2016 ਵਰਲਡ ਡੁਕਾਟੀ ਵੀਕ ''ਚ ਕੰਪਨੀ ਨੇ ਪੇਸ਼ ਕੀਤੀ ਲਿਮਟਿਡ ਐਡੀਸ਼ਨ ਬਾਈਕ

Thursday, Jul 07, 2016 - 01:53 PM (IST)

2016 ਵਰਲਡ ਡੁਕਾਟੀ ਵੀਕ ''ਚ ਕੰਪਨੀ ਨੇ ਪੇਸ਼ ਕੀਤੀ ਲਿਮਟਿਡ ਐਡੀਸ਼ਨ ਬਾਈਕ
ਜਲੰਧਰ— 2016 ਵਰਲਡ ਡੁਕਾਟੀ ਵੀਕ ''ਚ ਕੰਪਨੀ ਨੇ ਆਪਣੀ ਫਲੈਗਸ਼ਿਪ ਬਾਈਕ 1299 Panigale S ਦੇ ਲਿਮਟਿਡ ਆਡੀਸ਼ਨ ਵਰਜ਼ਨ ਨੂੰ ਪੇਸ਼ ਕੀਤਾ ਹੈ। ਡੁਕਾਟੀ 1299 Panigale S Anniversario ਦੇ ਸਿਰਫ 500 ਯੂਨਿਟਸ ਦਾ ਨਿਰਮਾਣ ਕਰੇਗੀ। ਇਸ ਦਾ ਨਿਰਮਾਣ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ। ਇਸ ਵਿਚ ਰੈੱਡ, ਵਾਈਟ, ਬਲੈਕ ਅਤੇ ਗੋਲਡਨ ਵ੍ਹੀਲਸ ਕਲਰ ਸਕੀਮ ਦੀ ਵਰਤੋਂ ਕੀਤੀ ਜਾਵੇਗੀ। 
ਇਸ ਮਿਲਟਿਡ ਆਡੀਸ਼ਨ 1299 Panigale S ਬਾਈਕ ਦਾ ਭਾਰ ਸਾਧਾਰਣ 1299 Panigale S ਨਾਲੋਂ 2.5 ਕਿਲੋਗ੍ਰਾਮ ਘੱਟ ਹੈ ਜਿਸ ਲਈ ਲਾਈਟਵੇਟ ਲਿਥੀਅਮ ਆਇਨ ਬੈਟਰੀ, ਹੀਲ ਗਾਰਡਸ, ਰਿਅਰ ਮਡਗਾਰਡਸ ਅਤੇ ਸ਼ਾਟ ਐਬਜਾਰਬਰ ਕਵਰ ''ਚ ਕਾਰਬਨ ਫਾਇਬਰ ਦੀ ਵਰਤੋਂ ਹੋਈ ਹੈ। ਡੁਗਾਟੀ ਬਾਈਕਸ ਦੀ ਤਰ੍ਹਾਂ ਇਹ ਵੀ ਇਲੈਕਟ੍ਰੀਕਲੀ ਕੰਮ ਕਰਦੀ ਹੈ ਜਿਸ ਨਾਲ ਬਾਈਕ ਸੇਫ ਰਹਿੰਦੀ ਹੈ ਅਤੇ ਡੁਕਾਟੀ ਟ੍ਰੈਕਸ਼ਨ ਕੰਟਰੋਲ ਅਤੇ ਡੁਗਾਟੀ ਵ੍ਹੀਲੀ ਕੰਟਰੋਲ ਈ.ਵੀ.ਓ. ਦਿੱਤਾ ਗਿਆ ਹੈ। 
ਇਸ ਵਿਚ ਲੱਗਾ 1285ਸੀਸੀ ਦਾ ਇੰਜਣ 205 ਬੀ.ਐੱਚ.ਪੀ. ਦੀ ਤਾਕਤ ਪੈਦਾ ਕਰਦਾ ਹੈ ਅਤੇ ਬਾਈਕ ਦੀ ਜ਼ਰੂਰੀ ਜਾਣਕਾਰੀ ਟੀ.ਐੱਫ.ਟੀ. ਸਕ੍ਰੀਨ ''ਤੇ ਮਿਲਦੀ ਹੈ ਜਿਸ ਵਿਚ ਵੱਖ-ਵੱਖ ਡਰਾਈਵਿੰਗ ਮੋਡਸ ਦੀ ਚੋਣ ਕਰਨ ''ਚ ਵੀ ਮਦਦ ਮਿਲਦੀ ਹੈ। ਅੰਤਰਰਾਸ਼ਟਰੀ ਬਾਜ਼ਾਰ ''ਚ 1299 Panigale S Anniversario ਇਸ ਮਹੀਨੇ ਉਪਲੱਬਧ ਹੋਵੇਗੀ।

Related News