ਕ੍ਰਿਪਟੋਕਰੰਸੀ 'ਤੇ ਟਵੀਟ ਪਏ ਭਾਰੀ, ਹੈਕਿੰਗ ਗਰੁੱਪ ਦੇ ਨਿਸ਼ਾਨੇ 'ਤੇ ਹੁਣ ਮਸਕ!

Monday, Jun 07, 2021 - 04:01 PM (IST)

ਨਵੀਂ ਦਿੱਲੀ- ਕ੍ਰਿਪਟੋਕਰੰਸੀ 'ਤੇ ਅਕਸਰ ਟਵੀਟ ਕਰਨ ਵਾਲੇ ਟੈਸਲਾ ਦੇ ਸੀ. ਈ. ਓ. ਐਲਨ ਮਸਕ ਹੁਣ ਮਸ਼ਹੂਰ ਹੈਕਰ ਗਰੁੱਪ 'ਐਨੋਮੀਅਸ' ਦੇ ਨਿਸ਼ਾਨੇ 'ਤੇ ਹਨ।

ਹੈਕਰ ਗਰੁੱਪ ਦਾ ਦਾਅਵਾ ਹੈ ਕਿ ਐਲਨ ਮਸਕ ਟਵੀਟਾਂ ਨਾਲ ਗੁੰਮਰਾਹ ਕਰਕੇ ਕ੍ਰਿਪਟੋਕਰੰਸੀ ਨਿਵੇਸ਼ਕਾਂ ਦੀ ਜ਼ਿੰਦਗੀ ਤਬਾਹ ਕਰ ਰਹੇ ਹਨ। ਹਾਲ ਹੀ ਵਿਚ ਮਸਕ ਦੇ ਟਵੀਟਾਂ ਨਾਲ ਬਿਟਕੁਆਇਨ ਕੀਮਤਾਂ ਵਿਚ ਭਾਰੀ ਤੇਜ਼ੀ ਅਤੇ ਫਿਰ ਤੇਜ਼ ਗਿਰਾਵਟ ਦੇਖੀ ਗਈ ਸੀ।

ਦਿੱਗਜ ਇਲੈਕਟ੍ਰਿਕ ਕਾਰ ਕੰਪਨੀ ਟੈਸਲਾ ਦੇ ਸੀ. ਈ. ਓ. ਨੂੰ ਹੈਕਰ ਗਰੁੱਪ ਦੀ ਨਸੀਹਤ ਉਨ੍ਹਾਂ ਨੂੰ ਇਕ ਤਰ੍ਹਾਂ ਦੀ ਸਿੱਧੀ ਚਿਤਾਵਨੀ ਹੈ। ਹੈਕਿੰਗ ਗਰੁੱਪ ਨੇ ਮਸਕ ਲਈ ਇਕ ਵੀਡੀਓ ਮੈਸੇਜ ਜਾਰੀ ਕੀਤਾ ਹੈ।

ਇਸ ਵੀਡੀਓ ਵਿਚ ਐਲਨ ਮਸਕ ਨੂੰ ਲੋਕਾਂ ਦੀ ਖਿੱਚ ਦਾ ਭੁੱਖਾ ਤੇ ਖੁਦ ਵਿਚ ਗੁੰਮਿਆ ਹੋਇਆ ਅਮੀਰ ਵਿਅਕਤੀ ਦੱਸਿਆ ਹੈ। ਹੈਕਰ ਗਰੁੱਪ ਦਾ ਦਾਅਵਾ ਹੈ ਕਿ ਮਸਕ ਨੇ ਕ੍ਰਿਪਟੋਕਰੰਸੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਣੀ ਕੰਪਨੀ ਦੇ ਫ਼ੈਸਲਿਆਂ ਅਤੇ ਹੋਰ ਦਿਖਾਵੇ ਕਰਕੇ ਕ੍ਰਿਪਟੋ ਨਿਵੇਸ਼ਕਾਂ ਦੀ ਜ਼ਿੰਦਗੀ ਤਬਾਹ ਕੀਤੀ ਹੈ।

ਗਰੁੱਪ ਨੇ ਕਿਹਾ ਕਿ ਮਸਕ ਹੁਣ ਬੇਨਕਾਬ ਹੋ ਰਹੇ ਹਨ। ਵੀਡੀਓ ਵਿਚ Anonymous ਨੇ ਕਿਹਾ, ''ਤੁਹਾਡੇ ਵੱਲੋਂ ਪੋਸਟ ਟਵੀਟਾਂ ਨੂੰ ਪੜ੍ਹ ਕੇ ਇਹ ਪਤਾ ਲੱਗਦਾ ਹੈ ਕਿ ਜੋ ਖੇਡਾਂ ਤੁਸੀਂ ਕ੍ਰਿਪਟੋ ਬਾਜ਼ਾਰ ਨਾਲ ਖੇਡੀਆਂ ਉਸ ਨੇ ਕਈ ਜ਼ਿੰਦਗੀਆਂ ਨੂੰ ਤਬਾਹ ਕਰ ਦਿੱਤਾ ਹੈ। ਲੱਖਾਂ ਪ੍ਰਚੂਨ ਨਿਵੇਸ਼ਕ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਮੁਨਾਫਾ ਗਿਣ ਰਹੇ ਸੀ।" ਹਾਲਾਂਕਿ, ਜਿੱਥੇ ਇਹ ਵੀਡੀਓ ਲੋਕਾਂ ਦਾ ਧਿਆਨ ਖਿੱਚ ਰਿਹਾ ਹੈ ਉੱਥੇ ਹੀ ਇਸ ਨੂੰ ਲੈ ਕੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਅਸਲ ਹੈਕਰ ਗਰੁੱਪ ਦੀ ਹੈ ਜਾਂ ਨਹੀਂ। ਇਸ ਵੀਡੀਓ ਵਿਚ ਮਾਸਕ ਵਾਲਾ ਇਕ ਵਿਅਕਤੀ ਦਿਖਾਈ ਦੇ ਰਿਹਾ ਹੈ, ਜੋ ਕ੍ਰਿਪਟੋ ਤੇ ਟੈਸਲਾ ਅਤੇ ਮਸਕ ਦੇ ਟਵੀਟ ਨੂੰ ਲੈ ਕੇ ਕਹਿ ਰਿਹਾ ਹੈ।


Sanjeev

Content Editor

Related News