ਐਲਸਵੇਅਰ ਨਾਲ 3ਡੀ ਵਿਚ ਦੇਖੋ ਕੋਈ ਵੀ ਵੀਡੀਓ!

Sunday, Sep 25, 2016 - 11:01 AM (IST)

ਐਲਸਵੇਅਰ ਨਾਲ 3ਡੀ ਵਿਚ ਦੇਖੋ ਕੋਈ ਵੀ ਵੀਡੀਓ!
ਜਲੰਧਰ- ਐਲਸਵੇਅਰ ਇਕ ਅਜਿਹੀ ਸਟਾਰਟਅਪ ਕੰਪਨੀ ਹੈ, ਜਿਸ ਦੇ ਬਾਰੇ ਤੁਸੀਂ ਸ਼ਾਇਦ ਹੀ ਸੁਣਿਆ ਹੋਵੇ ਪਰ ਐਲਸਵੇਅਰ ਨੇ ਉਹ ਕਰ ਦਿਖਾਇਆ ਹੈ, ਜੋ ਵੱਡੀਆਂ ਕੰਪਨੀਆਂ ਵੀ ਨਹੀਂ ਕਰ ਪਾਈਆਂ ਹਨ। ਐਲਸਵੇਅਰ (Elsewhere) ਨਾਲ 3ਡੀ ਵੀਡੀਓ ਨੂੰ ਫੋਨਸ ਵਿਚ ਤੁਸੀਂ ਵੇਖ ਸਕਦੇ ਹੋ। ਪਤੀ (Aza Raskin) ਅਤੇ ਪਤਨੀ (Wendellen Li) ਦੀ ਟੀਮ ਨੇ ਵੀਰਵਾਰ ਨੂੰ ਐਲਸਵੇਅਰ ਨੂੰ ਲਾਂਚ ਕੀਤਾ ਹੈ, ਜਿਸਦੀ ਕੀਮਤ 50 ਡਾਲਰ (ਲਗਭਗ 3,338 ਰੁਪਏ) ਹੈ। ਇਹ ਐਪ ਦੀ ਮਦਦ ਨਾਲ ਕੰਮ ਕਰਦਾ ਹੈ । 
Raskin ਅਤੇ Li ਨੇ ਇਹ ਤਾਂ ਨਹੀਂ ਦੱਸਿਆ ਕਿ ਇਹ ਟੈਕਨਾਲੋਜੀ ਕਿਵੇਂ ਕੰਮ ਕਰਦੀ ਹੈ। ਇਕ ਵੈੱਬਸਾਈਟ ਦੀ ਰਿਪੋਰਟ ਦੇ ਮੁਤਾਬਿਕ ਐਲਸਵੇਅਰ ਠੀਕ ਤਰ੍ਹਾਂ ਚਲਦਾ ਹੈ ਪਰ 360 ਡਿਗਰੀ ਵੀਡੀਓ ਅਤੇ ਵੀ. ਆਰ. ਗੇਮ ਦੀ ਤਰ੍ਹਾਂ ਤੁਹਾਨੂੰ ਹੈੱਡਸੈਟ ਦਾ ਇਸਤੇਮਾਲ ਕਰਨਾ ਹੋਵੇਗਾ ।  
 
ਟਰੂ ਵੀ. ਆਰ. ਐਕਸਪੀਰੀਐਂਸ ਨਹੀਂ 
ਐਲਸਵੇਅਰ ਨੂੰ ਟਰੂ ਵੀ. ਆਰ. ਨਹੀਂ ਕਿਹਾ ਜਾ ਸਕਦਾ, ਕਿਉਂਕਿ ਵੀਡੀਓ ਦੇਖਦੇ ਸਮੇਂ ਤੁਸੀਂ ਉੱਪਰ-ਨੀਚੇ ਅਤੇ ਪਿੱਛੇ ਵੱਲ ਆਬਜੈਕਟਸ ਨੂੰ ਨਹੀਂ ਦੇਖ ਸਕਦੇ। ਇਕ ਟੈੱਕ ਨਿਊਜ਼ ਵੈੱਬਸਾਈਟ ਦੀ ਰਿਪੋਰਟ ਦੇ ਮੁਤਾਬਿਕ ਯੂ ਟਿਊਬ ਅਤੇ ਨੈੱਟਫਲਿਕਸ ਦੀਆਂ ਵੀਡੀਓਜ਼ ਸਿੱਧੇ ਆਈ. ਓ. ਐੱਸ. ''ਤੇ ਕੰਮ ਨਹੀਂ ਕਰਦੀਆਂ। ਇਸ ਦੇ ਲਈ ਤੁਹਾਨੂੰ ਪੀ. ਸੀ. ''ਤੇ ਵੀਡੀਓ ਨੂੰ ਪਲੇਅ ਕਰਨਾ ਹੋਵੇਗਾ, ਜਿਸਦੇ ਬਾਅਦ ਵੀ. ਆਰ. ਹੈੱਡਸੈੱਟ ਨੂੰ ਪਹਿਨ ਕੇ ਫੋਨ ਵਿਚ ਐਲਸਵੇਅਰ ਐਪ ਓਪਨ ਕਰਕੇ ਕੈਮਰੇ ਤੋਂ ਵੀਡੀਓ ਨੂੰ ਦੇਖਣਾ ਹੋਵੇਗਾ। ਇਸ ਦਾ ਮਤਲਬ ਇਹ ਹੈ ਕਿ ਐਲਸਵੇਅਰ ਹੈੱਡਸੈੱਟਸ ਦੀ ਮਦਦ ਨਾਲ ਯੂ ਟਿਊਬ, ਨੈੱਟਫਲਿਕਸ ਹੀ ਨਹੀਂ, ਸਗੋਂ ਟੀ. ਵੀ.,  ਲੈਪਟਾਪ ਅਤੇ ਹੋਰ ਸਕ੍ਰੀਨਜ਼ ''ਤੇ ਚੱਲ ਰਹੀ ਵੀਡੀਓ ਨੂੰ 3ਡੀ ਵਿਚ ਦੇਖਿਆ ਜਾ ਸਕਦਾ ਹੈ। ਹਾਲਾਂਕਿ ਹੋਰ ਵੀ. ਆਰ. ਹੈੱਡਸੈੱਟਸ ਦੀ ਤਰ੍ਹਾਂ ਇਹ ਟਰੂ ਐਕਸਪੀਰੀਐਂਸ ਨਹੀਂ ਦਿੰਦਾ, ਜਿਸ ਦੇ ਨਾਲ ਵੀਡੀਓ ਦੇਖਦੇ ਸਮੇਂ ਉੱਪਰ-ਥੱਲੇ ਹਰ ਪਾਸੇ ਵੇਖਿਆ ਜਾ ਸਕਦਾ ਹੈ।
 
ਆਈਫੋਨਸ ''ਤੇ ਕਰੇਗਾ ਕੰਮ
ਸਾਲ 2013 ਵਿਚ ਲਾਂਚ ਹੋਏ ਆਈਫੋਨ 5ਐੱਸ ਤੋਂ ਲੈ ਕੇ ਕੁਝ ਸਮਾਂ ਪਹਿਲਾਂ ਲਾਂਚ ਹੋਏ ਆਈਫੋਨ 7 ਅਤੇ 7ਪਲੱਸ ਦੇ ਨਾਲ ਇਹ ਕੰਮ ਕਰਦਾ ਹੈ। ਗੌਰਤਲਬ ਹੈ ਕਿ ਗੂਗਲ ਦੇ ਐਂਡ੍ਰਾਇਡ ਸਾਫਟਵੇਅਰ ''ਤੇ ਚੱਲਣ ਵਾਲੇ ਫੋਨਸ ਵਿਚ ਇਹ ਤਕਨੀਕ ਕੰਮ ਨਹੀਂ ਕਰੇਗੀ। ਕਾਲੇ ਰੰਗ ਦਾ ਪਲਾਸਟਿਕ ਗਲਾਸ ਵਰਗਾ ਡਿਵਾਈਸ ਤੁਹਾਡੇ ਆਈਫੋਨ ਨਾਲ ਅਟੈਚ ਹੋ ਕੇ ਐਲਸਵੇਅਰ ਨਾਮਕ ਫ੍ਰੀ ਐਪ ਦੀ ਮਦਦ ਨਾਲ ਕਿਸੇ ਵੀ ਵੀਡੀਓ ਨੂੰ 3 ਡਾਇਮੈਂਸ਼ਨਜ਼ ਵਿਚ ਵੇਖਿਆ ਜਾ ਸਕੇਗਾ। ਨੈੱਟਫਲਿਕਸ, ਯੂ ਟਿਊਬ ਅਤੇ ਫੋਨ ਦੇ ਕੈਮਰੇ ਨਾਲ ਬਣਾਈ ਗਈ ਵੀਡੀਓ ਨੂੰ ਵੀ 3ਡੀ ਵਿਚ ਦੇਖਿਆ ਜਾ ਸਕੇਗਾ ।

Related News