400 ਭੁਚਾਲਾਂ ਬਾਰੇ ਪਤਾ ਕਰਕੇ ਇਸ ਐਪ ਨੇ ਬਣਾਇਆ ਨਵਾਂ ਰਿਕਾਰਡ
Friday, Dec 16, 2016 - 12:09 PM (IST)

ਜਲੰਧਰ- ਭੁਚਾਲ ਦਾ ਪਤਾ ਲਗਾ ਕੇ ਚੇਤਾਵਨੀ ਦੇਣ ਵਾਲੀ ਮਾਈ ਸ਼ੇਕ (MyShake) ਐਪ ਦੁਨੀਆ ਭਰ ''ਚ ਬੇਹਦ ਕੰਮ ਦੀ ਸਾਬਤ ਹੋਈ ਹੈ । ਸਾਲ ਦੇ ਸ਼ੁਰੂ ''ਚ ਲਾਂਚ ਕੀਤੀ ਗਈ ਇਸ ਐਪ ਨੇ ਹੁਣ ਤੱਕ ਕਰੀਬ 400 ਭੁਚਾਲਾਂ ਦਾ ਪਤਾ ਲਗਾਇਆ ਹੈ। ਤੁਹਾਨੂੰ ਦੱਸ ਦਈਏ ਕਿ ਮਾਈਸ਼ੇਕ ਐਪ ਨੂੰ ਕੈਲੀਫੋਰਨਿਆ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਵਿਕਸਿਤ ਕੀਤਾ ਹੈ। ਇਹ ਐਪ ਸਤ੍ਹਾ ਦੇ ਹੇਠਾਂ ਭੁਚਾਲ ਦੀ ਗਤੀਵਿਧੀ ਦੀ ਪਹਿਚਾਣ ਕਰ ਆਂਕੜਿਆਂ ਨੂੰ ਸਿਸਮੋਲੋਜਿਕਲ ਲੈਬੋਰੇਟਰੀ ਨੂੰ ਭੇਜਦੀ ਹੈ ਤਾਂ ਕਿ ਧਰਤੀ ਦੇ ਕੰਬਣ ਤੋਂ ਪਹਿਲਾਂ ਸਮਾਂ ਰਹਿੰਦੇ ਚੇਤਾਵਨੀ ਦਿੱਤੀ ਜਾ ਸਕੇ।
ਖੋਜ਼ਕਾਰਾਂ ਦੇ ਮੁਤਾਬਕ, ਇਸ ਤੋਂ ਲੋਕਾਂ ਨੂੰ ਆਪਣੇ ਆਪ ਨੂੰ ਸੁਰੱਖਿਅਤ ਕਰਨ ਦਾ ਸਮਾਂ ਮਿਲ ਸਕਦਾ ਹੈ। ਇਸ ਐਪ ਨੂੰ ਹੁਣ ਤੱਕ ਕਰੀਬ 2.2 ਲੱਖ ਲੋਕਾਂ ਨੇ ਡਾਊਨਲੋਡ ਕੀਤਾ ਹੈ । ਜ਼ਿਕਰਯੋਗ ਹੈ ਕਿ ਇਹ ਐਪ 2.5 ਤੀਬਰਤਾ ਦੇ ਮਾਮੂਲੀ ਭੁਚਾਲ ਦੀ ਵੀ ਪਹਿਚਾਣ ਕਰ ਸਕਦੀ ਹੈ। ਇਸਨੇ ਇਸ ਸਾਲ 16 ਅਪ੍ਰੈਲ ਨੂੰ ਇਕਵਾਡੋਰ ''ਚ 7.8 ਤੀਬਰਤਾ ਵਾਲੇ ਸਭ ਤੋਂ ਭਿਆਨਕ ਭੁਚਾਲ ਦਾ ਪਤਾ ਲਗਾਇਆ ਸੀ।
ਇਸ ਪ੍ਰੋਜੈਕਟ ਦੇ ਪ੍ਰਮੁੱਖ ਰਿਚਰਡ ਏਲੇਨ ਨੇ ਕਿਹਾ ਹੈ ਕਿ ਇਸ ਐਪ ਨੂੰ ਲਾਂਚ ਕੀਤੇ ਦੱਸ ਮਹੀਨਾ ਹੋ ਗਏ ਹਨ। ਇਸ ਤੋਂ ਇਹ ਸਪਸ਼ਟ ਹੋਇਆ ਹੈ ਕਿ ਖਤਰੇ ਨੂੰ ਮਹਿਸੂਸ ਕਰਨ ''ਚ ਸਮਾਰਟਫੋਨ ਕਾਫ਼ੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਇਸ ਤੋਂ ਸਮਰੱਥ ਅੰਕੜੇ ਮਿਲਣ ਦੇ ਨਾਲ-ਨਾਲ ਸਮੇਂ ਰਹਿੰਦੇ ਚੇਤਾਵਨੀ ਵੀ ਮਿਲ ਸਕਦੀ ਹੈ ਜਿਸ ਦੇ ਨਾਲ ਲੋਕ ਮੁਸੀਬਤ ਤੋਂ ਬਚਾਅ ਕਰ ਸਕਦੇ ਹਨ।