AI Smartphone ਦੀ ਵਧੇਗੀ ਮੰਗ, 2028 ਤੱਕ ਕੁੱਲ ਸ਼ਿਪਮੈਂਟ ’ਚ ਹੋਵੇਗੀ 54 ਫੀਸਦੀ ਤੋਂ ਵੱਧ ਦੀ ਹਿੱਸੇਦਾਰੀ
Saturday, Jan 11, 2025 - 01:58 PM (IST)
ਗੈਜੇਟ ਡੈਸਕ - ਜਦੋਂ ਤੋਂ ਏਆਈ ਆਇਆ ਹੈ, ਇਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ, ਇਹੀ ਕਾਰਨ ਹੈ ਕਿ ਹੁਣ ਫੋਨ ਨਿਰਮਾਤਾ ਕੰਪਨੀਆਂ ਨੇ ਵੀ ਗਾਹਕਾਂ ਦੀ ਸਹੂਲਤ ਲਈ ਸਮਾਰਟਫੋਨ ’ਚ ਏਆਈ ਫੀਚਰ ਦੇਣਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ ’ਚ ਕਾਊਂਟਰਪੁਆਇੰਟ ਰਿਸਰਚ ਦੀ ਇਕ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਜਿਸ ’ਚ ਕਿਹਾ ਗਿਆ ਹੈ ਕਿ 2028 ਤੱਕ, ਜਨਰੇਟਿਵ ਆਰਟੀਫੀਸ਼ੀਅਲ ਇੰਟੈਲੀਜੈਂਸ ਜਾਂ GenAI ਦੁਆਰਾ ਸੰਚਾਲਿਤ ਸਮਾਰਟਫ਼ੋਨਾਂ ਦੀ ਕੁੱਲ ਸ਼ਿਪਮੈਂਟ 54 ਫੀਸਦੀ ਤੋਂ ਵੱਧ ਹੋ ਜਾਵੇਗੀ। ਗੂਗਲ, ਸੈਮਸੰਗ ਅਤੇ ਐਪਲ ਵਰਗੇ ਪ੍ਰੀਮੀਅਮ ਸਮਾਰਟਫੋਨ ਨਿਰਮਾਤਾਵਾਂ ਨੇ ਆਪਣੇ ਸਮਾਰਟਫੋਨਾਂ ’ਚ GenAI ਫੀਟਰਜ਼ ਪ੍ਰਦਾਨ ਕਰਨਾ ਸ਼ੁਰੂ ਕਰ ਦਿੱਤਾ ਹੈ। ਗੂਗਲ, ਸੈਮਸੰਗ ਅਤੇ ਐਪਲ ਤੋਂ ਬਾਅਦ ਹੁਣ ਰੀਅਲਮੀ, ਓਪੋ ਅਤੇ ਵੀਵੋ ਵਰਗੀਆਂ ਚੀਨੀ ਸਮਾਰਟਫੋਨ ਕੰਪਨੀਆਂ ਨੇ ਵੀ ਭਾਰਤੀ ਬਾਜ਼ਾਰ ’ਚ ਏਆਈ ਫੀਚਰਜ਼ ਵਾਲੇ ਫੋਨ ਲਾਂਚ ਕਰਨੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਕੰਪਨੀਆਂ ਨੇ AI ਫੀਚਰਜ਼ ਵਾਲੇ ਫੋਨ ਲਾਂਚ ਕਰਨ ਲਈ ਗੂਗਲ ਅਤੇ ਮਾਈਕ੍ਰੋਸਾਫਟ ਵਰਗੀਆਂ ਕੰਪਨੀਆਂ ਨਾਲ ਹੱਥ ਮਿਲਾਇਆ ਹੈ।
ਕਿਫਾਇਤੀ ਫੋਨਾਂ ’ਚ ਵੀ AI ਦਾ ਆਨੰਦ ਮਾਣੋ
ਕਾਊਂਟਰਪੁਆਇੰਟ ਦੀ ਰਿਪੋਰਟ ਕਹਿੰਦੀ ਹੈ ਕਿ ਏਆਈ ਫੀਚਰਜ਼ ਹੁਣ ਕਿਫਾਇਤੀ ਫੋਨਾਂ ’ਚ ਵੀ ਉਪਲਬਧ ਹਨ ਅਤੇ ਸਮਾਰਟਫੋਨ ਏਆਈ ਦੀ ਵਰਤੋਂ ਕਰਨ ਲਈ ਸੰਪੂਰਨ ਵਾਹਨ ਹਨ। ਮਿਡ-ਰੇਂਜ ਸੈਗਮੈਂਟ ’ਚ ਆਉਣ ਵਾਲੇ ਮਾਡਲਾਂ ’ਚ ਸਾਫਟਵੇਅਰ ਅਪਡੇਟਸ ਰਾਹੀਂ GenAI ਫੀਚਰਜ਼ ਪ੍ਰਦਾਨ ਕੀਤੇ ਜਾ ਰਹੇ ਹਨ। ਇਹ ਉਮੀਦ ਕੀਤੀ ਜਾਂਦੀ ਹੈ ਕਿ ਭਵਿੱਖ ’ਚ ਮਿਡ-ਰੇਂਜ ਅਤੇ ਬਜਟ ਸਮਾਰਟਫੋਨ ’ਚ ਵੀ ਇਸੇ ਤਰ੍ਹਾਂ ਦੇ AI ਫੀਚਰ ਦੇਖੇ ਜਾਣਗੇ, ਇਸਦਾ ਮਤਲਬ ਹੈ ਕਿ AI ਫੀਚਰਾਂ ਦਾ ਆਨੰਦ ਲੈਣ ਲਈ ਮਹਿੰਗੇ ਫੋਨ ਖਰੀਦਣ ਦੀ ਕੋਈ ਲੋੜ ਨਹੀਂ ਹੈ।
ਇਹ ਹੈ ਰਿਅਲਮੀ ਦਾ ਟਾਰਗੈੱਟ
ਪਿਛਲੇ ਸਾਲ, ਓਪੋ ਨੇ ਆਪਣੇ ਸਾਰੇ ਸਮਾਰਟਫੋਨਾਂ ’ਚ GenAI ਫੀਚਰਜ਼ ਨੂੰ ਰੋਲ ਆਊਟ ਕਰਨਾ ਸ਼ੁਰੂ ਕੀਤਾ ਸੀ ਅਤੇ ਲਗਭਗ 50 ਮਿਲੀਅਨ ਓਪੋ ਉਪਭੋਗਤਾ ਆਪਣੇ ਸਮਾਰਟਫੋਨਾਂ ’ਚ GenAI ਫੀਚਰਜ਼ ਦਾ ਅਨੁਭਵ ਕਰ ਰਹੇ ਹਨ। ਇੰਨਾ ਹੀ ਨਹੀਂ, Realme ਨੇ ਪਿਛਲੇ ਸਾਲ ਇਹ ਵੀ ਕਿਹਾ ਸੀ ਕਿ ਕੰਪਨੀ ਦਾ ਟੀਚਾ ਅਗਲੇ ਤਿੰਨ ਸਾਲਾਂ ਵਿੱਚ AI ਸਮਾਰਟਫੋਨਜ਼ ਦੀ 100 ਮਿਲੀਅਨ ਸ਼ਿਪਮੈਂਟ ਨੂੰ ਪਾਰ ਕਰਨਾ ਹੈ। ਕਾਊਂਟਰਪੁਆਇੰਟ ਦਾ ਅੰਦਾਜ਼ਾ ਹੈ ਕਿ 2026 ’ਚ ਗਲੋਬਲ 5G ਸਮਾਰਟਫੋਨ ਦੀ ਸ਼ਿਪਮੈਂਟ 1 ਬਿਲੀਅਨ ਯੂਨਿਟ ਤੋਂ ਵੱਧ ਜਾਵੇਗੀ।