ਦੀਵਾਲੀ ਤੋਂ ਪਹਿਲਾਂ Suzuki ਦਾ ਤੋਹਫ਼ਾ, ਸਸਤੇ ਕਰ ਦਿੱਤੇ ਸਕੂਟਰ ਤੇ ਮੋਟਰਸਾਈਕਲ
Friday, Sep 19, 2025 - 01:41 PM (IST)

ਨਵੀਂ ਦਿੱਲੀ- ਦੀਵਾਲੀ ਤੋਂ ਪਹਿਲਾਂ ਸੁਜ਼ੂਕੀ ਮੋਟਰਸਾਈਕਲ ਇੰਡੀਆ ਨੇ ਗਾਹਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਕੰਪਨੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਜੀ.ਐੱਸ.ਟੀ. ਦਰਾਂ 'ਚ ਕਟੌਤੀ ਦਾ ਲਾਭ ਗਾਹਕਾਂ ਤੱਕ ਪਹੁੰਚਾਉਣ ਲਈ ਆਪਣੇ ਸਾਰੇ ਮਾਡਲਾਂ ਦੀਆਂ ਕੀਮਤਾਂ 'ਚ 18,024 ਰੁਪਏ ਤੱਕ ਦੀ ਕਟੌਤੀ ਕਰੇਗੀ। ਸੁਜ਼ੂਕੀ ਮੋਟਰਸਾਈਕਲ ਇੰਡੀਆ ਪ੍ਰਾਈਵੇਟ ਲਿਮਟਿਡ (ਐੱਸਐੱਮਆਈਪੀਐੱਲ) ਨੇ ਇਕ ਬਿਆਨ 'ਚ ਕਿਹਾ ਕਿ 22 ਸਤੰਬਰ 2025 ਤੋਂ ਪ੍ਰਭਾਵੀ ਸੋਧ ਕੀਮਤਾਂ ਨਾਲ ਗਾਹਕ ਹੁਣ ਇਸ ਬਚਤ ਦਾ ਆਨੰਦ ਲੈ ਸਕਦੇ ਹਨ। ਇਸ ਦੇ ਅਧੀਨ ਵੱਖ-ਵੱਖ ਮਾਡਲ ਦੇ ਆਧਾਰ 'ਤੇ ਵੱਧ ਤੋਂ ਵੱਧ ਲਾਭਗ 18,024 ਰੁਪਏ ਤੱਕ ਹੋਵੇਗਾ। ਇਸ ਫ਼ੈਸਲੇ ਤੋਂ ਬਾਅਦ ਸੁਜ਼ੂਕੀ ਦੇ ਸਕੂਟਰ ਅਤੇ ਬਾਈਕਾਂ ਹੁਣ ਹੋਰ ਸਸਤੀਆਂ ਹੋ ਜਾਣਗੀਆਂ।
ਕੰਪਨੀ ਨੇ ਕਿਹਾ ਕਿ ਦੋਪਹੀਆ ਵਾਹਨਾਂ ਦੇ ਨਾਲ ਹੀ, ਸਪੇਅਰ ਪਾਰਟਸ ਅਤੇ ਹੋਰ ਸਹਾਇਕ ਉਪਕਰਣਾਂ ਦੀ ਕੀਮਤ 'ਚ ਵੀ ਕਮੀ ਆਏਗੀ। ਐੱਸਐੱਮਆਈਪੀਐੱਲ) ਦੇ ਸੇਲਜ਼ ਅਤੇ ਮਾਰਕੀਟਿੰਗ ਦੇ ਵਾਈਸ ਪ੍ਰੈਜ਼ੀਡੈਂਸ ਦੀਪਕ ਮੁਟਰੇਜਾ ਨੇ ਕਿਹਾ,''ਅਸੀਂ ਭਾਰਤ ਸਰਕਾਰ ਦੇ ਜੀ.ਐੱਸ.ਟੀ. 2.0 ਸੁਧਾਰਾਂ ਦਾ ਸਵਾਗਤ ਕਰਦੇ ਹਾਂ, ਜੋ ਆਮ ਜਨਤਾ ਲਈ ਲਈ ਆਵਾਜਾਈ ਨੂੰ ਹੋਰ ਵੱਧ ਕਿਫਾਇਤੀ ਬਣਾਉਣ ਦੀ ਦਿਸ਼ਾ 'ਚ ਇਕ ਪ੍ਰਗਤੀਸ਼ੀਲ ਕਦਮ ਹੈ।'' ਉਨ੍ਹਾਂ ਕਿਹਾ ਕਿ ਤਿਉਹਾਰੀ ਸੀਜ਼ਨ ਤੋਂ ਠੀਕ ਪਹਿਲਾਂ ਆਏ ਇਸ ਫ਼ੈਸਲੇ ਨਾਲ ਗਾਹਕਾਂ ਦੀ ਭਾਵਨਾ 'ਚ ਹੋਰ ਸੁਧਾਰ ਹੋਵੇਗਾ ਅਤੇ ਦੋਪਹੀਆ ਵਾਹਨਾਂ ਦੀ ਮੰਗ ਵਧੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8