ਟੈਕਨਾਲੋਜੀ ਦਾ ਬਿਹਤਰ ਨਮੂਨਾ ਹੈ ਇਹ ਡ੍ਰੋਨਬਾਕਸ (ਵੀਡੀਓ)
Thursday, Feb 18, 2016 - 01:36 PM (IST)
ਜਲੰਧਰ— ਡ੍ਰੋਨਸ ਰਿਮੋਟ ਨਾਲ ਚੱਲਣ ਵਾਲਾ ਇਕ ਅਜਿਹਾ ਉਪਕਰਣ ਹੈ ਜਿਸ ਨਾਲ ਕਿਸੇ ਵੀ ਜਗ੍ਹਾਂ ਦਾ ਮੁਆਇਨਾ ਕਰਨ ਦੇ ਨਾਲ-ਨਾਲ ਵੀਡੀਓ ਆਦਿ ਨੂੰ ਕੈਪਚਰ ਕਰਨ ਲਈ ਯੂਜ਼ ਕੀਤਾ ਜਾਂਦਾ ਹੈ ਪਰ ਇਸ ''ਚ ਯੂਜ਼ਰਸ ਨੂੰ ਬੈਟਰੀ ਬੈਕਅਪ ਦੀ ਕਮੀ ਦੇਖਣ ਨੂੰ ਮਿਲੀ ਹੈ ਜਿਸ ਨਾਲ ਇਹ ਡ੍ਰੋਨ ਕੁੱਝ ਹੀ ਸਮੇਂ ਲਈ ਹਵਾ ''ਚ ਉੱਡਾਣ ਭਰਦੇ ਹਨ ਅਤੇ ਉਸ ਤੋਂ ਬਾਅਦ ਇਨ੍ਹਾਂ ਨੂੰ ਦੁਬਾਰਾ ਚਾਰਜ਼ਿੰਗ ਤੇ ਲਗਾਉਣਾ ਪੈਂਦਾ ਹੈ। ਇਸ ਗੱਲ ''ਤੇ ਧਿਆਨ ਦਿੰਦੇ ਹੋਏ 24/7 ਕੰਮ ਕਰਨ ਦੇ ਟੀਚੇ ਚੋਂ ਇਕ ਅਜਿਹਾ ਡ੍ਰੋਨਬਾਕਸ ਡਿਵੈੱਲਪ ਕੀਤਾ ਗਿਆ ਹੈ ਜੋ ਸੂਰਜ ਦੀ ਮਦਦ ਨਾਲ ਚਾਰਜ ਹੋ ਕੇ ਕਿਸੀ ਵੀ ਸਮੇਂ ਵੀ ਉੱਡਾਣ ਭਰ ਸਕੇਗਾ।
ਇਸ ਡ੍ਰੋਨਸਬਾਕਸ ਨੂੰ 83 ਡਾਇਨਾਮਿਕਸ ਕੰਪਨੀ ਨੇ ਡਿਵੈੱਲਪ ਕੀਤਾ ਹੈ ਖਾਸ ਗੱਲ ਇਹ ਹੈ ਕਿ ਇਸ ਡ੍ਰੋਨ ਬਾਕਸ ''ਚ ਦਿੱਤੀ ਗਈ ਬੈਟਰੀ ਸੋਲਰ ਪੈਨਲਸ ਨਾਲ ਚਾਰਜ ਹੁੰਦੀ ਹੈ ਅਤੇ ਚਾਰਜ ਹੋਣ ਤੋਂ ਬਾਅਦ ਵਾਇਰਲੈੱਸ ਤਰਨੀਕ ਨਾਲ ਡ੍ਰੋਨ ਨੂੰ ਚਾਰਜ ਕਰਦੀ ਹੈ। ਇਸ਼ ਡ੍ਰੋਨ ਨਾਲ ਲਈ ਗਈ ਜਾਣਕਾਰੀ ਨੂੰ ਡ੍ਰੋਨਬਾਕਸ ਦੁਆਰਾ ਸਰਵਰ ''ਤੇ ਭੇਜਿਆ ਜਾਂਦਾ ਹੈ ਜਿਸ ਨਾਲ ਕਿਸੇ ਵੀ ਜਗ੍ਹਾ ਦੀ 24/7 ਨਿਗਰਾਨੀ ਕੀਤੀ ਜਾ ਸਕਦੀ ਹੈ। ਇਸ ਡ੍ਰੋਨ ਦੇ ਕੰਮ ਕਰਨ ਦੇ ਤਰੀਕੇ ਨੂੰ ਤੁਸੀਂ ਉਪਰ ਦਿੱਤੀ ਗਈ ਵੀਡੀਓ ''ਚ ਦੇਖ ਸਕਦੇ ਹੋ।