ਜੋਧਪੁਰ ਸਥਿਤ ਈਵੀ ਸਟਾਰਟਅਪ DEVOT Motors ਨੇ ਇਲੈਕਟ੍ਰਿਕ ਬਾਈਕ ਤੋਂ ਚੁੱਕਿਆ ਪਰਦਾ

Friday, Jan 20, 2023 - 02:51 PM (IST)

ਆਟੋ ਡੈਸਕ– ਆਟੋ ਐਸਪੋ ਦੇ ਆਖਰੀ ਦਿਨ ਯਾਨੀ 18 ਜਨਵਰੀ ਨੂੰ ਜੋਧਪੁਰ ਸਥਿਤ ਈਵੀ ਸਟਾਰਟਅਪ DEVOT Motors ਨੇ ਆਪਣੀ ਇਲੈਕਟ੍ਰਿਕ ਬਾਈਕ ਤੋਂ ਪਰਦਾ ਚੁੱਕਿਆ। ਕੰਪਨੀ ਨੇ ਇਸ ਇਲੈਕਟ੍ਰਿਕ ਬਾਈਕ ਦੇ ਪ੍ਰੋਡਕਸ਼ਨ ਰੈਡੀ ਪ੍ਰੋਟੋਟਾਈਪ ਨੂੰਪੇਸ਼ ਕੀਤਾ ਹੈ, ਜੋ ਹਾਈ ਪਰਫਾਰਮੈਂਸ 9.5 ਕਿਲੋਵਾਟ ਮੋਟਰ ਨਾਲ ਲੈਸ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਇਲੈਕਟ੍ਰਿਕ ਬਾਈਕ ਦੀ ਟਾਪ ਸਪੀਡ 120 ਕਿਲੋਮੀਟਰ ਪ੍ਰਤੀ ਘੰਟਾ ਹੈ ਅਤੇ ਇਹ ਬਹੁਤ ਜਲਦ ਸਪੀਡ ਫੜਦੀ ਹੈ। ਇਹ ਬਾਈਕ ਇਕ ਵਾਰ ਫੁਲ ਚਾਰਜ ਕਰਨ ’ਤੇ 200 ਕਿਲੋਮੀਟਰ ਦੀ ਰੇਂਜ ਦਿੰਦੀ ਹੈ। ਬਾਈਕ ਨੂੰ 3 ਘੰਟਿਆਂ ’ਚ ਫੁਲ ਚਾਰਜ ਕੀਤਾ ਜਾ ਸਕਦਾ ਹੈ। ਇਹ ਬਾਈਕ 2023 ਦੇ ਅੱਧ ਤਕ ਭਾਰਤ ’ਚ ਲਾਂਚ ਹੋ ਸਕਦੀ ਹੈ।

PunjabKesari

ਲੁੱਕ ਅਤੇ ਡਿਜ਼ਾਈਨ

DEVOT Motors ਦੀ ਇਲੈਕਟ੍ਰਿਕ ਬਾਈਕ ’ਚ ਸਾਫ-ਸੁਥਰਾ ਰੈਟਰੋ ਡਿਜ਼ਾਈਨ ਹੈ, ਜਿਸ ਵਿਚ ਟੈਂਕ ਅਤੇ ਸਾਈਡ ਕਵਰ ਪੈਨਲ ਲਈ ਸ਼ਾਨਦਾਰ ਪੇਂਜ ਆਪਸ਼ਨ ਦਿੱਤੇ ਗਏ ਹਨ। ਕੰਪਨੀ ਉਨ੍ਹਾਂ ਰਾਈਡਰਾਂ ਦਾ ਧਿਆਰ ਆਕਰਸ਼ਿਤ ਕਰਨ ਲਈ ਤਿਆਰ ਹੈ, ਜੋ ਆਰਾਮ ਅਤੇ ਪ੍ਰਦਰਸ਼ਨ ਨਾਲ ਸਮਝੌਤਾ ਨਹੀਂ ਕਰਦੇ।

PunjabKesari

ਫੀਚਰਜ਼

ਇਸ ਇਲੈਕਟ੍ਰਿਕ ਬਾਈਕ ’ਚ ਟੀ.ਐੱਫ.ਟੀ. ਸਕਰੀਨ, ਐਂਟੀਥੈਫਟ ਦੇ ਨਾਲ ਇਕ ਕੀਅਲੈੱਸ ਸਿਸਟਮ ਅਤੇ ਟਾਈਪ 2 ਚਾਰਜਿੰਗ ਪੁਆਇੰਟ ਮਿਲਦੇ ਹਨ। ਬੈਟਰੀ ਪੈਕ ਨੂੰ ਸੁਰੱਖਿਅਤ ਰੱਖਣ ਲਈ DEVOT Motors ਨੇ ਲਿਥੀਅਮ ਐੱਲ.ਐੱਫ.ਪੀ. ਬੈਟਰੀ ਕੈਮਿਸਟਰੀ ਦੇ ਨਾਲ ਅੱਗੇ ਵਧਣ ਦਾ ਫੈਸਲਾ ਕੀਤਾ ਹੈ, ਜੋ ਥਰਮਲ ਪ੍ਰਬੰਧਨ ਦੇ ਮੁੱਦੇ ਦੇ ਪ੍ਰਤੀ ਘੱਟ ਸੰਵੇਦਨਸ਼ੀਲ ਹੈ। 

DEVOT Motors ਦੇ ਸੰਸਥਾਪਕ ਅਤੇ ਸੀ.ਈ.ਓ. ਵਰੁਣ ਦੇਵ ਪੰਵਾਰ ਨੇ ਉਤਪਾਦ ਨੂੰ ਪੇਸ਼ ਕਰਦੇ ਹੋ ਕਿਹਾ ਕਿ ਇਕ ਸ਼ਾਨਦਾਰ ਇਲੈਕਟ੍ਰਿਕ ਬਾੀਕ, ਮੋਟਰਸਾਈਕਲ ਉਤਸ਼ਾਹੀ ਜਨੂੰਨ ਦਾ ਨਤੀਜਾ ਹੈ। ਜਿਵੇਂ-ਜਿਵੇਂ ਇਲੈਕਟ੍ਰਿਕ ਬਾਈਕ ਬਾਜ਼ਾਰ ਦਾ ਵਿਸਤਾਰ ਹੁੰਦਾ ਜਾ ਰਿਹਾ ਹੈ, ਅਸੀਂ ਗਾਹਕਾਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਆਪਣੇ ਵਾਹਨ ਨੂੰ ਡਿਜ਼ਾਈਨ ਕੀਤਾ ਹੈ। ਸਾਡੀ EV ਬਾਈਕ ਸਾਡੀ ਟੀਮ ਦੀ ਮਿਹਨਤੀ ਖੋਜ ਅਤੇ ਦੋਪਹੀਆ ਵਾਹਨ ਨੂੰ ਆਕਾਰ ਦੇਣ ਦੀ ਪਹੁੰਚ ਦਾ ਸਿੱਟਾ ਹੈ ਜੋ ਨਾ ਸਿਰਫ਼ ਅਤਿਅੰਤ ਸਥਿਤੀਆਂ ਵਿੱਚ ਪ੍ਰਦਰਸ਼ਨ ਕਰਦੀ ਹੈ ਬਲਕਿ ਸਥਿਰਤਾ ਅਤੇ ਉੱਤਮਤਾ ਦਾ ਵੀ ਪ੍ਰਤੀਕ ਹੈ। ਸਾਡੀ EV ਬਾਈਕ ਸਾਡੀ ਟੀਮ ਦੀ ਮਿਹਨਤੀ ਖੋਜ ਅਤੇ ਦੋ-ਪਹੀਆ ਵਾਹਨ ਨੂੰ ਆਕਾਰ ਦੇਣ ਦੀ ਪਹੁੰਚ ਦਾ ਸਿੱਟਾ ਹੈ ਜੋ ਨਾ ਸਿਰਫ਼ ਅਤਿਅੰਤ ਸਥਿਤੀਆਂ ਵਿੱਚ ਪ੍ਰਦਰਸ਼ਨ ਕਰਦੀ ਹੈ ਬਲਕਿ ਸਥਿਰਤਾ ਅਤੇ ਉੱਤਮਤਾ ਦਾ ਵੀ ਪ੍ਰਤੀਕ ਹੈ। ਇਸਦੀ ਆਧੁਨਿਕ ਤਕਨੀਕ ਅਤੇ ਆਕਰਸ਼ਕ ਕੰਫੀਗਰੇਸ਼ਨ ਦੇ ਨਾਲ ਅਸੀਂ ਅਸਲ ’ਚ ਮੰਨਦੇ ਹਾਂ ਕਿ ਇਸ ਵਿਚ ਇਲੈਕਟ੍ਰਿਕ ਬਾਈਕ ਸੈਗਮੈਂਟ ਨੂੰ ਆਧੁਨਿਕ ਬਣਾਉਣ ਦੀ ਸਮਰੱਥਾ ਹੈ। 


Rakesh

Content Editor

Related News