iPadOS 18: ਗਲਦੀ ਨਾਲ ਵੀ ਆਪਣੇ ਆਈਪੈਡ ''ਚ ਨਾ ਕਰੋ ਇੰਸਟਾਲ, ਨਹੀਂ ਤਾਂ ਪਵੇਗਾ ਪਛਤਾਉਣਾ

Thursday, Sep 19, 2024 - 05:15 PM (IST)

iPadOS 18: ਗਲਦੀ ਨਾਲ ਵੀ ਆਪਣੇ ਆਈਪੈਡ ''ਚ ਨਾ ਕਰੋ ਇੰਸਟਾਲ, ਨਹੀਂ ਤਾਂ ਪਵੇਗਾ ਪਛਤਾਉਣਾ

ਗੈਜੇਟ ਡੈਸਕ- ਐਪਲ ਨੇ ਹਾਲ ਹੀ 'ਚ iPadOS 18 ਨੂੰ ਰਿਲੀਜ਼ ਕੀਤਾ ਹੈ। ਜੇਕਰ ਤੁਸੀਂ ਵੀ iPadOS 18 ਨੂੰ ਆਪਣੇ ਆਈਪੈਡ 'ਚ ਇੰਸਟਾਲ ਕਰਨਾ ਚਾਹੁੰਦੇ ਹੋ ਤਾਂ ਅਜੇ ਠਹਿਰ ਜਾਓ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ iPadOS 18 'ਚ ਇਕ ਬਗ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਸਕਦਾ ਹੈ। ਐਪਲ ਨੇ ਖੁਦ ਇਸ ਦੀ ਪੁਸ਼ਟੀ ਕੀਤੀ ਹੈ। 

ਐਪਲ ਨੇ ਕਿਹਾ ਹੈ ਕਿ iPadOS 18 ਦੇ ਅਪਡੇਟ ਦੇ ਨਾਲ ਬਗ ਹੈ ਜੋ ਕਿ ਉਨ੍ਹਾਂ ਸਾਰੇ ਆਈਪੈਡ ਮਾਡਲ 'ਚ ਹੈ ਜਿਨ੍ਹਾਂ 'ਚ M4 ਚਿਪਸੈੱਟ ਦਾ ਇਸਤੇਮਾਲ ਕੀਤਾ ਗਿਆ ਹੈ। ਫਿਲਹਾਲ ਐਪਲ ਨੇ ਇਸ ਅਪਡੇਟ ਨੂੰ ਰੋਕ ਦਿੱਤਾ ਹੈ। ਅਜਿਹਾ 'ਚ ਤੁਹਾਡੇ ਲਈ ਵੀ ਇਹੀ ਬਿਹਤਰ ਹੋਵੇਗਾ ਕਿ ਤੁਸੀਂ iPadOS 18 ਨੂੰ ਇੰਸਟਾਲ ਨਾ ਕਰੋ।

iPadOS 18 ਨੂੰ ਲੈ ਕੇ M4 iPad Pro ਯੂਜ਼ਰਜ਼ ਨੇ ਫ੍ਰੋਜ਼ਨ ਸਕਰੀਨ, ਇੰਟਰਫੇਸ ਦਾ ਅਟਕਨਾ ਅਤੇ ਪੂਰੇ ਸਿਸਟਮ ਦੇ ਫੇਲ੍ਹ ਹੋਣ ਦਾ ਦਾਅਵਾ ਕੀਤਾ ਹੈ। ਯੂਜ਼ਰਜ਼ ਦਾ ਦਾਅਵਾ ਹੈ ਕਿ iPadOS 18 ਦੇ ਅਪਡੇਟ ਤੋਂ ਬਾਅਦ ਉਹ ਆਪਣੇ ਆਈਪੈਡ ਨੂੰ ਇਸਤੇਮਾਲ ਨਹੀਂ ਕਰ ਪਾ ਰਹੇ ਹਨ। 

ਐਪਲ ਨੇ ਕਿਹਾ ਹੈ ਕਿ ਇਸ ਬਗ ਨਾਲ ਬਹੁਤ ਹੀ ਘੱਟ ਪ੍ਰਭਾਵਿਤ ਹਨ ਪਰ ਜਲਦੀ ਹੀ ਇਸ ਨੂੰ ਫਿਕਸ ਕਰਨ ਲਈ ਨਵਾਂ ਅਪਡੇਟ ਰਿਲੀਜ਼ ਕੀਤਾ ਜਾਵੇਗਾ, ਹਾਲਾਂਕਿ ਅਪਡੇਟ ਰਿਲੀਜ਼ ਕਰਨ ਨੂੰ ਲੈ ਕੇ ਐਪਲ ਨੇ ਕੋਈ ਤੈਅ ਤਾਰੀਖ਼ ਨਹੀਂ ਦੱਸੀ। 


author

Rakesh

Content Editor

Related News