ਇਸ ਕੰਪਨੀ ਦੇ ਇਲੈਕਟ੍ਰਿਕ ਸਕੂਟਰਾਂ ਨੂੰ ਟੁੱਟ ਕੇ ਪੈ ਗਏ ਲੋਕ ! 31 ਦਿਨਾਂ ''ਚ ਵੇਚ ''ਤੇ 64,134 ਤੋਂ ਵੱਧ ਟੂ-ਵ੍ਹੀਲਰਜ਼

Saturday, Nov 21, 2026 - 01:20 PM (IST)

ਇਸ ਕੰਪਨੀ ਦੇ ਇਲੈਕਟ੍ਰਿਕ ਸਕੂਟਰਾਂ ਨੂੰ ਟੁੱਟ ਕੇ ਪੈ ਗਏ ਲੋਕ ! 31 ਦਿਨਾਂ ''ਚ ਵੇਚ ''ਤੇ 64,134 ਤੋਂ ਵੱਧ ਟੂ-ਵ੍ਹੀਲਰਜ਼

ਗੈਜੇਟ ਡੈਸਕ : ਤਿਉਹਾਰੀ ਸੀਜ਼ਨ ਦੀ ਰੌਣਕ ਵਿਚਾਲੇ ਅਕਤੂਬਰ ਮਹੀਨੇ ਭਾਰਤੀ ਇਲੈਕਟ੍ਰਿਕ ਟੂ-ਵ੍ਹੀਲਰ ਮਾਰਕੀਟ 'ਚ ਭਾਰੀ ਵਾਧਾ ਦਰਜ ਕੀਤਾ ਗਿਆ ਹੈ। ਵਿਕਰੀ ਦੇ ਮਾਮਲੇ 'ਚ Bajaj Chetak ਨੇ ਮਾਰਕੀਟ 'ਚ ਪਹਿਲਾ ਸਥਾਨ ਹਾਸਲ ਕੀਤਾ ਹੈ, ਜਦੋਂ ਕਿ TVS iQube ਦੂਜੇ ਤੇ Hero Vida ਤੀਜੇ ਨੰਬਰ 'ਤੇ ਰਿਹਾ।

ਬਜਾਜ ਚੇਤਕ ਨੇ ਅਕਤੂਬਰ ਮਹੀਨੇ ਕੁੱਲ 64,134 ਟੂ-ਵ੍ਹੀਲਰਾਂ ਦੀ ਸੇਲ ਕੀਤੀ, ਜੋ ਕਿ ਪਿਛਲੇ ਸਾਲ ਦੇ ਇਸੇ ਮਹੀਨੇ ਦੌਰਾਨ ਹੋਈ 34,900 ਯੂਨਿਟਾਂ ਦੀ ਵਿਕਰੀ ਨਾਲੋਂ 83.77 ਫ਼ੀਸਦੀ ਵੱਧ ਹੈ। ਕੰਪਨੀ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਚੇਤਕ ਦੀ ਐਕਸ-ਸ਼ੋਅਰੂਮ ਕੀਮਤ 1,08,582 ਤੋਂ ਸ਼ੁਰੂ ਹੁੰਦੀ ਹੈ, ਜਦਕਿ ਇਸ ਦੇ ਟੌਪ ਵੇਰੀਐਂਟ ਦੀ ਕੀਮਤ 1,63,328 ਤੱਕ ਪਹੁੰਚਦੀ ਹੈ।

ਇਹ ਵੀ ਪੜ੍ਹੋ- ਸਾਊਦੀ ਨੇ ਕਰ'ਤੀ ਏਅਰਸਟ੍ਰਾਈਕ ! 41 ਲੋਕਾਂ ਦੀ ਗਈ ਜਾਨ, ਹੂਤੀਆਂ ਨੇ ਵੀ ਕੀਤੀ ਜਵਾਬੀ ਕਾਰਵਾਈ

ਇਸ ਮਾਮਲੇ 'ਚ TVS iQube ਦੂਜੇ ਨੰਬਰ 'ਤੇ ਰਿਹਾ, ਜਿਸ ਨੇ ਅਕਤੂਬਰ 'ਚ 50,570 ਯੂਨਿਟਾਂ ਵਿਕੀਆਂ। TVS ਨੇ ਪਿਛਲੇ ਸਾਲ ਅਕਤੂਬਰ 'ਚ 31,989 ਯੂਨਿਟਾਂ ਵੇਚੀਆਂ ਸੀ। ਇਸ ਦੀ ਸਾਲਾਨਾ ਵਿਕਰੀ 'ਚ 58.09 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। TVS iQube ਦੇ ਬੇਸ ਮਾਡਲ ਦੀ ਐਕਸ-ਸ਼ੋਅਰੂਮ ਕੀਮਤ 1,08,993 ਤੋਂ ਸ਼ੁਰੂ ਹੁੰਦੀ ਹੈ, ਜਦੋਂ ਕਿ iQube S ਦੀ ਕੀਮਤ 1,17,642 ਅਤੇ iQube ST ਦੀ ਕੀਮਤ 1,58,834 ਰੁਪਏ ਹੈ।

ਉੱਥੇ ਹੀ ਤੀਜੇ ਸਥਾਨ 'ਤੇ ਰਹੇ Hero Vida ਦੀ ਵਿਕਰੀ 'ਚ ਵੀ ਇੱਕ ਸਾਲ ਦੇ ਅੰਦਰ 114.46 ਫ਼ੀਸਦੀ ਦਾ ਜ਼ਬਰਦਸਤ ਉਛਾਲ ਦਰਜ ਕੀਤਾ ਗਿਆ। ਪਿਛਲੇ ਸਾਲ ਅਕਤੂਬਰ 'ਚ ਇਸ ਦੀਆਂ 30,065 ਯੂਨਿਟਾਂ ਵਿਕੀਆਂ, ਜੋ ਪਿਛਲੇ ਸਾਲ ਦੇ 14,019 ਯੂਨਿਟਾਂ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹਨ। ਇਸ ਦੇ VX2 Go ਮਾਡਲ ਦੀ ਐਕਸ-ਸ਼ੋਅਰੂਮ ਕੀਮਤ 79,999 ਤੋਂ 95,000 ਰੁਪਏ ਤੱਕ ਹੈ।

ਇਹ ਵੀ ਪੜ੍ਹੋ- ਗੁਰਦਾਸਪੁਰ ਡਿਊਟੀ 'ਤੇ ਆਉਂਦੇ ਫ਼ੌਜੀ ਜਵਾਨ ਦੀ ਅਚਾਨਕ ਨਿਕਲੀ ਜਾਨ ! ਜੰਮੂ ਦੇ ਬੱਸ ਅੱਡੇ ਤੋਂ ਮਿਲੀ ਲਾਸ਼

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News