ਇਮੋਜੀ ਦੀ ਦੁਨੀਆ ਦਾ ਅਨੌਖਾ ਅਨੁਭਵ ਕਰਾਏਗੀ Disney ਦੀ ਇਹ ਮੋਬਾਇਲ ਗੇਮ (ਵੀਡੀਓ)
Friday, Jul 15, 2016 - 05:16 PM (IST)
ਜਲੰਧਰ-ਈਮੋਜੀ ਦੇ ਵੱਧ ਰਹੇ ਕ੍ਰੇਜ਼ ਨੂੰ ਦੇਖਦੇ ਹੋਏ ਹੁਣ ਡਿਜ਼ਨੀ ਵੱਲੋਂ ਐਂਡ੍ਰਾਇਡ ਅਤੇ ਆਈ.ਓ.ਐੱਸ. ਲਈ ਡਿਜ਼ਨੀ ਇਮੋਜੀ ਬਲਿੱਟਜ਼ ਦਾ ਐਲਾਨ ਕੀਤਾ ਗਿਆ ਹੈ। ਇਸ ਐਪ ''ਚ ਇਕ ਇਮੋਜੀ ਕੀਬੋਰਡ ਦੇ ਨਾਲ ਇਕ ਤਿੰਨ ਇਮੋਜੀ ਮੈਚ ਪਜ਼ਲ ਗੇਮ ਵੀ ਦਿੱਤੀ ਗਈ ਹੈ। ਡਿਜ਼ਨੀ ਇਮੋਜੀ ਬਲਿੱਟ ਦੀ ਹਰੇਕ ਗੇਮ ''ਚ ਯੂਜ਼ਰਜ਼ ਨੂੰ 60 ਸੈਕਿੰਡ ''ਚ ਤਿੰਨ ਇਮੋਜੀ ਦੇ ਮੇਲ ਨਾਲ ਇਕ ਲਾਈਨ ਬਣਾ ਕੇ ਪੁਆਇੰਟਸ ਜਮ੍ਹਾਂ ਕਰਨੇ ਹੋਣਗੇ। ਯੂਜ਼ਰਜ਼ ਵੱਲੋਂ ਗੇਮ ''ਚ ਮਿਸ਼ਨ ਨੂੰ ਪੂਰਾ ਕਰਨ ''ਤੇ ਇਕੱਠੇ ਕੀਤੇ ਗਏ ਪੁਆਇੰਟਸ ਨੂੰ ਨਵੇਂ ਇਮੋਜੀ ਲਈ ਵਰਤਿਆ ਜਾ ਸਕਦਾ ਹੈ। ਇਸ ਐਪ ''ਚ 400 ਤੋਂ ਵੀ ਵੱਧ ਇਮੋਜੀ ਹਨ ਜਿਸ ''ਚ ਮਰਮੇਡ, ਸਿੰਡ੍ਰੇਲਾ, ਦ ਲਾਇਨ ਕਿੰਗ ਆਦਿ ਇਮੋਜੀ ਸ਼ਾਮਿਲ ਹਨ। ਹਰ ਇਮੋਜੀ ''ਚ ਇਕ ਖਾਸ ਤਾਕਤ ਹੈ ਅਤੇ ਪਲੇਅਰ ਹਰ ਗੇਮ ਲਈ ਕਿਸੇ ਵੀ ਐਕਟਿਵ ਇਮੋਜੀ ਨੂੰ ਸਲੈਕਟ ਕਰ ਸਕਦੇ ਹਨ।
ਯੂਜ਼ਰਜ਼ ਵੱਲੋਂ ਗੇਮ ਦੌਰਾਨ ਇਕੱਠੀਆਂ ਕੀਤੀਆਂ ਗਈਆਂ ਇਮੋਜੀ ਨੂੰ ਐਪ ਦੇ ਕਸਟਮ ਕੀਬੋਰਡ ''ਚ ਐਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹਾਰਟ, ਗਲਵਜ਼, ਹੈਂਡ ਸਿੰਬਲਜ਼ ਅਤੇ ਡਿਜ਼ਨੀ ਦੀਆਂ ਯਾਦਗਾਰ ਨਿਸ਼ਾਨੀਆਂ ਨੂੰ ਵੀ ਇਨ੍ਹਾਂ ਇਮੋਜੀ ''ਚ ਐਡ ਕੀਤਾ ਗਿਆ ਹੈ। ਯੂਜ਼ਰਜ਼ ਇਕੱਠੇ ਕੀਤੇ ਕਾਇਨਜ਼ ਨੂੰ ਆਪਣੀ ਅਗਲੀ ਗੇਮ ਲਈ ਐਕਸਟ੍ਰਾ ਟਾਈਮ ਜਾਂ ਬੋਨਸ ਪੁਆਇੰਟ ਵਜੋਂ ਖਰਚ ਕਰ ਸਕਦੇ ਹਨ। ਡਿਜ਼ਨੀ ਇਮੋਜੀ ਬਲਿਟਜ਼ ਆਈਟਿਊਨਜ਼ ਐਪ ਸਟੋਰ ਅਤੇ ਗੂਗਲ ਪਲੇਅ ''ਤੇ ਮੁਫਤ ਉਪਲੱਬਧ ਹੈ। ਇਸ ਗੇਮ ਦੇ ਐਡਵੈਂਚਰ ਨੂੰ ਤੁਸੀਂ ਉਪੱਰ ਦਿੱਤੀ ਵੀਡੀਓ ''ਚ ਦੇਖ ਸਕਦੇ ਹੋ।