ਡਿਲੀਟ ਕਰੋ ਫੇਸਬੁੱਕ ਐਪ, ਬਚਾਓ 20 ਫੀਸਦੀ ਬੈਟਰੀ

Tuesday, Nov 22, 2016 - 02:23 PM (IST)

ਡਿਲੀਟ ਕਰੋ ਫੇਸਬੁੱਕ ਐਪ, ਬਚਾਓ 20 ਫੀਸਦੀ ਬੈਟਰੀ
ਜਲੰਧਰ- ਇਕ ਰਿਪੋਰਟ ਮੁਤਾਬਕ ਲਗਭਗ 88 ਫੀਸਦੀ ਸਮਾਰਟਫੋਨ ਯੂਜ਼ਰ ਐਂਡਰਾਇਡ ਓ. ਐੱਸ. ਦੀ ਵਰਤੋਂ ਕਰਦੇ ਹਨ ਤੇ ਵੱਡੀ ਗਿਣਤੀ ''ਚ ਫੇਸਬੁੱਕ ਐਪ ਦੀ ਵਰਤੋਂ ਕਰਦੇ ਹਨ। ਜੇ ਤੁਹਾਡੇ ਕੋਲ ਐਂਡਰਾਇਡ ਫੋਨ ਹੈ ਤੇ ਫੋਨ ''ਚ ਫੇਸਬੁੱਕ ਐਪ ਹੈ, ਤਾਂ ਇਹ ਖਬਰ ਤੁਹਾਨੂੰ ਹੈਰਾਨ ਕਰ ਸਕਦੀ ਹੈ। ਦਰਅਸਲ ਫੇਸਬੁੱਕ ਐਪ ਐਂਡਰਾਇਡ ਫੋਨ ਦੀ ਬੈਟਰੀ 20 ਫੀਸਦੀ ਤੱਕ ਖਰਚ ਕਰ ਦਿੰਦਾ ਹੈ।
 
ਪਰਫਾਰਮੈਂਸ ''ਚ ਵੀ ਹੋਵੇਗਾ ਸੁਧਾਰ
Russell Holly ਤੇ ਹੋਰ ਕਈ ਯੂਜ਼ਰ ਵਲੋਂ ਹਾਲ ਹੀ ''ਚ ਦਾਅਵਾ ਕੀਤਾ ਗਿਆ ਹੈ ਕਿ ਐਂਡਰਾਇਡ ਐਪਸ 15 ਫੀਸਦੀ ਤੱਕ ਲੋਡ ਹੁੰਦੇ ਹਨ, ਜਿਸ ''ਚ ਫੇਸਬੁੱਕ ਤੇ ਫੇਸਬੁੱਕ ਮੈਸੇਜ ਸ਼ਾਮਲ ਨਹੀਂ ਹੈ। ਟੈੱਕ ਵਰਲਡ ਜ਼ੋਨ'' ਦੇ ਮੁਤਾਬਕ ਹਾਲ ਹੀ ''ਚ ਨੈਕਸਿਸ 6ਪੀ ਸਮਾਰਟਫੋਨ ''ਚ ਫੇਸਬੁੱਕ ਐਪ ਨੂੰ ਟੈਸਟ ਕੀਤਾ ਗਿਆ ਤੇ ਬਾਅਦ ''ਚ ਫੇਸਬੁੱਕ ਐਪ ਨੂੰ ਡਿਲੀਟ ਕੀਤਾ ਗਿਆ। ਫੇਸਬੁੱਕ ਐਪ ਨੂੰ ਫੋਨ ਤੋਂ ਡਿਲੀਟ ਕਰਨ ''ਤੇ ਬੈਟਰੀ 20 ਫੀਸਦੀ ਤੱਕ ਜ਼ਿਆਦਾ ਚੱਲਣ ਦਾ ਦਾਅਵਾ ਕੀਤਾ ਗਿਆ ਹੈ। ਇਹ ਟੈਸਟ ਇਕ ਹਫਤੇ ਤੱਕ ਕੀਤਾ ਗਿਆ ਤੇ ਹਰੇਕ ਦਿਨ ਫੋਨ 20 ਫੀਸਦੀ ਜ਼ਿਆਦਾ ਬੈਟਰੀ ਲਾਈਫ ਦਿੰਦਾ ਸੀ। 
ਫੋਨ ''ਚ ਬੈਟਰੀ ਡ੍ਰੇਨ ਦੀ ਸਮੱਸਿਆ ਐਂਡਰਾਇਡ ਫੋਨ ਦੀ ਪਰਫਾਰਮੈਂਸ ''ਚ ਵੀ ਸੁਧਾਰ ਦੇਖਣ ਨੂੰ ਮਿਲਿਆ ਹੈ। ਹਾਲਾਂਕਿ ਐਂਡਰਾਇਡ ਦੇ ਆਪਣੇ ਬੈਟਰੀ ਸਟੇਟਸ ਇਸ ਬਾਰੇ ''ਚ ਜ਼ਿਆਦਾ ਜਾਣਕਾਰੀ ਨਹੀਂ ਦਿੰਦੇ ਕਿ ਫੇਸਬੁੱਕ ਐਪ ਕਿੰਨੀ ਬੈਟਰੀ ਖਰਚ ਕਰਦਾ ਹੈ।
 
ਐਪ ਦੀ ਜਗ੍ਹਾ ਬ੍ਰਾਊਜ਼ਰ ਦੀ ਕਰੋ ਵਰਤੋਂ
ਹੁਣ ਜੇ ਤੁਸੀਂ ਫੇਸਬੁੱਕ ਦੀ ਵਰਤੋਂ ਕਰਨਾ ਚਾਹੁੰਦੇ ਹੋ ਤੇ ਚੰਗੀ ਬੈਟਰੀ ਲਾਈਫ ਵੀ ਚਾਹੁੰਦੇ ਹੋ ਤਾਂ ਆਪਣੇ ਐਂਡਰਾਈਡ ਫੋਨ ''ਚੋਂ ਫੇਸਬੁੱਕ ਐਪ ਡਿਲੀਟ ਕਰ ਦਿਓ ਤੇ ਬ੍ਰਾਊਜ਼ਰ ਦੇ ਜ਼ਰੀਏ ਫੇਸਬੁੱਕ ਦੀ ਵਰਤੋਂ ਕਰੋ। ਇਸ ਦੇ ਇਲਾਵਾ ਤੁਸੀਂ ਫੇਸਬੁੱਕ ਲਾਈਟ ਐਪ ਦੀ ਵਰਤੋਂ ਕਰ ਸਕਦੇ ਹੋ, ਜਿਸ ਨੂੰ ਕੰਪਨੀ ਨੇ ਸਾਲ 2015 ''ਚ ਲਾਂਚ ਕੀਤਾ ਸੀ।

Related News