂ ਤਿੰਨ ਮਹੀਨਿਆਂ ਲਈ ਇਹ ਪਲਾਨ ਲੈਂਦੇ ਹੋ ਤਾਂ ਤੁਹਾਨੂੰ ਹਰ ਮਹੀਨੇ 717 ਰੁਪਏ ਦੇਣੇ ਹੋਣਗੇ।
ਉਥੇ ਹੀ ਜੇਕਰ ਤੁਸੀਂ 6 ਮਹੀਨਿਆਂ ਲਈ ਇਹ ਪਲਾਨ ਖ਼ਰੀਦਦੇ ਹੋਏ ਤਾਂ ਤੁਹਾਨੂੰ ਹਰ ਮਹੀਨੇ 550 ਰੁਪਏ ਅਤੇ 12 ਮਹੀਨਿਆਂ ਲਈ ਲੈਣ 'ਤੇ ਤੁਹਾਨੂੰ 474 ਰੁਪਏ ਖਰਚ ਕਰਨੇ ਪੈਣਗੇ ਪਰ ਇਸ ਲਈ ਤੁਹਾਨੂੰ ਇਕ ਹੀ ਵਾਰ 'ਚ 12 ਮਹੀਨਿਆਂ ਲਈ ਭੁਗਤਾਨ ਕਰਨਾ ਹੋਵੇਗਾ। ਕੰਪਨੀ ਕੋਲ ਹੋਰ ਵੀ ਕਈ ਪਲਾਨ ਹਨ ਜਿਨ੍ਹਾਂ ਦੀ ਜਾਣਕਾਰੀ ਤੁਸੀਂ ਉਸਦੀ ਸਾਈਟ ਤੋਂ ਲੈ ਸਕਦੇ ਹੋ।