ਯੁਰੇਕਾ ਫੋਰਬਸ ਨੇ ਭਾਰਤ ’ਚ ਲਾਂਚ ਕੀਤੇ ਦੋ ਸਮਾਰਟ ਏਅਰ ਪਿਊਰੀਫਾਇਰਜ਼, ਜਾਣੋ ਖੂਬੀਆਂ

Monday, Nov 04, 2019 - 01:29 PM (IST)

ਯੁਰੇਕਾ ਫੋਰਬਸ ਨੇ ਭਾਰਤ ’ਚ ਲਾਂਚ ਕੀਤੇ ਦੋ ਸਮਾਰਟ ਏਅਰ ਪਿਊਰੀਫਾਇਰਜ਼, ਜਾਣੋ ਖੂਬੀਆਂ

ਗੈਜੇਟ ਡੈਸਕ– ਯੁਰੇਕਾ ਫੋਰਬਸ ਨੇ ਭਾਰਤ ’ਚ ਦੋ ਨਵੇਂ ਸਮਾਰਟ ਏਅਰ ਪਿਊਰੀਫਾਇਰਜ਼ ਲਾਂਚ ਕੀਤੇ ਹਨ। ਕੰਪਨੀ ਨੇ ਦੱਸਿਆ ਹੈ ਕਿ Aeroguard AP 700 DX ਅਤੇ Dr Aeroguard HPA 500 ਦੋਵਾਂ ਦੀ ਕੀਮਤ 19,000 ਰੁਪਏ ਰੱਖਿਆ ਗਿਆ ਹੈ ਅਤੇ ਇਨ੍ਹਾਂ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। 

ਸਮਾਰਟ ਏਅਰ ਪਿਊਰੀਫਾਇਰਜ਼ ਦੇ ਫੀਚਰਜ਼ 
Aeroguard AP 700 DX ਦੀ ਗੱਲ ਕੀਤੀ ਜਾਵੇ ਤਾਂ ਇਹ 6-ਸਟੇਜ ਫਿਲਟਰੇਸ਼ਨ ਸਿਸਟਮ ’ਤੇ ਕੰਮ ਕਰਦਾ ਹੈ, ਜਿਸ ਵਿਚ ਐਂਟੀ ਡਸਟ ਫਿਲਟਰ, ਲੰਗ ਫਿਲਟਰ (ਜੋ ਉਨ੍ਹਾਂ ਕਣਾਂ ਨੂੰ ਨਸ਼ਟ ਕਰਨ ’ਚ ਮਦਦ ਕਰਦਾ ਹੈ ਜੋ ਸਰੀਰ ’ਚ ਪ੍ਰਵੇਸ਼ ਕਰਦੇ ਹਨ ਅਤੇ ਫੇਫੜਿਆਂ ਨਾਲ ਚਿਪਕ ਜਾਂਦੇ ਹਨ), UHD HEPA ਫਿਲਟਰ, ਸਵਾਈਨ ਫਲਿਊ ਰਜਿਸਟੈਂਟ H1N1 ਫਿਲਟਰ, ਡਿਓਡੋਰਾਈਜੇਸ਼ਨ ਫਿਲਟਰ (ਐਕਟਿਵ ਕਾਰਬਨ ਫਿਲਟਰ) ਅਤੇ ਐਂਟੀ-ਬੈਕਟੀਰੀਅਲ ਫਿਲਟਰ ਲੱਗੇ ਹਨ। ਇਹ ਏਅਰ ਪਿਊਰੀਫਾਇਰ ਵਾਈ-ਫਾਈ ਨੂੰ ਵੀ ਸਪੋਰਟ ਕਰਦਾ ਹੈ ਅਤੇ ਇਸ ਨੂੰ ਸਮਾਰਟ ਲਾਈਫ ਐਪ ਦੁਆਰਾ ਕੰਟਰੋਲ ਵੀ ਕੀਤਾ ਜਾ ਸਕਦਾ ਹੈ। ਕੰਪਨੀ ਨੇ ਇਹ ਖਾਸ ਐਪ ਤਿਆਰ ਕੀਤੀ ਹੈ ਜਿਸ ਨੂੰ ਗੂਗਲ ਪਲੇਅ ਅਤੇ ਐਪਲ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। 
- ਹੋਰ ਫੀਚਰਜ਼ ਦੀ ਗੱਲ ਕੀਤੀ ਜਾਵੇ ਤਾਂ ਇਹ ਫਿਲਟਰ-ਰਿਪਲੇਸਮੈਂਟ ਰਿਮਾਇੰਡਰ, ਅਲਟਰਾ ਸਾਈਲੈਂਟ ਸਲੀਪ ਮੋਡ, ਆਟੋ ਮੋਡ (ਕੰਪਲੀਟ ਆਟੋ ਆਪਰੇਸ਼ਨ), ਟਾਈਮਰ ਮੋਡ (1/2/4/8 hrs), ਚਾਈਲਡ ਲਾਕ, PM2.5 ਡਿਜੀਟਲ ਇੰਡੀਕੇਟਰ ਅਤੇ ਸੈਂਸਰ ਟੱਚ ਯੂਜ਼ਰ ਇੰਟਰਫੇਸ ਵਰਗੀਆਂ ਸੁਵਿਧਾਵਾਂ ਨਾਲ ਲੈਸ ਹੈ। ਇਸ ਨੂੰ ਰਿਮੋਟ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। 

PunjabKesari

ਦੂਜੇ ਵੇਰੀਐਂਟ Dr. Aeroguard HPA 500 ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ 9-ਸਟੇਜ ਫਿਲਟਰੇਸ਼ਨ ਸਿਸਟਮ ਲੱਗਾ ਹੈ ਜਿਸ ਵਿਚ ਐਂਟੀ ਡਸਟ ਫਿਲਟਰ, ਲੰਗ ਫਿਲਟਰ, UHD-HEPA ਫਿਲਟਰ, ਸਵਾਈਨ ਫਲਿਊ ਰਜਿਸਟੈਂਟ H1 N1 ਫਿਲਟਰ, ਐਂਟੀ ਬੈਕਟੀਰੀਅਲ ਫਿਲਟਰ, ਡਿਓਡੋਰਾਈਜੇਸ਼ਨ ਫਿਲਟਰ (ਐਕਟਿਵੇਡਿਟ ਕਾਰਬਨ ਫਿਲਟਰ), ਫੋਟੋਕੈਟਲਿਸਟ TiO2 ਫਿਲਟਰ, UV ਟੈਕਨਾਲੋਜੀ ਅਤੇ ਆਇਨਾਈਜ਼ਰ ਸ਼ਾਮਲ ਹਨ। ਇਸ ਨੂੰ ਸਮਾਰਟ ਲਾਈਫ ਐਪ ਦੁਆਰਾ ਕੰਟਰੋਲ ਕੀਤਾ ਜਾ ਸਕਦਾ ਹੈ, ਜੋ ਗੂਗਲ ਪਲੇਅ ਅਤੇ ਐਪਲ ਸਟੋਰ ’ਤੇ ਡਾਊਨਲੋਡ ਲਈ ਉਪਲੱਬਧ ਹੈ। 
- ਹੋਰ ਫੀਚਰਜ਼ ’ਚ ਅਲਟਰਾ ਸਾਈਲੈਂਟ ਸਲੀਪ ਮੋਡ, ਆਟੋ ਮੋਡ (ਕੰਪਲੀਟ ਆਟੋ ਆਪਰੇਸ਼ਨ), ਟਾਈਮਰ ਮੋਡ (1,2,3,4,5,6,7,8,9,10,11,12 ਘੰਟੇ), ਚਾਈਲਡ ਲਾਕ, ਫਿਲਟਰ-ਰਿਪਲੇਸਮੈਂਟ ਰਿਮਾਇੰਡਰ, PM2.5 ਡਿਜੀਟਲ ਇੰਡੀਕੇਟਰ ਅਤੇ ਸੈਂਸਰ ਟੱਚ ਯੂਜ਼ਰ ਇੰਟਰਫੇਸ ਪੈਨਲ ਮਿਲਦਾ ਹੈ। ਏਅਰ ਪਿਊਰੀਫਾਇਰ ਨੂੰ ਰਿਮੋਟ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਦੋਵੇਂ ਹੀ ਸਮਾਰਟ ਏਅਰ ਪਿਊਰੀਫਾਇਰਜ਼ ਨੂੰ ਹਵਾ ਪ੍ਰਦੂਸ਼ਕਾਂ ਜਿਵੇਂ ਧੂੜ, ਨਿਗੇਟਿਵ ਆਇਨਸ, H1N1, ਬੈਕਟੀਰੀਆ ਅਤੇ PM 2.5 ਕਣਾਂ ਤੋਂ ਬਚਾਉਣ ’ਚ ਮਦਦ ਕਰਦੇ ਹਨ। 


Related News