EICMA 2023 ''ਚ ਅਨਵੀਲ ਹੋਈ ਇਲੈਕਟ੍ਰਿਕ Royal Enfield HIM-E ਕੰਸੈਪਟ ਬਾਈਕ

Tuesday, Nov 14, 2023 - 03:34 PM (IST)

EICMA 2023 ''ਚ ਅਨਵੀਲ ਹੋਈ ਇਲੈਕਟ੍ਰਿਕ Royal Enfield HIM-E ਕੰਸੈਪਟ ਬਾਈਕ

ਆਟੋ ਡੈਸਕ- ਰਾਇਲ ਐਨਫੀਲਡ ਨੇ EICMA 2023 'ਚ ਹਿਮਾਲਿਅਨ ਇਲੈਕਟ੍ਰਿਕ HIM-E ਕੰਸੈਪਟ ਨੂੰ ਅਨਵੀਲ ਕੀਤਾ ਹੈ। ਉਮੀਦ ਹੈ ਕਿ 2026 ਤਕ ਇਸਨੂੰ ਭਾਰਤ ਅਤੇ ਹੋਰ ਦੇਸ਼ਾਂ 'ਚ ਲਾਂਚ ਕੀਤਾ ਜਾਵੇਗਾ। ਇਹ ਬਾਈਕ ਕਾਫੀ ਹੱਦ ਤਕ ਹਿਮਾਲਿਅਨ ਵਰਗੀ ਹੋਵੇਗੀ। ਇਸ ਬਾਈਕ ਦੇ ਪ੍ਰੋਡਕਸ਼ਨ 'ਚ ਫਾਈਬਰ ਦੀ ਵਰਤੋਂ ਕੀਤੀ ਜਾਵੇਗੀ। 

PunjabKesari

ਬਾਈਕ ਨੂੰ ਇਕ ਆਕਰਸ਼ਕ ਲੁੱਕ ਦਿੱਤੀ ਗਈ ਹੈ। ਇਸਦੇ ਫਰੰਟ 'ਚ ਫੁਲ ਐੱਲ.ਈ.ਡੀ. ਹੈੱਡਲਾਈਟ, ਵਿੰਡਸਕਰੀਨ, ਸਿੰਗਲ ਪੀਸ ਸੀਟ, ਅਪਸਾਈਡ ਡਾਊਨ ਟੈਲੀਸਕੋਪਿਕ ਫੋਰਕ ਅਤੇ ਰੀਅਰ 'ਚ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ। ਉਥੇ ਹੀ ਫਿਲਹਾਲ ਇਸ ਲਈ ਤਕਨੀਕੀ ਡਿਟੇਲਸ ਸਾਹਮਣੇ ਨਹੀਂ ਆਈਆਂ ਪਰ ਉਮੀਦ ਹੈ ਕਿ ਇਸ ਵਿਚ ਵੱਡਾ ਬੈਟਰੀ ਪੈਕ ਦਿੱਤਾ ਜਾਵੇਗਾ ਅਤੇ ਇਸ ਨਾਲ 150 ਕਿਲੋਮੀਟਰ ਦੀ ਰੇਂਟ ਮਿਲੇਗੀ। 


author

Rakesh

Content Editor

Related News