ਨੈਨੋਸਕੇਲ ਕੰਪਿਊਟਿੰਗ ਦਾ ਆਧਾਰ ਬਣਿਆ DNA molecule

Tuesday, Apr 05, 2016 - 02:18 PM (IST)

ਨੈਨੋਸਕੇਲ ਕੰਪਿਊਟਿੰਗ ਦਾ ਆਧਾਰ ਬਣਿਆ DNA molecule

ਜਲੰਧਰ : ਯੂਨੀਵਰਸਿਟੀ ਆਫ ਜਾਰਜੀਆ ਤੇ ਬੈਨ-ਗੁਰੀਅਨ ਯੂਨੀਵਰਸਿਟੀ ਦੇ ਰਿਸਰਚਰਾਂ ਨੇ ਮਿਲ ਕੇ ਇਕ ਇੰਨਾ ਛੋਟੇ ਆਕਾਰ ਦਾ ਇਲੈਕਟ੍ਰਾਨਿਕ ਕੋਂਪੋਨੈਂਟ ਤਿਆਰ ਕੀਤਾ ਹੈ, ਜਿਸ ਨੂੰ ਮਾਈਕ੍ਰੋਸਕੋਪ ਦੀ ਮਦਦ ਨਾਲ ਵੀ ਨਹੀਂ ਦੇਖਿਆ ਜਾ ਸਕਦਾ। ਇਸ ਟੀਮ ਨੇ ਸਿੰਗਲ ਡੀ. ਐੱਨ. ਏ. ਮਾਲੀਕਿਊਲ ਦੀ ਮਦਦ ਨਾਲ ਇਕ ਡਾਇਓਡ ਨੂੰ ਤਿਆਰ ਕੀਤਾ, ਜੋ ਜ਼ਿਆਦਾਤਰ ਬਿਜਲੀ ਨੂੰ ਇਕੋ ਦਿਸ਼ਾ ''ਚ ਵਹਾਉਂਦਾ ਹੈ। ਜਿਸ ਡੀ. ਐੱਨ. ਏ. ਨੂੰ ਸਟੱਡੀ ਲਈ ਤਿਆਰ ਕੀਤਾ ਗਿਆ, ਇਸ ਦੇ ਸਿਰਫ 11 ਬੇਸਿਕ ਪੇਅਰ ਹਨ। ਇਨਸਾਨੀ ਡੀ. ਐੱਨ. ਏ. ''ਚ 3 ਬਿਲੀਅਨ ਪੇਅਰ ਹੁੰਦੇ ਹਨ, ਉਸ ਹਿਸਾਬ ਨਾਲ ਇਸ ਦਾ ਆਕਾਰ ਯਕੀਨੀ ਹੀ ਛੋਟਾ ਹੈ। 

 

ਡੀ. ਐੱਨ. ਏ. ''ਚੋਂ ਕੰਰਟ ਨੂੰ ਵਹਾਉਣ ਲਈ ਰਿਸਰਚਰਾਂ ਵੱਲੋਂ ਇਕ ਕਾਰੋਲਾਈਨ ਨਾਂ ਦੇ ਮਾਲੀਕਿਊਲ ਨੂੰ ਹੈਲਿਕਸ ''ਚ ਐਡ ਕੀਤਾ ਗਿਆ। ਇਸ ਦੇ ਨਤੀਜੇ ਵਜੋਂ ਇਨ੍ਹਾਂ ਨੂੰ ਡਾਇਓਡ ਮਿਲਿਆ ਜੋ 15 ਗੁਣਾ ਜ਼ਿਆਦਾ ਪਾਜ਼ੇਟਿਵ ਕਰੰਟ ਵਹਾ ਰਿਹਾ ਸੀ। ਇਸ ਸਟਡੀ ਦੇ ਓਥਰ ਬਿੰਚਿਨ ਜ਼ੂ ਦਾ ਕਹਿਣਾ ਹੈ ਕਿ ਉਹ ਡੀ. ਐੱਨ. ਏ. ਦੀ ਵਰਤੋਂ ਕਰ ਕੇ ਮਾਲੀਕਿਊਲ ਕਾਂਪੋਨੈਂਟ ਬਣਾ ਸਕਦੇ ਹਨ ਤੇ ਇਸ ਲਈ ਸਿਲੀਕਾਨ ਨੂੰ ਵੀ ਪਦਾਰਥ ਵਜੋਂ ਚੁਣਿਆ ਜਾ ਸਕਦਾ ਹੈ। ਇਸ ਸਟੱਡੀ ਪਿਛੇ ਕਾਰਨ ਇਹ ਹੈ ਕਿ ਕੰਪਿਊਟਿੰਗ ''ਚ ਨੈਨੋਸਕੇਲ ਕੰਪਿਊਟਰ ਪਾਰਟਸ ਨੂੰ ਜ਼ਿਆਦਾ ਤੋਂ ਜ਼ਿਆਦਾ ਜੋੜਿਆ ਜਾ ਸਕੇ।


Related News