ਮਲੇਰੀਆ ਨਾਲ ਨਜਿੱਠਣ ਲਈ ਵਿਗਿਆਨੀਆਂ ਨੇ ਕੀਤੀ ਨਵੀਂ ਦਵਾਈ ਦੀ ਖੋਜ
Friday, Nov 18, 2016 - 06:33 PM (IST)
ਜਲੰਧਰ- ਵਿਗਿਆਨੀਆਂ ਨੇ ਮਲੇਰੀਆ ਅਤੇ ਕਈ ਹੋਰ ਰੋਗਾਂ ਦੇ ਪ੍ਰਭਾਵੀ ਇਲਾਜ ਲਈ ਇਕ ਅਜਿਹੀ ਦਵਾਈ ਦੇ ਕੈਪਸੂਲ ਦੀ ਖੋਜ ਕੀਤੀ ਹੈ, ਜੋ ਖਾਣ ਤੋਂ ਬਾਅਦ ਤਕਰੀਬਨ ਦੋ ਹਫਤੇ ਤੱਕ ਢਿੱਡ ''ਚ ਰਹਿੰਦੀ ਹੈ ਅਤੇ ਇਸ ''ਚੋਂ ਦਵਾਈ ਹੌਲੀ-ਹੌਲੀ ਨਿਕਲ ਕੇ ਅਸਰ ਕਰਦੀ ਹੈ। ਮਲੇਰੀਆ ਵਰਗੀ ਬੀਮਾਰੀ ਦੇ ਇਲਾਜ ਲਈ ਲਗਾਤਾਰ ਦਵਾਈ ਦੀ ਖੁਰਾਕ ਲੈਣ ਦੀ ਲੋੜ ਹੁੰਦੀ ਹੈ ਪਰ ਇਸ ਦਵਾਈ ਦੀ ਖੋਜ ਤੋਂ ਬਾਅਦ ਇਸ ਤਰ੍ਹਾਂ ਦੀ ਸਮੱਸਿਆ ਤੋਂ ਨਿਜਾਤ ਮਿਲ ਜਾਵੇਗੀ। ਇਸ ਦਵਾਈ ਤੋਂ ਇਸ ਤਰ੍ਹਾਂ ਦੇ ਰੋਗਾਂ ਨੂੰ ਖਤਮ ਕਰਨ ''ਚ ਆ ਰਹੀਆਂ ਮੁਸ਼ਕਲਾਂ ਨਾਲ ਨਜਿੱਠਣ ''ਚ ਮਦਦ ਮਿਲੇਗੀ।
ਅਮਰੀਕਾ ਦੇ ਮੈਸਾਚੁਸੇਟਰਸ ਇੰਸਟੀਚਿਊਟ ਆਫ ਤਕਨਾਲੋਜੀ (ਐੱਮ. ਆਈ. ਟੀ.) ਅਤੇ ਬਰਿਘਮ ਐਂਡ ਵਿਮੈਨ ਹਸਪਤਾਲ ਦੇ ਸ਼ੋਧਕਰਤਾਵਾਂ ਨੇ ''ਇਵੇਰਮੈਕਟਿਨ'' ਨਾਂ ਦੀ ਇਕ ਦਵਾਈ ਦੀ ਖੋਜ ਕੀਤੀ ਹੈ ਅਤੇ ਉਨ੍ਹਾਂ ਦਾ ਵਿਸ਼ਵਾਸ ਹੈ ਕਿ ਇਹ ਮਲੇਰੀਆ ਦੇ ਖਾਤਮੇ ਦੀ ਕੋਸ਼ਿਸ਼ ''ਚ ਮਦਦਗਾਰ ਸਾਬਤ ਹੋ ਸਕਦੀ ਹੈ। ਐੱਮ. ਆਈ. ਟੀ. ਦੇ ਪ੍ਰੋਫੈਸਰ ਸਾਰ ਰਾਬਰਟ ਲੈਂਗਰ ਨੇ ਕਿਹਾ ਕਿ ਇਹ ਖੋਜ ਹੋਰ ਬੀਮਾਰੀਆਂ ਦੇ ਇਲਾਜ ''ਚ ਵੀ ਸਹਾਇਕ ਸਿੱਧ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਖੋਜ ਨੇ ਅਲਜ਼ਾਈਮਰ ਜਾਂ ਮਾਨਸਿਕ ਵਿਕਾਰ ਨਾਲ ਸੰਬੰਧਤ ਸਾਰੇ ਤਰ੍ਹਾਂ ਦੇ ਰੋਗਾਂ ਦੇ ਪ੍ਰਭਾਵੀ ਇਲਾਜ ਦਾ ਰਾਹ ਖੋਲ੍ਹ ਦਿੱਤਾ ਹੈ। ਲੈਂਗਰ ਦੀ ਪ੍ਰੋਯਗਸ਼ਾਲਾ ਕਈ ਸਾਲਾਂ ਤੋਂ ਇਸ ਤਰ੍ਹਾਂ ਦੀ ਦਵਾਈ ਦੀ ਖੋਜ ਲਈ ਕੰਮ ਕਰ ਰਿਹਾ ਸੀ।
