ਸ਼ਾਨਦਾਰ ਲੁਕ ਅਤੇ ਡਿਜ਼ਾਈਨ ਨਾਲ ਲਾਂਚ ਹੋਵੇਗਾ ਇਹ ਸਮਰਟਫੋਨ, ਲੀਕ ਹੋਈਆਂ ਤਸਵੀਰਾਂ
Thursday, May 12, 2016 - 12:50 PM (IST)
ਜਲੰਧਰ— ਪਿਛਲੇ ਕਾਫ਼ੀ ਸਮੇਂ ਤੋਂ ਖਬਰਾਂ ਹੈ ਕਿ ਵਨਪਲਸ ਬਾਜ਼ਾਰ ''ਚ ਛੇਤੀ ਹੀ ਆਪਣਾ ਨਵਾਂ ਫੋਨ ਵਨਪਲਸ 3 ਪੇਸ਼ ਕਰ ਸਕਦੀ ਹੈ। ਪਿਛਲੇ ਕਾਫ਼ੀ ਸਮੇਂ ਤੋਂ ਇਸ ਫੋਨ ਨੂੰ ਲੈ ਕੇ ਕਈ ਲੀਕ ਹੋਰ ਜਾਨਕਾਰੀਆਂ ਸਾਹਮਣੇ ਆਈਆਂ ਹਨ। ਹੁਣ ਇਸ ਸਮਾਰਟਫੋਨ ਦੀ ਕੁਝ ਨਵੀਆਂ ਤਸਵੀਰਾਂ ਆਨਲਾਇਨ ਲੀਕ ਹੋਈਆਂ ਹਨ। ਇਸ ਤਸਵੀਰਾਂ ''ਚ ਇਸ ਸਮਾਰਟਫੋਨ ਦੀ ਡਿਸਪਲੇ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਇਸ ਤੋਂ ਪਹਿਲਾਂ ਸਾਹਮਣੇ ਆਈਆਂ ਲੀਕਸ ਜਾਣਕਾਰੀਆਂ ਨਾਲ ਕਾਫ਼ੀ ਮਿਲਦੀ-ਜੁਲਦੀ ਹੈ।
ਤਸਵੀਰਾਂ ''ਚ ਨਜ਼ਰ ਆ ਰਿਹਾ ਹੈ ਕਿ ਇਹ ਫੋਨ ਮੇਟਲ ਬੈਕ ਨਾਲ ਆਵੇਗਾ। ਉਮੀਦ ਹੈ ਕਿ ਇਹ ਫੋਨ ਸਾਲ 2016 ਦੀ ਦੂਜੀ ਤੀਮਾਹੀ ''ਚ ਪੇਸ਼ ਹੋ ਸਕਦਾ ਹੈ। ਜਾਣਕਾਰੀ ਅਨੁਸਾਰ, ਇਸ ਫੋਨ ''ਚ ਕਵਾਲਕਾਮ ਸਨੈਪਡ੍ਰੈਗਨ 820 ਪ੍ਰੋਸੈਸਰ ਮੌਜੂਦ ਹੋਵੇਗਾ। ਕੁਝ ਅਫਵਾਹਾਂ ''ਚ ਦਾਅਵਾ ਕੀਤਾ ਗਿਆ ਹੈ ਕਿ ਇਹ ਫੋਨ ਦੋ ਵਰਜ਼ਨ ''ਚ ਪੇਸ਼ ਹੋਵੇਗਾ। ਇਸ ਦਾ ਇਕ ਵਰਜਨ 4GB ਰੈਮ ਅਤੇ ਦੂਜਾ ਵਰਜਨ 6GB ਰੈਮ ਨਾਲ ਲੈਸ ਹੋਵੇਗਾ। ਉਮੀਦ ਹੈ ਕਿ ਵਨਪਲਸ 3 ਸਮਾਰਟਫੋਨ 128gb ਇੰਟਰਨਲ ਮੈਮਰੀ ਨਾਲ ਆਵੇਗਾ। ਇਸ ਤੋਂ ਪਹਿਲਾਂ ਲੀਕ ਜਾਣਕਾਰੀਆਂ, ਇਸ ਫੋਨ ''ਚ 5.5-ਇੰਚ ਦੀ 1080p ਡਿਸਪਲੇ ਮੌਜੂਦ ਹੋਵੇਗੀ, ਜਿਵੇਂ ਦੀ ਵਨਪਲਸ 2 ''ਚ ਵੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਵਨਪਲਸ 3 ਸਮਾਰਟਫੋਨ 16MP ਦੇ ਰਿਅਰ ਕੈਮਰੇ ਅਤੇ 8MP ਦੇ ਫ੍ਰੰਟ ਫੇਸਿੰਗ ਕੈਮਰੇ ਨਾਲ ਲੈਸ ਹੋਵੇਗਾ। ਇਹ ਡਿਵਾਇਸ 3500mAh ਦੀ ਬੈਟਰੀ ਨਾਲ ਆਵੇਗਾ। ਇਸ ''ਚ ਫਾਸਟ ਚਾਰਜਿੰਗ ਫੀਚਰ ਵੀ ਮੌਜੂਦ ਹੋ ਸਕਦਾ ਹੈ।
