28 ਅਗਸਤ ਨੂੰ ਬ੍ਰੇਨ ਮਸ਼ੀਨ ਇੰਟਰਫੇਸ ਨਾਲ ਜੁੜੀ ਡਿਵਾਈਸ ਪੇਸ਼ ਕਰਨਗੇ ਐਲਨ ਮਸਕ

Thursday, Aug 27, 2020 - 12:02 PM (IST)

28 ਅਗਸਤ ਨੂੰ ਬ੍ਰੇਨ ਮਸ਼ੀਨ ਇੰਟਰਫੇਸ ਨਾਲ ਜੁੜੀ ਡਿਵਾਈਸ ਪੇਸ਼ ਕਰਨਗੇ ਐਲਨ ਮਸਕ

ਗੈਜੇਟ ਡੈਸਕ– ਮਸ਼ਹੂਰ ਬਿਜ਼ਨੈੱਸਮੈਨ ਐਲਨ ਮਸਕ ਆਏ ਦਿਨ ਸੁਰਖੀਆਂ ’ਚ ਰਹਿੰਦੇ ਹਨ। ਹਾਲ ਹੀ ’ਚ ਨਾਸਾ ਨੇ ਉਨ੍ਹਾਂ ਦੀ ਕੰਪਨੀ ਸਪੇਸ ਐਕਸ ਨਾਲ ਮਿਲ ਕੇ ਸਪੇਸ ’ਚ ਵਿਗਿਆਨੀ ਭੇਜੇ ਸਨ। ਹੁਣ ਮਸਕ 28 ਅਗਸਤ ਨੂੰ ਬ੍ਰੇਨ ਮਸ਼ੀਨ ਇੰਟਰਫੇਸ ਨੂੰ ਲੈ ਕੇ ਕਿਸੇ ਡਿਵਾਈਸ ਦਾ ਡੈਮੋਸਟ੍ਰੇਸ਼ਨ ਦੇਣਗੇ। ਐਲਨ ਮਸਕ ਦੀ ਇਕ ਕੰਪਨੀ ਹੈ Neuralink ਜੋ ਬ੍ਰੇਨ ਮਸ਼ੀਨ ਇੰਟਰਫੇਸ ’ਤੇ ਕੰਮ ਕਰ ਰਹੀ ਹੈ। ਐਲਨ ਮਸਕ ਨੇ ਕਿਹਾ ਹੈ ਕਿ ਇਸ ਸ਼ੁੱਕਰਵਾਰ ਨੂੰ Neuralink ਇਕ ਡਿਵਾਈਸ ਦਾ ਡੈਮੋਸਟ੍ਰੇਸ਼ਨ ਦੇਣ ਵਾਲੀ ਹੈ। ਹੁਣ ਮੰਨਿਆ ਇਹ ਜਾ ਰਿਹਾ ਹੈ ਕਿ ਐਲਨ ਮਸਕ ਬ੍ਰੇਨ ਮਸ਼ੀਨ ਇੰਟਰਫੇਸ ਦਾ ਵਰਕਿੰਗ ਮਾਡਲ ਲੈ ਕੇ ਆ ਸਕਦੇ ਹਨ। ਹਾਲਾਂਕਿ, ਇਸ ਤੋਂ ਪਹਿਲਾਂ ਵੀ ਕੰਪਨੀ ਨੇ ਇਸ ਬਾਰੇ ਇਕ ਖ਼ਾਸ ਈਵੈਂਟ ’ਚ ਦੱਸਿਆ ਸੀ ਪਰ ਉਦੋਂ ਵਰਕਿੰਗ ਡਿਵਾਈਸ ਨਹੀਂ ਲਿਆਇਆ ਗਿਆ ਸੀ। 

ਜ਼ਿਕਰਯੋਗ ਹੈ ਕਿ ਐਲਨ ਮਸਕ ਕਾਫੀ ਸਮੇਂ ਤੋਂ ਕਹਿੰਦੇ ਆਏ ਹਨ ਕਿ ਬ੍ਰੇਨ ਮਸ਼ੀਨ ਇੰਟਰਫੇਸ ਲੋਕਾਂ ਦੀ ਮਦਦ ਕਰ ਸਕਦਾ ਹੈ। ਖ਼ਾਸ ਕਰਕੇ ਉਨ੍ਹਾਂ ਲੋਕਾਂ ਲਈ ਇਹ ਫਾਇਦੇਮੰਦ ਹੋਵੇਗਾ ਜੋ ਪੈਰਾਲਾਈਜ਼ਡ ਹਨ ਅਤੇ ਬੋਲ ਨਹੀਂ ਸਕਦੇ। ਐਲਨ ਮਸਕ ਦੀ ਇਹ ਕੰਪਨੀ Neuralink ਅਜਿਹੇ ਡਿਵਾਈਸ ’ਤੇ ਕੰਮ ਕਰ ਰਹੀ ਹੈ ਜਿਸ ਤਹਿਤ ਲੋਕਾਂ ਦਾ ਦਿਮਾਗ ਫੋਨ ਜਾਂ ਕੰਪਿਊਟਰ ਨਾਲ ਕੰਟਰੋਲ ਕੀਤਾ ਜਾ ਸਕੇ। ਇਸ ਲਈ ਬ੍ਰੇਨ ’ਚ ਇਕ ਵਾਲ ਵਰਗੀ ਬਾਰੀਕ ਚਿੱਪ ਲਗਾਈ ਜਾਵੇਗੀ ਅਤੇ ਇਸ ਨੂੰ ਮੋਬਾਇਲ ਫੋਨ ਤਕ ਨਾਲ ਕੁਨੈਕਟ ਕੀਤਾ ਜਾ ਸਕੇਗਾ। 28 ਅਗਸਤ ਬਾਰੇ ਐਲਨ ਮਸਕ ਨੇ ਕਾਫੀ ਸਮਾਂ ਪਹਿਲਾਂ ਵੀ ਦੱਸਿਆ ਸੀ ਪਰ ਉਨ੍ਹਾਂ ਨੇ ਹੁਣ ਇਸ ਨਾਲ ਜੁੜੀਆਂ ਕੁਝ ਹੋਰ ਜਾਣਕਾਰੀਆਂ ਸਾਂਝੀਆਂ ਕੀਤੀਆਂ ਹਨ। 

ਉਨ੍ਹਾਂ ਕਿਹਾ ਹੈ ਕਿ ਸ਼ੁੱਕਰਵਾਰ ਯਾਨੀ 28 ਅਗਸਤ ਨੂੰ ਇਕ ਸੈਕਿੰਡ ਜਨਰੇਸ਼ਨ ਰੋਬੋਟ ਪੇਸ਼ ਕੀਤਾ ਜਾਵੇਗਾ ਜੋ ਕੰਪਨੀ ਦੀ ਟੈਕਨਾਲੋਜੀ ਨੂੰ ਬ੍ਰੇਨ ਦੇ ਨਾਲ ਅਟੈਚ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਜਿਵੇਂ ਕਿ ਤੁਹਾਨੂੰ ਉਪਰ ਦੱਸਿਆ ਹੈ ਕਿ ਨਿਊਰਾਲਿੰਕ ਦੀ ਵਾਲ ਤੋਂ ਬਾਰੀਕ ਚਿੱਪ ਹੈ, ਜਿਸ ਨੂੰ ਥ੍ਰੈਡਸ ਕਿਹਾ ਜਾਂਦਾ ਹੈ, ਇਸ ਨੂੰ ਬ੍ਰੇਨ ’ਚ ਇੰਜੈਕਟ ਕਰਨ ਲਈ ਕੰਪਨੀ ਨੂੰ ਅਜਿਹੇ ਡਿਵਾਈਸ ਜਾਂ ਤਕਨੀਕ ਦੀ ਲੋੜ ਹੈ ਜੋ ਇਹ ਕੰਮ ਆਸਾਨੀ ਨਾਲ ਕਰ ਦੇਵੇ। 


author

Rakesh

Content Editor

Related News