ਮਾਈਗ੍ਰੇਨ ਦੇ ਮਰੀਜ਼ਾਂ ਨੂੰ ਰਾਹਤ ਪਹੁੰਚਾਵੇਗੀ ਮਿਰਗੀ ਦੀ ਦਵਾਈ

02/28/2017 11:19:59 AM

ਜਲੰਧਰ- ਮਾਈਗ੍ਰੇਨ ਦਾ ਦਰਦ ਸਹਿਣ ਵਾਲੇ ਸੈਂਕੜੇ ਲੋਕਾਂ ਨੂੰ ਇਹ ਖਬਰ ਪਹੁੰਚਾਉਣ ਵਾਲੀ ਹੋ ਸਕਦੀ ਹੈ। ਵਿਸ਼ੇਸ਼ਕਾਂ ਨੇ ਇਕ ਖੋਜ ਨਤੀਜੇ ਦੇ ਆਧਾਰ ''ਤੇ ਉਮੀਦ ਜਤਾਈ ਹੈ ਕਿ ਮਿਰਗੀ ਦੇ ਇਲਾਜ ਲਈ ਦਿੱਤੀ ਜਾਣ ਵਾਲੀ ਦਵਾ ਮਾਈਗ੍ਰੇਨ ਦੇ ਮਰੀਜ਼ਾਂ ਨੂੰ ਰਾਹਤ ਪਹੁੰਚਾ ਸਕਦੀ ਹੈ। 
ਕੈਨੇਡਾ ਦੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਖੋਜਕਾਰਾਂ ਨੇ ਚੂਹਿਆਂ ''ਤੇ ਕੀਤੇ ਅਧਿਐਨ ਤੋ ਇਹ ਦਾਅਵਾ ਕੀਤਾ ਹੈ। ਖੋਜ ''ਚ ਕਿਹਾ ਗਿਆ ਹੈ ਕਿ ਲਿਰੀਕਾ ਨਾਂ ਦੀ ਦਵਾ ਦਿਮਾਗ ''ਚ ਲਹਿਰਾਂ ਉੱਠਣ ਵਰਗੀ ਸਥਿਤੀ ਪੈਦਾ ਹੋਣ ਤੋਂ ਰੋਕਦੀ ਹੈ, ਜੋ ਮਾਈਗ੍ਰੇਨ ਲਈ ਜ਼ਿੰਮੇਵਾਰ ਹੁੰਦੀ ਹੈ ਪਰ ਇਸ ਤੋਂ ਪਹਿਲਾਂ ਕਦੀ ਇਸ ''ਤੇ ਪਰੀਖਣ ਨਹੀਂ ਕੀਤਾ ਸੀ। ਚੂਹਿਆਂ ''ਤੇ ਹੋਏ ਅਧਿਐਨ ''ਚ ਇਹ ਵੀ ਕਿਹਾ ਗਿਆ ਹੈ ਕਿ ਇਹ ਦਾਅਵਾ ਸਰੀਰ ''ਚ ਕੈਲਸ਼ੀਅਮ ਦੇ ਪੱਧਰ ਤੋਂ ਵੀ ਪ੍ਰਭਾਵਿਤ ਕਰਦੀ ਹੈ। ਕੈਲਸ਼ੀਅਮ ਦਾ ਪੱਧਰ ਘੱਟ ਹੋਣ ਨਾਲ ਮਾਈਗ੍ਰੇਨ ਹੋਣ ਦਾ ਡਰ ਵੱਧ ਜਾਂਦਾ ਹੈ। 
ਵਿਸ਼ੇਸ਼ਕਾਂ ਦਾ ਕਹਿਣਾ ਹੈ ਕਿ ਮਾਈਗ੍ਰੇਨ ਪੀੜਿਤ ਨੂੰ ਚਮਕਦੀ ਰੌਸ਼ਨੀ, ਝਿਲਮਿਲਾਉਂਦੀਆਂ ਲਕੀਰਾਂ ਅਤੇ ਧੱਬੇ ਨਜ਼ਰ ਆਉਣ ਲੱਗਦੇ ਹਨ। ਇਹ ਦਿਮਾਗ ਦੀਆਂ ਕੋਸ਼ਿਕਾਵਾਂ ''ਚ ਤਰੰਗੀ ਹਰਕਤਾਂ ਦੇ ਕਾਰਨ ਹੁੰਦਾ ਹੈ, ਜਿਸ ਨੂੰ ਕੋਰਟਿਸੋਲ ਸਪ੍ਰੇਡਿੰਗ ਡਿਪ੍ਰੇਸ਼ਨ (ਐੱਸ. ਡੀ.) ਕਿਹਾ ਜਾਂਦਾ ਹੈ। ਇਨ੍ਹਾਂ ਦੇ ਮੁਤਾਬਕ ਮਿਰਗੀ ਦੇ ਇਲਾਜ ''ਚ ਇਸ ਤਰ੍ਹਾਂ ਦੇ ਲੱਛਣਾਂ ਲਈ ਲਿਰੀਕਾ ਦਵਾਈ ਦਿੱਤੀ ਜਾਂਦੀ ਹੈ। ਮਾਈਗ੍ਰੇਨ ਦਾ ਅਟੈਕ ਇਕ ਤੋਂ ਜ਼ਿਆਦਾ ਦਿਨ ਤੱਕ ਰਹਿ ਸਕਦਾ ਹੈ ਅਤੇ ਇਸ ਦਾ ਅਸਰ ਦੋ ਦਿਨਾਂ ਤੱਕ ਮਹਿਸੂਸ ਕੀਤਾ ਜਾਂਦਾ ਹੈ।
ਮੁੱਖ ਖੋਜਕਾਰਾਂ ਡਾਕਟਰ ਸਟੂਅਰਟ ਕੇਨ ਦੇ ਮੁਤਾਬਕ ਮਾਈਗ੍ਰੇਨ ਇਕ ਤਰ੍ਹਾਂ ਦਾ ਦਿਮਾਗ ਦਾ ਵਿਕਾਰ ਹੈ, ਜਿਸ ''ਚ ਤੇਜ਼ ਸਿਰ ਦਰਦ ਹੋਣ ਨਾਲ ਹੀ ਦਿਲ ਕੱਚਾ ਅਤੇ ਉਲਟੀ ਦੀ ਸ਼ਿਕਾਇਤ ਹੁੰਦੀ ਹੈ। ਲਿਰੀਕਾ ਨੂੰ ਐੱਨ. ਐੱਚ. ਐੱਸ. ਅਤੇ ਅਮਰੀਕੀ ਖੁਰਾਕ ਅਤੇ ਦਵਾ ਨਿਆਮਕ ਨੇ ਇਸ ਤਰ੍ਹਾਂ ਦੇ ਹੋਰ ਵਿਕਾਰਾਂ ਦੇ ਉਪਚਾਰ ਲਈ ਰਜਿਸਟਰਡ ਕੀਤਾ ਹੈ। 

Related News