ਡੈਸਕਟਾਪ ਮੈਸੇਜਿੰਗ ਨੂੰ ਵੀ ਇਨਕ੍ਰਿਪਟਿਡ ਕਰ ਦਵੇਗੀ ਇਹ ਐਪ

Saturday, Apr 09, 2016 - 02:08 PM (IST)

ਡੈਸਕਟਾਪ ਮੈਸੇਜਿੰਗ ਨੂੰ ਵੀ ਇਨਕ੍ਰਿਪਟਿਡ ਕਰ ਦਵੇਗੀ ਇਹ ਐਪ
ਜਲੰਧਰ- ਯੂਜ਼ਰਜ਼ ਦੀ ਕਨਵਰਸੇਸ਼ਨ ਦੀ ਸੁਰੱਖਿਆ ਨੂੰ ਲੈ ਕੇ ਕਈ ਮੈਸੇਂਜਰ ਸਰਵਿਸਸ ਮੈਸੇਜਿਜ਼ ਨੂੰ ਇਨਕ੍ਰਿਪਟਿਡ ਕਰ ਰਹੀਆਂ ਹਨ ਅਤੇ ਐਂਡ੍ਰਾਇਡ ਜਾਂ ਆਈ.ਓ.ਐੱਸ. ਹੀ ਨਹੀਂ ਬਲਕਿ ਡੈਸਕਟਾਪ ਵੀ ਆਪਣੇ ਐਪਸ ਦੀ ਕਨਵਰਸੇਸ਼ਨ ਨੂੰ ਇਨਕ੍ਰਿਪਟਿਡ ਸਰਵਿਸਸ ਨਾਲ ਜੋੜ ਰਹੇ ਹਨ। ਦਸੰਬਰ ਮਹੀਨੇ ''ਚ ਓਪਨ ਵਿਸਪਰ ਸਿਸਟਮ ਵੱਲੋਂ ਡੈਸਕਟਾਪ ਲਈ ਸਿਗਨਲ ਨਾਂ ਦਾ ਇਕ ਪ੍ਰਾਈਵੇਟ ਮੈਸੇਜਿੰਗ ਐਪ ਜਾਰੀ ਕੀਤਾ ਗਿਆ ਸੀ। ਇਹ ਐਪ ਸਿਰਫ ਕੁਝ ਸੀਮਿਤ ਬੀਟਾ ਯੂਜ਼ਰਜ਼ ਲਈ ਹੀ ਉਪਲੱਬਧ ਸੀ ਪਰ ਹੁਣ ਕੰਪਨੀ ਵੱਲੋਂ ਇਸ ਐਪ ਨੂੰ ਸਾਰਿਆਂ ਲਈ ਉਪਲੱਬਧ ਕਰ ਦਿੱਤਾ ਗਿਆ ਹੈ।
 
 ਸਿਗਨਲ ਇਕ ਕਰੋਮ ਐਪ ਹੈ ਜਿਸ ਨੂੰ ਸਮਾਰਟਫੋਨ ਨਾਲ ਲਿੰਕ ਕੀਤਾ ਜਾ ਸਕਦਾ ਹੈ ਜਿਸ ਦਾ ਮਤਲਬ ਹੈ ਕਿ ਸਾਰੇ ਇਨਕਮਿੰਗ ਮੈਸੇਜਿਜ਼ ਅਤੇ ਆਊਟਗੋਇੰਗ ਮੈਸੇਜਿਜ਼ ਸਾਰੀਆਂ ਕੁਨੈੱਕਟ ਕੀਤੀਆਂ ਡਿਵਾਈਸਸ ਦੀ ਸਕ੍ਰੀਨ ''ਤੇ ਲਗਾਤਾਰ ਦਿਖਾਈ ਦੇਣਗੇ। ਕੰਪਨੀ ਦੇ ਅਨੁਸਾਰ ਸਿਗਨਲ ਐਪ ਦੁਆਰਾ ਹੋਣ ਵਾਲੀ ਕਨਵਰਸੇਸ਼ਨ ਐਂਡ ਟੂ ਐਂਡ ਇਨਕ੍ਰਿਪਟਿਡ ਹੈ ਜਿਸ ''ਚ ਪ੍ਰਾਈਵੇਟ ਗਰੁੱਪ, ਟੈਕਸਟ, ਤਸਵੀਰਾਂ ਅਤੇ ਵੀਡੀਓ ਮੈਸੇਜਿਜ਼ ਸ਼ਾਮਿਲ ਹਨ। ਓਪਨ ਵਿਸਪਰ ਸਿਸਟਮ ਦਾ ਕਹਿਣਾ ਹੈ ਕਿ ਕੰਪਨੀ ਨੂੰ ਯੂਜ਼ਰਜ਼ ਵੱਲੋਂ ਕਈ ਫੀਡਬੈਕ ਮਿਲੇ ਹਨ ਜਿਨ੍ਹਾਂ ''ਚ ਐਪ ਦੇ ਸੁਧਾਰ ਨੂੰ ਲੈ ਕੇ ਕਿਹਾ ਗਿਆ ਹੈ ਅਤੇ ਕੰਪਨੀ ਵੱਲੋਂ ਇਸ ''ਚ ਕਾਫੀ ਸੁਧਾਰ ਵੀ ਕੀਤਾ ਗਿਆ ਹੈ।
 
ਇਹ ਐਪ ਬਾਕੀ ਡੈਸਕਟਾਪ ਐਪ ਦੀ ਤਰ੍ਹਾਂ ਹੀ ਹੈ ਪਰ ਇਸ ਐਪ ''ਚ ਐਡਵਰਟਾਈਸਮੈਂਟਸ ਸ਼ਾਮਿਲ ਨਹੀਂ ਹਨ ਅਤੇ ਇਸ ਦੀ ਵਰਤੋਂ ਵੀ ਮੁਫਤ ਹੈ। ਇਹ ਸਿਗਨਲ ਪ੍ਰਾਈਵੇਟ ਮੈਸੇਜ ਐਪ ਹੁਣ ਗੂਗਲ ਪਲੇਅ ਅਤੇ ਆਈਟਿਊਨਜ਼ ''ਤੇ ਵੀ ਉਪਲੱਬਧ ਹੈ। ਇਸ ''ਚ ਕੁਝ ਫੀਚਰਸ ਐਡ ਕੀਤੇ ਗਏ ਹਨ ਜੋ ਯੂਜ਼ਰਜ਼ ਨੂੰ ਗਰੁੱਪ ਬਣਾਉਣ ਅਤੇ ਮੀਡੀਆ ਫਾਈਲਜ਼ ਜਾਂ ਅਟੈਚਮੈਂਟ ਨੂੰ ਸੁਰੱਖਿਅਤ ਸ਼ੇਅਰ ਕਰਨ ''ਚ ਮਦਦ ਕਰਨਗੇ। ਫਿਲਹਾਲ ਇਹ ਡੈਸਕਟਾਪ ਐਪ ਐਂਡ੍ਰਾਇਡ ਸਮਾਰਟਫੋਨਜ਼ ਨਾਲ ਹੀ ਲਿੰਕ ਕੀਤਾ ਜਾ ਸਕਦਾ ਹੈ।

Related News