ਡ੍ਰੋਨ ਬਚਾਉਣਗੇ ਐਮਰਜੈਂਸੀ ''ਚ ਫਸੇ ਲੋਕਾਂ ਦੀ ਜਾਨ

Tuesday, Apr 05, 2016 - 07:59 PM (IST)

ਡ੍ਰੋਨ ਬਚਾਉਣਗੇ ਐਮਰਜੈਂਸੀ ''ਚ ਫਸੇ ਲੋਕਾਂ ਦੀ ਜਾਨ

ਜਲੰਧਰ : ਐਮੇਜ਼ਾਨ ਵੱਲੋਂ ਕਿਹਾ ਗਿਆ ਸੀ ਕਿ ਹੁਣ ਉਨ੍ਹਾਂ ਦੇ ਡ੍ਰੋਨ ਲੋਕਾਂ ਨੂੰ ਪੈਕੇਜਿਜ਼ ਦੀ ਡਲਿਵਰੀ ਕਰਨਗੇ। ਹੁਣ ਐਮੇਜ਼ਾਨ ਦੇ ਡ੍ਰੋਨਜ਼ ਦਾ ਤਾਂ ਪਤਾ ਨਹੀਂ ਕੇ ਪੈਕੇਜ ਡਲਿਵਰ ਕਰਨਗੇ ਜਾਂ ਨਹੀਂ ਪਰ ਦਸ ਦਈਏ ਕਿ ਰਿਵਾਂਡਾ ''ਚ ਇਸ ਸਾਲ ਗਰਮੀਆਂ ''ਚ ਡ੍ਰੋਨ ਐਮਰਜੈਂਸੀ ਸਮੇਂ ਦਵਾਈਆਂ ਤੇ ਖੂਨ ਪਹੁੰਚਾਉਣ ਦਾ ਕੰਮ ਕਰਿਆ ਕਰਨਗੇ ਤਾਂ ਜੋਂ ਲੋਕਾਂ ਦੀ ਜ਼ਿੰਦਗੀ ਬਚਾਈ ਜਾ ਸਕੇ। 

 

ਜਾਣਕਾਰੀ ਮੁਤਾਬਿਕ ਜ਼ਿਪਲਾਈਨ ਇੰਟਰਨੈਸ਼ਨਲ ਨਾਂ ਦੀ ਕੰਪਨੀ ਨੇ ਸਾਨਫ੍ਰਾਂਸਿਸਕੋ ''ਚ ਇਸ ਡ੍ਰੋਨ ਦਾ ਬੀਤੇ ਹਫਤੇ ਪ੍ਰਦਰਸ਼ਨ ਕੀਤਾ ਸੀ। ਇਹ ਇਕ 22 ਪਾਊਂਡ (ਲਗਭਗ 10 ਕਿਲੋ) ਵਜ਼ਨ ਦਾ ਫਿਕਸ ਵਿੰਡ ਵਾਲਾ ਡ੍ਰੋਨ ਹੈ ਜੋ ਰਿਵਾਂਡਾ ''ਚ ਜੁਲਾਈ ਮਹੀਨੇ ਤੱਕ ਸਪਲਾਈ ਸ਼ੁਰੂ ਕਰ ਦਵੇਗਾ। ਇਹ ਇਲੈਕਟ੍ਰਾਨਿਕ ਡ੍ਰੋਨ ਜੀ. ਪੀ. ਐੱਸ. ਦੀ ਮਦਦ ਨਾਲ ਇਕ ਵਾਰ ''ਚ 75 ਮੀਲ ਤੱਕ ਦਾ ਸਫਰ ਤੈਅ ਕਰ ਸਕਦਾ ਹੈ। 

 

ਇਹ ਡ੍ਰੋਨ 3.5 ਪਾਊਂਡ (ਲਗਭਗ 1.5 ਕਿਲੋ) ਤੱਕ ਜੇ ਪੈਕੇਜ ਲਿਜਾਏਗਾ ਤੇ ਬਾਇਓਡੀਗ੍ਰੇਡੇਬਲ ਪੈਰਾਸ਼ੂਟਸ ਦੀ ਮਦਦ ਨਾਲ ਉਨ੍ਹਾਂ ਨੂੰ ਲੈਂਡ ਕਰਵਾਏਗਾ। ਕੰਪਨੀ ਦਾ ਦਾਅਵਾ ਹੈ ਕਿ ਇਹ ਡ੍ਰੋਨ 30 ਮੇਂਟ ''ਚ ਆਪਣਾ ਸਫਰ ਤੈਅ ਕਰ ਲਵੇਗਾ, ਜਿਸ ਨਾਲ ਭੇਜੀ ਜਾਣ ਵਾਲੀ ਸਪਲਾਈ ਨੂੰ ਰੈਫ੍ਰੀਜਰੇਜ਼ਨ ਦੀ ਵੀ ਜ਼ਰੂਰਤ ਨਹੀਂ ਹੋਵੇਗੀ। ਕੰਪਨੀ ਵੱਲੋਂ 2 ਡਲਿਵਰੀ ਹੱਬ ਬਣਾਏ ਜਾਣਗੇ ਜਿਨ੍ਹਾਂ ''ਚ ਹਰ ਇਕ ਕੋਲ 10 ਤੋਂ 15 ਡ੍ਰੋਨ ਡਲਿਵਰੀ ਲਈ ਹੋਣਗੇ ਜੋ 21 ਅਲੱਗ-ਅਲੱਗ ਜਗ੍ਹਾ ''ਤੇ ਡਲਿਵਰੀ ਕਰਨਗੇ।


Related News