ਜਲਦ ਹੀ ਭਾਰਤ 'ਚ ਲਾਂਚ ਹੋ ਸਕਦੈ ਫੋਰਡ Endeavour ਦਾ ਅਪਡੇਟਿਡ ਵਰਜ਼ਨ

12/22/2018 1:51:25 PM

ਆਟੋ ਡੈਸਕ- ਵਿਸ਼ਵ ਦੀ ਮਸ਼ਹੂਰ ਵਾਹਨ ਨਿਰਮਾਤਾ ਕੰਪਨੀ ਫੋਰਡ ਜਲਦ ਹੀ ਦੇਸ਼ 'ਚ ਅੰਡੈਵਰ ਦੇ ਅਪਡੇਟਿਡ ਵਰਜ਼ਨ ਨੂੰ ਲਾਂਚ ਕਰ ਸਕਦੀ ਹੈ। ਨਵੀਂ ਅੰਡੈਵਰ ਨੂੰ ਟੈਸਟਿੰਗ ਦੇ ਦੌਰਾਨ ਵੇਖਿਆ ਵੀ ਜਾ ਚੁੱਕਿਆ ਹੈ। ਇਸ ਨੂੰ ਅਪ੍ਰੈਲ 2019 ਤੋਂ ਪਹਿਲਾਂ ਲਾਂਚ ਕੀਤਾ ਜਾ ਸਕਦਾ ਹੈ। ਨਵੀਂ ਅੰਡੈਵਰ 'ਚ ਕਾਰ ਦੇ ਫਰੰਟ ਡਿਜ਼ਾਈਨ ਸਹਿਤ ਕਈ ਕਾਸਮੈਟਿਕ ਅਪਡੇਟ ਦੇਖਣ ਨੂੰ ਮਿਲਣਗੇ। ਨਾਲ ਹੀ ਇਸ 'ਚ ਕੁਝ ਨਵੇਂ ਫੀਚਰ ਵੀ ਜੋੜੇ ਜਾਣਗੇ।

ਇੰਜਣ
ਫੋਰਡ ਨੇ ਇਸ 'ਚ ਬਿਲਕੁੱਲ ਨਵਾਂ 2.0 ਲਿਟਰ ਇਕੋਬਲੂ ਡੀਜ਼ਲ ਇੰਜਣ ਪੇਸ਼ ਕੀਤਾ ਹੈ। ਇਹ ਇੰਜਣ ਦੋ ਪਾਵਰ ਟਿਊਨਿੰਗ 'ਚ ਆਉਂਦਾ ਹੈ, ਜਿਸ 'ਚ ਟਰਬੋ ਤੇ ਬਾਈ-ਟਰਬੋ ਸ਼ਾਮਲ ਹੈ। ਅੰਡੈਵਰ ਦਾ ਟਰਬੋ ਇੰਜਣ 182 ਪੀ. ਐੱਸ ਦੀ ਪਾਵਰ ਤੇ 420 ਐੱਨ. ਐੱਮ ਦਾ ਟਾਰਕ ਜਨਰੇਟ ਕਰਦਾ ਹੈ। ਉਥੇ ਹੀ ਬਾਈ-ਟਰਬੋ ਇੰਜਣ 215 ਪੀ. ਐੱਸ ਦੀ ਪਾਵਰ ਤੇ 500 ਐੱਨ. ਐੱਮ ਦਾ ਟਾਰਕ ਦਿੰਦਾ ਹੈ। ਧਿਆਨ ਯੋਗ ਹੈ ਕਿ ਕੰਪਨੀ ਇਸ ਨਵੇਂ ਇੰਜਣ ਨੂੰ ਭਾਰਤ 'ਚ ਲਾਂਚ ਨਹੀਂ ਕਰੇਗੀ।PunjabKesari ਖਾਸ ਫੀਚਰਸ
2019 ਫੋਰਡ ਅੰਡੈਵਰ 'ਚ ਫੋਰਡ ਸਿੰਕ 3.0 ਇੰਫੋਟੇਨਮੈਂਟ ਸਿਸਟਮ ਤੇ ਇੰਜਣ ਸਟਾਰਟ/ਸਟਾਪ ਬਟਨ ਸਟੈਂਡਰਡ ਫੀਚਰ ਦੇ ਰੂਪ 'ਚ ਦਿੱਤੇ ਜਾ ਸਕਦੇ ਹਨ। ਇਸ ਤੋਂ ਇਲਾਵਾ ਨਵੀਂ ਅੰਡੈਵਰ 'ਚ ਵੀ 7 ਏਅਰ ਬੈਗ, ਐਂਟੀਲਾਕ ਬਰੇਕਿੰਗ ਸਿਸਟਮ (ਏ.ਬੀ.ਐਸ) ਇਲੈਕਟ੍ਰਾਨਿਕ ਬ੍ਰੇਕ ਡਿਸਟਰੀਬਿਊਸ਼ਨ (ਈ.ਬੀ.ਡੀ), ਹਿੱਲ ਲਾਂਚ ਅਸਿਸਟ, ਇਲੈਕਟ੍ਰਾਨਿਕ ਸਟੇਬੀਲਿਟੀ ਪ੍ਰੋਗਰਾਮ 'ਤੇ ਟ੍ਰੈਕਸ਼ਨ ਕੰਟਰੋਲ ਆਦਿ ਸੇਫਟੀ ਫੀਚਰ ਮਿਲਣਗੇ। ਹਾਲਾਂਕਿ ਕੰਪਨੀ ਆਟੋਨੋਮਸ ਐਮਰਜੈਂਸੀ ਬ੍ਰੇਕਿੰਗ (ਏ.ਈ.ਬੀ), ਪੇਡੇਸਟ੍ਰਿਅਨ ਡਿਟੈਕਸ਼ਨ ਤੇ ਵ੍ਹੀਕਲ ਡਿਟੈਕਸ਼ਨ ਜਿਹੇ ਐਡਵਾਂਸ ਸੇਫਟੀ ਫੀਚਰ ਭਾਰਤੀ ਅੰਡੈਵਰ 'ਚ ਨਹੀਂ ਦੇਵੇਗੀ।

ਕੀਮਤ
ਵਰਤਮਾਨ 'ਚ ਫੋਰਡ ਅੰਡੈਵਰ ਦੀ ਕੀਮਤ 26.83 ਲੱਖ ਰੁਪਏ ਤੋਂ 33.81 ਲੱਖ ਰੁਪਏ (ਐਕਸ-ਸ਼ੋਰੂਮ ਦਿੱਲੀ) ਹੈ। 2019 ਫੋਰਡ ਅੰਡੈਵਰ ਦੀ ਵੀ ਕੀਮਤ ਮੌਜੂਦਾ ਮਾਡਲ ਦੇ ਸਮਾਨ ਹੋਣ ਦੀ ਉਮੀਦ ਹੈ। ਲਾਂਚ  ਤੋਂ ਬਾਅਦ ਨਵੀਂ ਅੰਡੈਵਰ ਦਾ ਮੁਕਾਬਲਾ ਮੌਜੂਦਾ ਮਾਡਲ ਦੀ ਤਰ੍ਹਾਂ ਟੋਇਟਾ ਫਾਰਚੂਨਰ, ਇਸੁਜ਼ੂ ਏਮਿਯੂ-ਐਕਸ ਤੇ ਮਹਿੰਦਰਾ ਅਲਟੁਰਸ ਜੀ4 ਦੇ ਨਾਲ-ਨਾਲ ਹੌਂਡਾ ਸੀ. ਆਰ-ਵੀ ਤੇ ਸਕੋਡਾ ਕੋਡਿਏਕ ਜਿਹੇ ੂਯੂਨਿਬਾਡੀ ਐੱਸ. ਯੂ. ਵੀ. ਤੋਂ ਹੋਵੇਗਾ।


Related News