ਪੁਰਾਣੀ ਗੱਡੀ ਨੂੰ ਕਬਾੜ ’ਚ ਬਦਲਣ ਦਾ ਸਰਟੀਫਿਕੇਸ਼ਨ ਜਮ੍ਹਾ ਕਰਨ ਵਾਲੇ ਖਰੀਦਦਾਰਾਂ ਨੂੰ ਵਿਸ਼ੇਸ਼ ਛੋਟ ਦਿੱਤੀ ਜਾਵੇ : ਗਡਕਰੀ
Friday, Sep 12, 2025 - 05:10 PM (IST)

ਨਵੀਂ ਦਿੱਲੀ (ਭਾਸ਼ਾ) - ਕੇਂਦਰੀ ਸੜਕ ਟਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵਾਹਨ ਉਦਯੋਗ ਜਗਤ ਨੂੰ ਕਿਹਾ ਕਿ ਉਹ ਉਨ੍ਹਾਂ ਗਾਹਕਾਂ ਨੂੰ ਵਾਧੂ ਛੋਟ ਦੇਣ ’ਤੇ ਵਿਚਾਰ ਕਰੇ, ਜੋ ਨਵੀਂ ਗੱਡੀ ਖਰੀਦਦੇ ਸਮੇਂ ਆਪਣੇ ਪੁਰਾਣੇ ਵਾਹਨ ਨੂੰ ਕਬਾੜ ’ਚ ਬਦਲਣ ਦਾ ਸਰਟੀਫਿਕੇਸ਼ਨ ਜਮ੍ਹਾ ਕਰਦੇ ਹਨ।
ਇਹ ਵੀ ਪੜ੍ਹੋ : ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ
ਗਡਕਰੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਜੋ ਲੋਕ ਆਪਣੇ ਪੁਰਾਣੇ ਵਾਹਨ ਨੂੰ ਕਬਾੜ ’ਚ ਬਦਲ ਕੇ ਨਵੀਂ ਗੱਡੀ ਖਰੀਦਦੇ ਹਨ, ਉਨ੍ਹਾਂ ਨੂੰ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ’ਚ ਰਾਹਤ ਦਿੱਤੀ ਜਾਵੇ। ਉਨ੍ਹਾਂ ਨੇ ਈ-20 ਈਂਧਨ (20 ਫੀਸਦੀ ਈਥੇਨਾਲ ਮਿਸ਼ਰਿਤ ਪੈਟਰੋਲ) ਖਿਲਾਫ ਜਾਰੀ ਸੋਸ਼ਲ ਮੀਡੀਆ ਪ੍ਰਚਾਰ ਨੂੰ ਰਾਜਨੀਤਕ ਤੌਰ ’ਤੇ ਉਨ੍ਹਾਂ ਖਿਲਾਫ ਦੱਸਿਆ ਅਤੇ ਕਿਹਾ,‘‘ਇਹ ਪ੍ਰਚਾਰ ਇਕ ਪੈਸੇ ਲੈ ਕੇ (ਪੇਡ ਕੈਂਪੇਨ) ਸ਼ੁਰੂ ਕੀਤਾ ਗਿਆ ਅਭਿਆਨ ਸੀ, ਜੋ ਖਾਸ ਤੌਰ ’ਤੇ ਈਥੇਨਾਲ ਖਿਲਾਫ ਸੀ ਅਤੇ ਮੇਰਾ ਰਾਜਨੀਤਕ ਵਿਰੋਧ ਕਰਨ ਲਈ ਕੀਤਾ ਗਿਆ।’’
ਇਹ ਵੀ ਪੜ੍ਹੋ : Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ
ਉਨ੍ਹਾਂ ਨੇ ਇੱਥੇ ਸਿਆਮ ਦੇ ਸਾਲਾਨਾ ਸੰਮੇਲਨ ’ਚ ਕਿਹਾ,‘‘ਇਹ ਸੋਸ਼ਲ ਮੀਡੀਆ ਅਭਿਆਨ ਇਕ ਪੇਡ ਅਭਿਆਨ ਸੀ। ਇਹ ਈਥੇਨਾਲ ਖਿਲਾਫ ਸੀ ਅਤੇ ਇਸ ਦਾ ਉਦੇਸ਼ ਮੈਨੂੰ ਰਾਜਨੀਤਕ ਤੌਰ ’ਤੇ ਨਿਸ਼ਾਨਾ ਬਣਾਉਣਾ ਸੀ।’’
ਇਹ ਵੀ ਪੜ੍ਹੋ : PNB ਦੇ ਖ਼ਾਤਾਧਾਰਕਾਂ ਨੂੰ ਭਾਰੀ ਝਟਕਾ, ਹੁਣ ਇਸ ਸਰਵਿਸ ਲਈ ਦੇਣਾ ਪਵੇਗਾ ਵਧੇਰੇ ਚਾਰਜ
ਇਹ ਵੀ ਪੜ੍ਹੋ : ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8