ਭਾਰਤ ''ਚ ਲਾਂਚ ਹੋਏ ਡ੍ਰਾਈਵਪ੍ਰੋ ਕਾਰ ਵੀਡੀਓ ਰਿਕਾਰਡਰਜ਼
Tuesday, Jul 26, 2016 - 11:25 AM (IST)
ਜਲੰਧਰ- ਟ੍ਰਾਂਸੈਂਡ ਇੰਨਫਾਰਮੇਸ਼ਨ ਇੰਕ ਨੂੰ ਇਕ ਤਾਈਵਾਨੀ ਡਿਜ਼ੀਟਲ ਸਟੋਰੇਜ ਡਿਵਾਈਸਿਜ਼ ਦੇ ਮੈਨਿਊਫੈਕਚਰਰ ਵੱਲੋਂ ਬੜੀ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ। ਹਾਲ ਹੀ ''ਚ ਇਸ ਕੰਪਨੀ ਵੱਲੋਂ ਡ੍ਰਾਈਵਪ੍ਰੋ ਕਾਰ ਵੀਡੀਓ ਰਿਕਾਰਡਰ ਸੀਰੀਜ਼ ਨੂੰ ਭਾਰਤ ''ਚ ਲਾਂਚ ਕੀਤਾ ਗਿਆ ਹੈ। ਇਸ ''ਚ ਡ੍ਰਾਈਵਪ੍ਰੋ 50, ਡ੍ਰਾਈਵਪ੍ਰੋ 100, ਡ੍ਰਾਈਵਪ੍ਰੋ 200, ਡ੍ਰਾਈਵਪ੍ਰੋ 220 ਅਤੇ ਡ੍ਰਾਈਵਪ੍ਰੋ 520 ਪ੍ਰੋਡਕਟਸ ਸ਼ਾਮਿਲ ਹਨ। ਇਹ ਨਵਾਂ ਕਾਰ ਵੀਡੀਓ ਰਿਕਾਰਡਰ ਫੁਲ ਐੱਚ.ਡੀ. (1080ਪੀ) ਰੇਜ਼ੋਲੁਸ਼ਨ ਵੀਡੀਓ ਨੂੰ 30 ਫਰੇਮ ਪ੍ਰਤੀ ਸੈਕਿੰਡ ਨਾਲ ਕੈਪਚਰ ਕਰ ਸਕਦਾ ਹੈ। ਇਸ ਦੇ ਕੈਮਰਾ ਫੀਚਰ ਦੀ ਗੱਲ ਕੀਤੀ ਜਾਵੇ ਤਾਂ ਇਸ ''ਚ 130 ਡਿਗਰੀ ਤੋਂ 160 ਡਿਗਰੀ ਵਾਇਡ ਐਂਗਲ ਲੈਂਜ਼ਿਜ਼ ਅਤੇ ਵੱਡਾ ਐਪਚਰ ਦਿੱਤਾ ਗਿਆ ਹੈ।
ਇਸ ਦੇ ਨਾਲ ਹੀ ਡ੍ਰਾਈਵਪ੍ਰੋ ਵੀਡੀਓ ਰਿਕਾਰਡਰ 30 ਸੈਕਿੰਡ ਦੀ ਵੀਡੀਓ ਨੂੰ ਇਨ-ਬਿਲਟ ਬੈਟਰੀ ਦੀ ਵਰਤੋਂ ਨਾਲ ਰਿਕਾਰਡ ਕਰ ਸਕਦਾ ਹੈ। ਇਸ ''ਚ ਜੀ-ਸੈਂਸਰ ਐਮਰਜੰਸੀ ਰਿਕਾਰਡਿੰਗ ਫੰਕਸ਼ਨ ਵੀ ਦਿੱਤਾ ਗਿਆ ਹੈ। ਰਿਕਾਰਡ ਕੀਤੀਆਂ ਗਈਆਂ ਵੀਡੀਓਜ਼ ਨੂੰ 2.4 ਇੰਚ ਦੀ ਐੱਲ.ਈ.ਡੀ. ਸਕ੍ਰੀਨ ''ਤੇ ਦੇਖਿਆ ਜਾ ਸਕਦਾ ਹੈ ਅਤੇ ਇਨ੍ਹਾਂ ਵੀਡੀਓ ਫਾਇਲਜ਼ ਨੂੰ ਪੀ.ਸੀ. ''ਚ ਵੀ ਟ੍ਰਾਂਸਫਰ ਕੀਤਾ ਜਾ ਸਕਦਾ ਹੈ। ਬਾਕੀ ਡਿਵਾਈਸਿਜ਼ ''ਤੇ ਇਨ੍ਹਾਂ ਵੀਡੀਓਜ਼ ਨੂੰ ਦੇਖਣ ਲਈ ਵਿੰਡੋਜ਼ ਲਈ ਡ੍ਰਾਈਵਪ੍ਰੋ ਪੀ.ਸੀ. ਟੂਲ ਨੂੰ ਡਾਊਨਲੋਡ ਕਰਨ ਹੋਵੇਗਾ। ਇਸ ''ਚ ਈਮੇਜ ਕੈਪਚਰ ਕਰਨ ਲਈ ਕੁਇਕ ਸਨੈਪਸ਼ਾਟ ਫੀਚਰ ਵੀ ਦਿੱਤਾ ਗਿਆ ਹੈ।
ਟ੍ਰਾਂਸੈਂਡ ਦਾ ਕਹਿਣਾ ਹੈ ਕਿ ਡ੍ਰਾਈਵਪ੍ਰੋ ਕਾਰ ਵੀਡੀਓ ਰਿਕਾਰਡਰਜ਼ ਨੂੰ ਹਾਈਐੱਸਟ ਆਪਟੀਕਲ ਸਟੈਂਡਰਡ ਨਾਲ ਤਿਆਰ ਕੀਤਾ ਗਿਆ ਹੈ ਜਿਸ ਨਾਲ ਮਹੱਤਵਪੂਰਨ ਜਾਣਕਾਰੀ ਜਿਵੇਂ ਕਿ ਲਾਈਸੈਂਸ ਪਲੇਟਸ ਨੂੰ ਕੈਪਚਰ ਕੀਤਾ ਜਾ ਸਕਦਾ ਹੈ। ਇਸ ਦੇ ਕੈਮਰਿਆਂ ਲਈ 6-7 ਗਲਾਸਜ਼ ਲੈਂਜ਼ਿਜ਼ ਦੀ ਵਰਤੋਂ ਕੀਤੀ ਗਈ ਹੈ ਅਤੇ ਸ਼ਾਰਪ ਈਮੇਜ਼ਸ ਲਈ ਇਕ ਇੰਫ੍ਰਾਰੈੱਡ ਫਿਲਟਰ ਲੈਂਜ਼ ਨੂੰ ਵੀ ਐਡ ਕੀਤਾ ਗਿਆ ਹੈ। ਇਨ੍ਹਾਂ ਲੈਂਜ਼ਿਜ਼ ਨੂੰ ਧੁੰਦ ''ਚ ਵੀ ਕੰਮ ਕਰਨ ਲਈ ਡਿਜ਼ਾਇਨ ਕੀਤਾ ਗਿਆ ਹੈ। ਐਕਸੀਡੈਂਟ ਦੀ ਚੇਤਵਾਨੀ ਦੇ ਨਾਲ-ਨਾਲ ਇਸ ''ਚ ਮੋਬਾਇਲ ਐਪ ਅਤੇ ਵਾਈ-ਫਾਈ ਕੁਨੈਕਟੀਵਿਟੀ ਵੀ ਦਿੱਤੀ ਗਈ ਹੈ। ਇਸ ਕਾਰ ਵੀਡੀਓ ਰਿਕਾਰਡਰ ਨੂੰ ਐਮੇਜ਼ਨ ਤੋਂ ਖਰੀਦਿਆ ਜਾ ਸਕੇਗਾ।
