IPL ਮੈਚ ਵੇਖਦੇ ਸਮੇਂ ਨਹੀਂ ਹੋਵੇਗੀ ਡਾਟਾ ਦੀ ਪ੍ਰੇਸ਼ਾਨੀ, ਚੁਣੋ Jio, Airtel ਤੇ Vi ਦੇ ਇਹ ਪਲਾਨ

09/17/2020 3:49:40 PM

ਗੈਜੇਟ ਡੈਸਕ– ਫਟਾਫਟ ਕ੍ਰਿਕਟ ਯਾਨੀ ਆਈ.ਪੀ.ਐੱਸ. ਦਾ ਰੋਮਾਂਚ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਟੀ.ਵੀ. ਚੈਨਲ ਤੋਂ ਇਲਾਵਾ ਕ੍ਰਿਕਟ ਪ੍ਰੇਮੀ ਆਪਣੇ ਸਮਾਰਟਫੋਨ ’ਤੇ ਵੀ ਮੈਚ ਵੇਖਦੇ ਹਨ। ਇਸ ਲਈ ਟੈਲੀਕਾਮ ਕੰਪਨੀਆਂ ਕੁਝ ਖ਼ਾਸ ਪਲਾਨ ਪੇਸ਼ ਕਰਦੀਆਂ ਹਨ ਜਿਨ੍ਹਾਂ ਦੀ ਮਦਦ ਨਾਲ ਮੈਚ ਦੀ ਲਾਈਵ ਸਟ੍ਰੀਮਿੰਗ ਵੇਖੀ ਜਾ ਸਕੇ। ਤੁਸੀਂ ਆਈ.ਪੀ.ਐੱਸ. ਦੇ ਮੈਚਾਂ ਦਾ ਮਜ਼ਾ ਡਿਜ਼ਨੀ+ਹਾਟਸਟਾਰ ’ਤੇ ਵੀ ਲੈ ਸਕਦੇ ਹਨ ਪਰ ਇਸ ਸਟ੍ਰੀਮਿੰਗ ’ਚ ਪੂਰਾ ਡਾਟਾ ਖ਼ਰਚ ਹੋ ਜਾਂਦਾ ਹੈ। ਚਲਦੇ ਮੈਚ ’ਚ ਡਾਟਾ ਰੁਕਾਵਟ ਨਾ ਬਣੇ ਇਸ ਲਈ ਅਸੀਂ ਤੁਹਨੂੰ ਜਿਓ, ਏਅਰਟੈੱਲ ਅਤੇ ਵੋਡਾਫੋਨ ਦੇ ਕੁਝ ਪਲਾਨਸ ਬਾਰੇ ਦੱਸ ਰਹੇ ਹਾਂ ਜੋ ਤੁਹਾਡੇ ਕੰਮ ਆ ਸਕਦੇ ਹਨ। 

Reliance Jio
ਰਿਲਾਇੰਸ ਜਿਓ ਆਪਣੇ ਯੂਜ਼ਰਸ ਨੂੰ ਕੁਝ ਪਲਾਨ ਦੇ ਰਹੀ ਹੈ ਜਿਸ ਵਿਚ ਉਨ੍ਹਾਂ ਨੂੰ ਡਿਜ਼ਨੀ+ਹੋਟਸਟਾਰ ਵੀ.ਆਈ.ਪੀ. ਦੇ ਇਕ ਸਾਲ ਵਾਲੇ ਸਬਸਕ੍ਰਿਪਸ਼ਨ ਮਿਲਦੇ ਹਨ। ਇਨ੍ਹਾਂ ’ਚੋਂ ਇਕ ਪਲਾਨ ਕ੍ਰਿਕਟ ਪੈਕ ਵੀ ਲਾਂਚ ਕੀਤਾ ਗਿਆ ਸੀ। ਇਸ ਕ੍ਰਿਕਟ ਪੈਕ ਦੀ ਕੀਮਤ 499 ਰੁਪਏ ਹੈ। ਇਸ ਤਹਿਤ ਗਾਹਕਾਂ ਨੂੰ ਰੋਜ਼ਾਨਾ 1.5 ਜੀ.ਬੀ. ਡਾਟਾ ਮਿਲਦਾ ਹੈ। ਇਸ ਤੋਂ ਇਲਾਵਾ ਇਸ ਵਿਚ ਜਿਓ ਐਪਸ ਦਾ ਮੁਫ਼ਤ ਐਕਸੈਸ ਵੀ ਮਿਲ ਰਿਹਾ ਹੈ। ਇਹ ਪਲਾਨ 56 ਦਿਨਾਂ ਦੀ ਮਿਆਦ ਨਾਲ ਆਉਂਦਾ ਹੈ। 

Airtel
ਜਿਓ ਤੋਂ ਇਲਾਵਾ ਏਅਰਟੈੱਲ ਵੀ ਆਈਪੈਡ ਲਈ ਇਕ ਖ਼ਾਸ ਪਲਾਨ ਦੇ ਰਹੀ ਹੈ। 599 ਰੁਪਏ ਵਾਲੇ ਇਸ ਪਲਾਨ ਤਹਿਤ ਰੋਜ਼ਾਨਾ 2 ਜੀ.ਬੀ. ਡਾਟਾ ਨਾਲ ਡਿਜ਼ਨੀ+ਹੋਟਸਟਾਰ ਦਾ ਮੁਫ਼ਤ ਸਬਸਕ੍ਰਿਪਸ਼ਨ ਵੀ ਦਿੱਤਾ ਜਾ ਰਿਹਾ ਹੈ। ਇਹੀ ਨਹੀਂ ਇਸ ਵਿਚ ਕਿਸੇ ਵੀ ਨੈੱਟਵਰਕ ’ਤੇ ਮੁਫ਼ਤ ਕਾਲਿੰਗ ਦੀ ਸੁਵਿਧਾ ਵੀ ਮਿਲ ਰਹੀ ਹੈ। ਨਾਲ ਹੀ ਤੁਸੀਂ 100 ਐੱਸ.ਐੱਮ.ਐੱਸ. ਮੁਫ਼ਤ ਕਰ ਸਕੋਗੇ। ਜੇਕਰ ਤੁਸੀਂ ਇਹ ਪਲਾਨ ਖ਼ਰੀਦਦੇ ਹੋ ਤਾਂ ਤੁਹਨੂੰ ਏਅਰਟੈੱਲ ਐਕਸਟ੍ਰੀਮ ਪ੍ਰੀਮੀਅਮ ਨਾਲ ਏਅਰਟੈੱਲ ਥੈਂਕਸ ਦਾ ਫਾਇਦਾ ਵੀ ਮਿਲੇਗਾ।

Vi
ਵੋਡਾਫੋਨ ਆਪਣੇ ਕਿਸੇ ਪਲਾਨ ’ਚ ਡਿਜ਼ਨੀ+ਹੋਟਸਟਾਰ ਦਾ ਮੁਫ਼ਤ ਸਬਸਕ੍ਰਿਪਸ਼ਨ ਨਹੀਂ ਦੇ ਰਹੀ। ਇਸ ਲਈ ਤੁਹਾਨੂੰ ਅਲੱਗ ਤੋਂ ਪਲਾਨ ਖ਼ਰੀਦਣਾ ਹੋਵੇਗਾ। ਸਬਸਕ੍ਰਿਪਸ਼ਨ ਤੋਂ ਬਾਅਦ ਗਾਹਕ ਮੈਚ ਦੀ ਲਾਈਵ ਸਟ੍ਰੀਮ ਵੇਖ ਸਕਦੇ ਹਨ। ਜੇਕਰ ਤੁਸੀਂ ਚਾਹੁੰਦੇ ਹੋ ਕਿ ਮੈਚ ਦੌਰਾਨ ਤੁਹਾਡਾ ਡਾਟਾ ਖ਼ਤਮ ਨਾ ਹੋਵੇ ਤਾਂ ਤੁਸੀਂ ਕੰਪਨੀ ਦਾ 699 ਰੁਪਏ ਵਾਲਾ ਪਲਾਨ ਲੈ ਸਕਦੇ ਹੋ। ਇਸ ਤਹਿਤ ਗਾਹਕਾਂ ਨੂੰ ਰੋਜ਼ਾਨਾ 2 ਜੀ.ਬੀ.+2 ਜੀ.ਬੀ. ਡਾਟਾ ਦਿੱਤਾ ਜਾ ਰਿਹਾ ਹੈ। ਇਸ ਵਿਚ ਤੁਹਾਨੂੰ ਸਾਰੇ ਨੈੱਟਵਰਕ ’ਤੇ ਮੁਫ਼ਤ ਕਾਲਿੰਗ ਅਤੇ ਮੁਫ਼ਤ ਐੱਸ.ਐੱਮ.ਐੱਸ. ਦੀ ਸੁਵਿਧਾ ਮਿਰ ਰਹੀ ਹੈ। ਇਸ ਪਲਾਨ ’ਚ ਤੁਹਾਨੂੰ ਜੀ5 ਦੀ ਮੁਫ਼ਤ ਸਬਸਕ੍ਰਿਪਸ਼ਨ ਮਿਲੇਗੀ। ਇਸ ਪਲਾਨ ਦੀ ਮਿਆਦ 84 ਦਿਨਾਂ ਦੀ ਹੈ। 


Rakesh

Content Editor

Related News