ਇਹ ਕੰਪਨੀ ਲਿਆਈ ਖ਼ਾਸ ਆਫਰ, ਦੁਗਣੀ ਇੰਟਰਨੈੱਟ ਸਪੀਡ ਨਾਲ ਮਿਲਣਗੇ ਹੋਰ ਵੀ ਕਈ ਫਾਇਦੇ
Thursday, Dec 03, 2020 - 01:27 PM (IST)
ਗੈਜੇਟ ਡੈਸਕ– ਤਾਲਾਬੰਦੀ ਦੌਰਾਨ ਵਰਕ ਫਰਾਮ ਹੋਮ ਹੁਣ ਟ੍ਰੈਂਡ ’ਚ ਆ ਗਿਆ ਹੈ ਅਤੇ ਅਜੇ ਵੀ ਜ਼ਿਆਦਾਤਰ ਲੋਕ ਘਰਾਂ ’ਚੋਂ ਹੀ ਕੰਮ ਕਰ ਰਹੇ ਹਨ। ਅਜਿਹੇ ’ਚ ਬਿਹਤਰ ਇੰਟਰਨੈੱਟ ਸਪੀਡ ਹਰ ਕਿਸੇ ਲਈ ਜ਼ਰੂਰੀ ਹੋ ਗਈ ਹੈ ਤਾਂ ਜੋ ਕੰਮ ਦੌਰਾਨ ਸਪੀਡ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਗਾਹਕਾਂ ਦੀ ਇਸੇ ਜ਼ਰੂਰਤ ਨੂੰ ਧਿਆਨ ’ਚ ਰੱਖਦੇ ਹੋਏ ਕਈ ਟੈਲੀਕਾਮ ਕੰਪਨੀਆਂ ਹੁਣ ਤਕ ਨਵੇਂ ਇੰਟਰਨੈੱਟ ਪਲਾਨ ਬਾਜ਼ਾਰ ’ਚ ਉਤਾਰ ਚੁੱਕੀਆਂ ਹਨ। ਉਥੇ ਹੀ ਹੁਣ ਹਾਈ ਸਪੀਡ ਇੰਟਰਨੈੱਟ ਪ੍ਰੋਵਾਈਡਰ ਕੰਪਨੀ ਐਕਸਾਈਟਲ ਵੀ ਗਾਹਕਾਂ ਲਈ ਬੇਹੱਦ ਹੀ ਖ਼ਾਸ ਆਫਰ ਲੈ ਕੇ ਆਈ ਹੈ ਜਿਸ ਤਹਿਤ ਗਾਹਕ ਸਿਰਫ 50 ਰੁਪਏ ਵਾਧੂ ਦੇ ਕੇ ਦੁਗਣੀ ਇੰਟਰਨੈੱਟ ਸਪੀਡ ਦਾ ਲਾਭ ਲੈ ਸਕਦੇ ਹਨ।
ਇਹ ਵੀ ਪੜ੍ਹੋ– Vi ਦਾ ਨਵਾਂ ਪਲਾਨ, 150GB ਡਾਟਾ ਤੇ ਅਨਲਿਮਟਿਡ ਕਾਲਿੰਗ ਸਮੇਤ ਮਿਲਣਗੇ ਇਹ ਫਾਇਦੇ
ਐਕਸਾਈਟਲ ਨੇ ਪੇਸ਼ ਕੀਤਾ ਖ਼ਾਸ ਆਫਰ
ਐਕਸਾਈਟਲ ਨੇ ਆਪਣੇ ਬ੍ਰਾਡਬੈਂਡ ਗਾਹਕਾਂ ਲਈ ਐਲਾਨ ਕੀਤਾ ਹੈ ਕਿ ਉਹ ਬ੍ਰਾਡਬੈਂਡ ਪਲਾਨ ਦੇ ਨਾਲ 50 ਰੁਪਏ ਵਾਧੂ ਦੇ ਕੇ ਦੁਗਣੀ ਇੰਟਰਨੈੱਟ ਸਪੀਡ ਪ੍ਰਾਪਤ ਕਰ ਸਕਦੇ ਹਨ। ਇਹ ਮੰਥਲੀ ਸੁਵਿਧਾ 3 ਮਹੀਨੇ, 6 ਮਹੀਨੇ ਜਾਂ ਹੋਰ ਕਿਸੇ ਮਿਆਦ ਲਈ ਫਾਈਬਰ ਪਲਾਨ ਯੂਜ਼ਰ ਸਿਰਫ 50 ਰੁਪਏ ਦੇ ਕੇ ਆਪਣੀ ਮੌਜੂਦਾ ਸਪੀਡ ਨੂੰ ਦੁਗਣਾ ਕਰ ਸਕਦੇ ਹਨ। ਐਕਸਾਈਟਲ ਦੇ ਇਹ ਅਨਲਿਮਟਿਡ ਫਾਈਬਰ ਪਲਾਨ 399 ਰੁਪਏ ਮਹੀਨਾ (100 Mbps), 449 ਰੁਪਏ ਮਹੀਨਾ (200 Mbps) ਅਤੇ 499 ਰੁਪਏ ਮਹੀਨਾ (300 Mbps) ਵਾਲੇ ਹਨ। ਹਾਲਾਂਕਿ ਇਹ ਫਾਇਦਾ ਉਨ੍ਹਾਂ ਗਾਹਕਾਂ ਨੂੰ ਮਿਲੇਗਾ, ਜਿਨ੍ਹਾਂ ਨੇ ਇਕ ਸਾਲ ਤਕ ਲਈ ਐਕਸਾਈਟਲ ਦਾ ਫਾੀਬਰ ਪਲਾਨ ਲੈ ਲਿਆ ਹੈ। ਹਾਲਾਂਕਿ, ਇੰਟਰਨੈੱਟ ਸਪੀਡ ਦੁਗਣੀ ਕਰਨ ਦੀ ਸੁਵਿਧਾ ਮੰਥਲੀ ਪਲਾਨ ਜਾਂ 3 ਮਹੀਨੇ, 6 ਮਹੀਨੇ ਵਾਲਾ ਪਲਾਨ ਲੈਣ ਵਾਲਿਾਂ ਲਈ ਵੀ ਹੈ ਪਰ ਉਨ੍ਹਾਂ ਨੂੰ ਇਹ ਥੋੜ੍ਹਾ ਮਹਿੰਗਾ ਪੈ ਜਾਵੇਗਾ।
ਇਹ ਵੀ ਪੜ੍ਹੋ– ਭਾਰਤ ’ਚ ਲਾਂਚ ਹੋਇਆ ਸਭ ਤੋਂ ਸਸਤਾ 5G ਸਮਾਰਟਫੋਨ, ਜਾਣੋ ਕੀਮਤ ਤੇ ਹੋਰ ਖੂਬੀਆਂ
ਇਨ੍ਹਾਂ ਗਾਹਕਾਂ ਨੂੰ ਮਿਲੇਗਾ ਲਾਭ
ਐਕਸਾਈਟਲ ਦੇ ਦੁਗਣੀ ਇੰਟਰਨੈੱਟ ਸਪੀਡ ਵਾਲੇ ਆਫਰ ਦਾ ਲਾਭ ਦਿੱਲੀ, ਨੋਇਡਾ, ਫਰੀਦਾਬਾਦ, ਗੁਰੂਗ੍ਰਾਮ, ਗਾਜ਼ੀਆਬਾਦ, ਰੋਹਤਕ, ਜੈਪੁਰ, ਲਖਨਊ, ਪ੍ਰਿਯਾਗਰਾਜ, ਹੈਦਰਾਬਾਦ, ਵਿਜੇਵਾੜਾ, ਗੁੰਟੁਰ, ਉਨਾਵ, ਕਾਨਪੁਰ, ਝਾਂਸੀ, ਬੈਂਗਲੁਰੂ ਅਤੇ ਵਿਸ਼ਾਖਾਪਟਨਮ ਸਮੇਤ 17 ਸ਼ਹਿਰਾਂ ਦੇ ਫਾਈਬਰ ਪਲਾਨ ਵਾਲੇ ਗਾਹਕਾਂ ਨੂੰ ਮਿਲੇਗਾ। ਇਸ ਦਾ ਲਾਭ ਸਿਰਫ ਇਕ ਮਹੀਨੇ ਤਕ ਅਨਲਿਮਟਿਡ ਇੰਟਰਨੈੱਟ ਫਾਈਬਰ ਪਲਾਨ ਦੇ ਨਾਲ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ– ਅਗਲੇ ਸਾਲ ਤੋਂ ਨਹੀਂ ਖ਼ਰੀਦ ਸਕੋਗੇ ਸੈਮਸੰਗ ਦਾ ਇਹ ਸਮਾਰਟਫੋਨ! ਜਾਣੋ ਕਾਰਨ